ਪੰਜਾਬ

punjab

ETV Bharat / bharat

ਦਿੱਲੀ ਸਰਕਾਰ ਕੋਲ 4,783 ਕੋਵਿਡ ਮੌਤਾਂ ਦਾ ਨਹੀਂ ਕੋਈ ਰਿਕਾਰਡ

ਦਿੱਲੀ ਸਰਕਾਰ ਵੱਲੋਂ ਰੋਜ਼ਾਨਾ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਵਿੱਚ ਕੋਰੋਨਾ ਤੋਂ ਮਰੇ ਲੋਕਾਂ ਦੀ ਗਿਣਤੀ ਹੁੰਦੀ ਹੈ। ਪਰ ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਅੰਤਮ ਸੰਸਕਾਰ ਦੇ ਅੰਕੜਿਆਂ ਅਤੇ ਦਿੱਲੀ ਸਰਕਾਰ ਦੇ ਅੰਕੜਿਆਂ ਵਿਚਾਲੇ 4,783 ਮਰੇ ਹੋਏ ਲੋਕਾਂ ਦਾ ਫ਼ਰਕ ਹੈ, ਜਾਂ 4,783 ਮਰੇ ਹੋਏ ਲੋਕ ਦਿੱਲੀ ਸਰਕਾਰ ਦੇ ਰਿਕਾਰਡ ਤੋਂ ਗਾਇਬ ਹਨ।

ਫ਼ੋਟੋ
ਫ਼ੋਟੋ

By

Published : May 16, 2021, 2:07 PM IST

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਕੇਸ ਘੱਟ ਰਹੇ ਹਨ, ਪਰ ਇਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਅਜੇ ਵੀ ਲੋਕਾਂ ਨੂੰ ਡਰਾ ਰਹੇ ਹਨ। ਦਿੱਲੀ ਸਰਕਾਰ ਵੱਲੋਂ ਰੋਜ਼ਾਨਾ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਵਿੱਚ ਕੋਰੋਨਾ ਤੋਂ ਮਰੇ ਲੋਕਾਂ ਦੀ ਗਿਣਤੀ ਹੁੰਦੀ ਹੈ। ਪਰ ਨਗਰ ਨਿਗਮ ਵੱਲੋਂ ਜਾਰੀ ਕੀਤੇ ਗਏ ਅੰਤਮ ਸੰਸਕਾਰ ਦੇ ਅੰਕੜਿਆਂ ਅਤੇ ਦਿੱਲੀ ਸਰਕਾਰ ਦੇ ਅੰਕੜਿਆਂ ਵਿਚਾਲੇ 4,783 ਮਰੇ ਹੋਏ ਲੋਕਾਂ ਦਾ ਫ਼ਰਕ ਹੈ, ਜਾਂ 4,783 ਮਰੇ ਹੋਏ ਲੋਕ ਦਿੱਲੀ ਸਰਕਾਰ ਦੇ ਰਿਕਾਰਡ ਤੋਂ ਗਾਇਬ ਹਨ।

ਅੰਕੜਿਆਂ 'ਚ ਇੰਨ੍ਹਾਂ ਫਰਕ

ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ 18 ਅਪ੍ਰੈਲ ਤੋਂ 11 ਮਈ ਤੱਕ 8050 ਵਿਅਕਤੀਆਂ ਦੀ ਮੌਤ ਕੋਰੋਨਾ ਨਾਲ ਹੋਈ ਸੀ, ਜਿਸ ਦਾ ਜ਼ਿਕਰ ਸਰਕਾਰ ਦੁਆਰਾ ਜਾਰੀ ਕੀਤੇ ਗਏ ਸਿਹਤ ਬੁਲੇਟਿਨ ਵਿੱਚ ਮਿਲਦਾ ਹੈ। ਇਸ ਦੇ ਨਾਲ ਹੀ, ਜੇ ਤੁਸੀਂ ਦਿੱਲੀ ਦੀਆਂ ਤਿੰਨ ਨਗਰ ਨਿਗਮਾਂ ਵੱਲੋਂ ਸ਼ਮਸ਼ਾਨਘਾਟ ਅਤੇ ਕਬਰਸਤਾਨ ਵਿਚ ਕੀਤੇ ਅੰਤਿਮ ਸੰਸਕਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ, 18 ਅਪ੍ਰੈਲ ਤੋਂ 11 ਮਈ ਦੇ ਵਿਚਕਾਰ, 12,833 ਲੋਕਾਂ ਦਾ ਕੋਰੋਨਾ ਪ੍ਰੋਟੋਕੋਲ ਦੇ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਦਾ ਅਰਥ ਇਹ ਹੈ ਕਿ ਦਿੱਲੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਤੋਂ ਵੱਧ, 4783 ਮ੍ਰਿਤਕਾਂ ਦਾ ਅੰਤਮ ਸਸਕਾਰ ਕੋਰੋਨਾ ਵਿਧੀ ਨਾਲ ਦਿੱਲੀ ਨਗਰ ਨਿਗਮ ਦੇ ਸ਼ਮਸ਼ਾਨ ਘਾਟ ਅਤੇ ਕਬਰਸਤਾਨ ਵਿੱਚ ਕੀਤਾ ਗਿਆ ਹੈ।

ਦਿੱਲੀ ਦੀਆਂ ਤਿੰਨ ਨਗਰ ਨਿਗਮ ਵੱਲੋਂ ਜਾਰੀ ਅੰਕੜਿਆਂ ਮੁਤਾਬਕ 18 ਅਪ੍ਰੈਲ ਤੋਂ 11 ਮਈ ਦੇ ਦਰਮਿਆਨ, ਔਸਤਨ ਹਰ ਰੋਜ਼ 534 ਵਿਅਕਤੀਆਂ ਦਾ ਕੋਰੋਨ ਵਿਧੀ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਹੈ। ਜੇਕਰ ਅਸਾਨ ਸ਼ਬਦਾਂ ਵਿੱਚ ਸਮਝੋਂ ਤਾਂ 18 ਅਪ੍ਰੈਲ ਤੋਂ 11 ਮਈ ਦੇ ਵਿਚਕਾਰ, ਪ੍ਰਤੀ ਘੰਟਾ 22 ਲੋਕਾਂ ਦਾ ਸਸਕਾਰ ਕੋਰੋਨਾ ਵਿਧੀ ਨਾਲ ਕੀਤਾ ਗਿਆ ਹੈ।

ABOUT THE AUTHOR

...view details