ਪੰਜਾਬ

punjab

ETV Bharat / bharat

Delhi police arrests suspected terrorist: ਦਿੱਲੀ ਪੁਲਿਸ ਨੇ ਸ਼ੱਕੀ ਅੱਤਵਾਦੀ ਸ਼ਾਹਨਵਾਜ਼ ਕੀਤਾ ਗ੍ਰਿਫਤਾਰ, NIA ਨੇ ਤਿੰਨ ਲੱਖ ਦਾ ਰੱਖਿਆ ਸੀ ਇਨਾਮ - ਇਸਲਾਮਿਕ ਸਟੇਟ ਆਫ ਇਰਾਕ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ISIS ਨਾਲ ਜੁੜੇ ਇੱਕ ਮੋਸਟ ਵਾਂਟੇਡ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। NIA ਨੇ ਪੁਣੇ ਧਮਾਕੇ ਦੇ ਮਾਮਲੇ 'ਚ ਫਰਾਰ ਸ਼ਾਹਨਵਾਜ਼ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। (Delhi police arrests suspected terrorist:)

DELHI POLICE ARRESTED SUSPECTED TERRORIST SHAHNAWAZ WHO WAS MOST WANTED IN NIA LIST
Delhi police arrests suspected terrorist: ਦਿੱਲੀ ਪੁਲਿਸ ਵੱਲੋਂ ਸ਼ੱਕੀ ਅੱਤਵਾਦੀ ਸ਼ਾਹਨਵਾਜ਼ ਗ੍ਰਿਫਤਾਰ, NIA ਨੇ ਤਿੰਨ ਲੱਖ ਦਾ ਰੱਖਿਆ ਸੀ ਇਨਾਮ

By ETV Bharat Punjabi Team

Published : Oct 2, 2023, 12:52 PM IST

ਨਵੀਂ ਦਿੱਲੀ:ਦਿੱਲੀ ਪੁਲਿਸ (Delhi police) ਦੇ ਸਪੈਸ਼ਲ ਸੈੱਲ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਵੱਲੋਂ ਐਲਾਨੇ ਗਏ ਮੋਸਟ ਵਾਂਟੇਡ ਅੱਤਵਾਦੀ ਸ਼ਾਹਨਵਾਜ਼ (Most wanted terrorist Shahnawaz) ਉਰਫ ਸ਼ਫੀ ਉਜ਼ਾਮਾ ਨੂੰ ਗ੍ਰਿਫਤਾਰ ਕੀਤਾ ਹੈ। NIA ਨੇ ਸ਼ਾਹਨਵਾਜ਼ 'ਤੇ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਪੁਣੇ ਮਾਮਲੇ 'ਚ ਭਗੌੜਾ ਸ਼ਾਹਨਵਾਜ਼ ਦਿੱਲੀ ਦਾ ਰਹਿਣ ਵਾਲਾ ਹੈ ਅਤੇ ਕਿੱਤੇ ਤੋਂ ਇੰਜੀਨੀਅਰ ਹੈ। ਉਹ ਪੁਣੇ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਕੇ ਦਿੱਲੀ ਵਿੱਚ ਰਹਿ ਰਿਹਾ ਸੀ ਅਤੇ ਵੱਡੇ ਅੱਤਵਾਦੀ ਹਮਲੇ ਦੀ ਯੋਜਨਾ ਬਣਾ ਰਿਹਾ ਸੀ।

ਤਿੰਨ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ:ਜਾਣਕਾਰੀ ਮੁਤਾਬਿਕ ਕੁੱਝ ਦਿਨ ਪਹਿਲਾਂ ਪੁਲਿਸ ਨੂੰ ਦਿੱਲੀ 'ਚ ISIS ਦੇ ਤਿੰਨ ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲੀ ਸੀ। ਜਿਸ ਸਬੰਧੀ ਤਲਾਸ਼ੀ ਲਈ ਜਾ ਰਹੀ ਸੀ। ਇਸ ਕਾਰਵਾਈ ਤਹਿਤ ਪੁਲਿਸ ਨੇ ਸੋਮਵਾਰ ਤੜਕੇ ਅੱਤਵਾਦੀ ਸ਼ਾਹਨਵਾਜ਼ ਨੂੰ ਗ੍ਰਿਫਤਾਰ ਕਰ ਲਿਆ। ਉਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਸਪੈਸ਼ਲ ਸੈੱਲ ਨੇ 3-4 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ 'ਚੋਂ ਇੱਕ ਅੱਤਵਾਦੀ ਦਿੱਲੀ ਦੇ ਬਾਹਰੋਂ ਫੜਿਆ ਗਿਆ ਹੈ। ਹੁਣ ਤੱਕ ਤਿੰਨ ਅੱਤਵਾਦੀਆਂ (Three terrorists were arrested) ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦੁਨੀਆਂ ਦਾ ਸਭ ਤੋਂ ਖਤਰਨਾਕ ਅੱਤਵਾਦੀ ਸੰਗਠਨ ISIS:ਤੁਹਾਨੂੰ ਦੱਸ ਦੇਈਏ ਕਿ ISIS ਨੂੰ ਇਸਲਾਮਿਕ ਸਟੇਟ ਆਫ ਇਰਾਕ (Islamic State of Iraq) ਐਂਡ ਦਿ ਲੇਵੈਂਟ ਜਾਂ ਇਸਲਾਮਿਕ ਸਟੇਟ ਆਫ ਇਰਾਕ ਐਂਡ ਸੀਰੀਆ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਅੱਤਵਾਦੀ ਸੰਗਠਨ 2013 ਵਿੱਚ ਹੋਂਦ ਵਿੱਚ ਆਇਆ ਸੀ। ਇਸ ਨੂੰ ਦੁਨੀਆਂ ਦਾ ਸਭ ਤੋਂ ਖੌਫਨਾਕ ਅਤੇ ਅਮੀਰ ਅੱਤਵਾਦੀ ਸੰਗਠਨ ਮੰਨਿਆ ਜਾਂਦਾ ਹੈ। ਇਸ ਦਾ ਬਜਟ ਦੋ ਅਰਬ ਡਾਲਰ ਦੱਸਿਆ ਜਾਂਦਾ ਹੈ। 2014 ਵਿੱਚ ਇਸ ਨੇ ਆਪਣੇ ਨੇਤਾ ਅਬੂ ਬਕਰ ਅਲ-ਬਗਦਾਦੀ ਨੂੰ ਦੁਨੀਆਂ ਦੇ ਸਾਰੇ ਮੁਸਲਮਾਨਾਂ ਦਾ ਖਲੀਫਾ ਘੋਸ਼ਿਤ ਕੀਤਾ। ਇਰਾਕ ਅਤੇ ਸੀਰੀਆ ਦਾ ਵੱਡਾ ਹਿੱਸਾ ਇਸ ਅੱਤਵਾਦੀ ਸੰਗਠਨ ਦੇ ਕੰਟਰੋਲ 'ਚ ਮੰਨਿਆ ਜਾਂਦਾ ਹੈ। ਇਨ੍ਹਾਂ ਥਾਵਾਂ 'ਤੇ ਅੱਤਵਾਦੀ ਸੰਗਠਨ ਪੁਰਾਣਾ ਇਸਲਾਮਿਕ ਕਾਨੂੰਨ ਚਲਾਉਂਦਾ ਹੈ।

ABOUT THE AUTHOR

...view details