ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਦੀ ਹਾਈ ਕੋਰਟ ਨੇ ਕਿਹਾ ਕਿ ਜੋ ਲੋਕ ਬੇਟੀ ਨੂੰ ਜਨਮ ਦੇਣ ਲਈ ਆਪਣੀ ਨੂੰਹ ਨੂੰ ਤੰਗ ਕਰਦੇ ਹਨ, ਉਨ੍ਹਾਂ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪੁੱਤਰ ਦੇ ਕ੍ਰੋਮੋਸੋਮ ਬੱਚੇ ਦੇ ਜਨਮ ਲਈ ਜ਼ਿੰਮੇਵਾਰ ਹਨ, ਨੂੰਹ ਦੇ ਨਹੀਂ। ਜਸਟਿਸ ਸਵਰਨਕਾਂਤਾ ਸ਼ਰਮਾ ਦੀ ਬੈਂਚ ਨੇ ਦਾਜ ਲਈ ਕਤਲ ਦੇ ਮਾਮਲੇ 'ਚ ਮੁਲਜ਼ਮ ਪਤੀ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਇਹ ਟਿੱਪਣੀ ਕੀਤੀ ਹੈ।
ਮਰਦਾਂ ਵਿੱਚ X ਅਤੇ Y ਕ੍ਰੋਮੋਸੋਮ: ਹਾਈ ਕੋਰਟ ਨੇ ਕਿਹਾ ਕਿ ਜੈਨੇਟਿਕ ਸਾਇੰਸ ਪੂਰੀ ਤਰ੍ਹਾਂ ਨਾਲ ਅਣਗੋਂਲਿਆਂ ਕੀਤੀ ਜਾ ਰਹੀ ਹੈ। ਜੈਨੇਟਿਕ ਵਿਗਿਆਨ ਦੇ ਅਨੁਸਾਰ, X ਅਤੇ Y ਕ੍ਰੋਮੋਸੋਮ ਅਣਜੰਮੇ ਬੱਚੇ ਦੇ ਲਿੰਗ ਨੂੰ ਨਿਰਧਾਰਤ ਕਰਨ ਲਈ ਜ਼ਿੰਮੇਵਾਰ ਹਨ। ਔਰਤਾਂ ਵਿੱਚ ਸਿਰਫ਼ XX ਕ੍ਰੋਮੋਸੋਮ ਹੁੰਦੇ ਹਨ। ਜਦੋਂ ਕਿ, ਮਰਦਾਂ ਵਿੱਚ X ਅਤੇ Y ਕ੍ਰੋਮੋਸੋਮ ਹੁੰਦੇ ਹਨ। ਅਜਿਹੇ 'ਚ ਜੇਕਰ ਕੋਈ ਔਰਤ ਬੱਚੀ ਨੂੰ ਜਨਮ ਦਿੰਦੀ ਹੈ ਤਾਂ ਉਹ ਇਸ ਲਈ ਜ਼ਿੰਮੇਵਾਰ ਨਹੀਂ ਹੈ।