ਪੰਜਾਬ

punjab

ETV Bharat / bharat

Crime In Delhi: ਪਿਸਤੌਲ ਤਾਣ ਪਤਨੀ ਨੂੰ ਦੇ ਰਿਹਾ ਸੀ ਗੋਲ਼ੀ ਮਾਰਨ ਦੀ ਧਮਕੀ, ਪੁਲਿਸ ਨੂੰ ਦੇਖ ਕੇ ਉਡ ਗਏ ਹੋਸ਼ - ਵਿਜੇ ਵਿਹਾਰ ਪੁਲਿਸ

ਦਿੱਲੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਆਪਣੀ ਪਤਨੀ ਨੂੰ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦੇ ਰਿਹਾ ਸੀ। ਪਤਨੀ ਨੇ ਫੋਨ ਕਰਕੇ ਪੁਲਿਸ ਨੂੰ ਮਦਦ ਲਈ ਬੇਨਤੀ ਕੀਤੀ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ।

DELHI POLICE ARRESTED ACCUSED WHO THREATENING TO SHOOT HIS WIFE
Crime In Delhi: ਪਿਸਤੌਲ ਤਾਣ ਪਤਨੀ ਨੂੰ ਦੇ ਰਿਹਾ ਸੀ ਗੋਲ਼ੀ ਮਾਰਨ ਦੀ ਧਮਕੀ, ਮੌਕੇ ਉੱਤੇ ਪੁਲਿਸ ਨੂੰ ਦੇਖ ਮੁਲਜ਼ਮ ਪਤੀ ਦੇ ਉਡੇ ਹੋਸ਼

By

Published : Apr 24, 2023, 7:54 PM IST

ਨਵੀਂ ਦਿੱਲੀ: ਇੱਕ ਔਰਤ ਨੇ ਪੁਲਿਸ ਕੰਟਰੋਲ ਰੂਮ ਨੂੰ ਫ਼ੋਨ ਕਰਕੇ ਸਨਸਨੀਖੇਜ਼ ਜਾਣਕਾਰੀ ਦਿੱਤੀ ਕਿ ਉਸ ਦਾ ਪਤੀ ਉਸ ਨੂੰ ਮਾਰ ਦੇਵੇਗਾ। ਗੋਲੀ ਮਾਰਨ ਦੀ ਧਮਕੀ ਦਿੰਦੇ ਹੋਏ ਉਸ ਦੇ ਹੱਥ ਵਿੱਚ ਪਿਸਤੌਲ ਹੈ। ਉਹ ਕਿਸੇ ਵੀ ਸਮੇਂ ਉਸ ਨੂੰ ਗੋਲੀ ਮਾਰ ਦੇਵੇਗਾ, ਮਹਿਲਾ ਨੇ ਕਿਹਾ ਕਿ ਉਸ ਦਾ ਪਤੀ ਉਸ ਨੂੰ ਕਿਸੇ ਵੀ ਸਮੇਂ ਗੋਲੀ ਮਾਰ ਦੇਵੇਗਾ। ਮਹਿਲਾ ਨੇ ਪੁਲਿਸ ਨੂੰ ਬੇਨਤੀ ਕੀਤੀ ਕਿ ਜਲਦ ਪਹੁੰਚ ਕੇ ਉਸ ਦੀ ਜਾਨ ਬਚਾ ਲਵੋ । ਇਸ ਤੋਂ ਬਾਅਦ ਪੀਸੀਆਰ ਦੀਆਂ ਕਈ ਟੀਮਾਂ ਮੌਕੇ 'ਤੇ ਪਹੁੰਚੀਆਂ ਤਾਂ ਦੇਖਿਆ ਕਿ ਗਰਾਊਂਡ ਫਲੋਰ 'ਤੇ ਇਕ ਔਰਤ ਪੁਲਸ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਉੱਪਰਲੀ ਮੰਜ਼ਿਲ 'ਤੇ ਇਕ ਵਿਅਕਤੀ ਪਿਸਤੌਲ ਲੈ ਕੇ ਖੜ੍ਹਾ ਸੀ, ਜੋ ਉਸ ਦੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਉਸੇ ਸਮੇਂ ਅਚਾਨਕ ਘਰ ਦੇ ਬਾਹਰ ਪੁਲਿਸ ਨੂੰ ਦੇਖ ਕੇ ਉਹ ਡਰ ਗਿਆ ਅਤੇ ਆਪਣੇ-ਆਪ ਨੂੰ ਬਚਾਉਣ ਲਈ ਦੂਜੀ ਮੰਜ਼ਿਲ 'ਤੇ ਪਹੁੰਚ ਗਿਆ ਅਤੇ ਪਿਸਤੌਲ ਹੇਠਾਂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਚੌਕਸ ਪੀ.ਸੀ.ਆਰ ਟੀਮ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ।


ਡੀਸੀਪੀ ਪੀਸੀਆਰ ਆਨੰਦ ਮਿਸ਼ਰਾ ਨੇ ਦੱਸਿਆ ਕਿ ਇਹ ਘਟਨਾ ਰੋਹਿਣੀ ਦੇ ਵਿਜੇ ਵਿਹਾਰ ਇਲਾਕੇ ਦੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਅਹਿਮਦ ਅਲੀ ਵਜੋਂ ਹੋਈ ਹੈ। ਉਹ ਈ-ਬਲਾਕ ਵਿਜੇ ਵਿਹਾਰ ਦਾ ਰਹਿਣ ਵਾਲਾ ਹੈ। ਸਬ ਇੰਸਪੈਕਟਰ ਭਾਨੂ ਪ੍ਰਕਾਸ਼, ਸਤਪਾਲ, ਹੈੱਡ ਕਾਂਸਟੇਬਲ ਰਾਜਕੁਮਾਰ ਅਤੇ ਕਾਂਸਟੇਬਲ ਵਿਜੇ ਕੁਮਾਰ ਦੀ ਟੀਮ ਨੇ ਉਸ ਕੋਲੋਂ ਪਿਸਤੌਲ ਬਰਾਮਦ ਕੀਤਾ ਹੈ। ਉਸ ਨੂੰ ਅਗਲੇਰੀ ਜਾਂਚ ਲਈ ਵਿਜੇ ਵਿਹਾਰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ। ਰਾਤ ਕਰੀਬ 9:30 ਵਜੇ ਔਰਤ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਕਿ ਉਸ ਦਾ ਪਤੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਉਸ ਦੇ ਹੱਥ ਵਿੱਚ ਪਿਸਤੌਲ ਵੀ ਸੀ। ਇਸ ਸਬੰਧੀ ਪੀ.ਸੀ.ਆਰ ਦੀ ਇੱਕ ਹੋਰ ਟੀਮ ਵੀ ਮੌਕੇ 'ਤੇ ਭੇਜੀ ਗਈ, ਤਾਂ ਜੋ ਜਲਦੀ ਤੋਂ ਜਲਦੀ ਪਹੁੰਚ ਕੇ ਔਰਤ ਦੀ ਜਾਨ ਬਚਾਈ ਜਾ ਸਕੇ। ਪੁਲਿਸ ਨੂੰ ਸਾਹਮਣੇ ਦੇਖ ਕੇ ਡਰੀ ਹੋਈ ਔਰਤ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਦੱਸਿਆ ਕਿ ਉਸ ਦੇ ਪਤੀ ਦੇ ਹੱਥ ਵਿਚ ਪਿਸਤੌਲ ਹੈ, ਉਹ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕਰਦਿਆਂ ਮੁਲਜ਼ਮ ਪਤੀ ਨੂੰ ਦਬੋਚ ਲਿਆ।

ਇਹ ਵੀ ਪੜ੍ਹੋ:Congress Slams Centre: 'ਰਾਜੀਵ ਗਾਂਧੀ ਅਤੇ ਨਰਸਿਮਹਾ ਰਾਓ ਨੇ ਪੰਚਾਇਤੀ ਰਾਜ ਲਿਆਂਦਾ, ਕੇਂਦਰ ਸੰਸਥਾਵਾਂ ਨੂੰ ਕਮਜ਼ੋਰ ਕਰ ਰਿਹਾ ਹੈ'

ABOUT THE AUTHOR

...view details