ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਲਗਾਤਾਰ ਦਾਅਵਾ ਕਰਦੀ ਆ ਰਹੀ ਹੈ ਕਿ ਦਿੱਲੀ ਸਰਕਾਰ ਲੋਕਾਂ ਦੇ ਟੈਕਸ ਦੇ ਪੈਸੇ ਦੀ ਸਹੀ ਵਰਤੋਂ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਫਲਾਈਓਵਰਾਂ ਦੇ ਨਿਰਮਾਣ ਵਿੱਚ 500 ਕਰੋੜ ਤੋਂ ਵੱਧ ਦੀ ਬਚਤ ਕੀਤੀ ਹੈ। ਪਿਛਲੇ 6 ਸਾਲਾਂ ਵਿੱਚ ਸਰਕਾਰ ਨੇ ਨਿਰਧਾਰਤ ਸਮੇਂ ਤੋਂ ਪਹਿਲਾਂ 10 ਫਲਾਈਓਵਰ ਬਣਾਏ ਹਨ, ਇਸ ‘ਤੇ ਦਿੱਲੀ ਸਰਕਾਰ ਨੇ ਇੱਕ ਵੀਡੀਓ ਵੀ ਜਾਰੀ ਕੀਤਾ ਗਿਆ ਹੈ।
ਦਿੱਲੀ ਸਰਕਾਰ ਨੇ ਇੱਕ ਸੂਚੀ ਜਾਰੀ ਕੀਤੀ ਹੈ। ਸੂਚੀ ਦੇ ਅਨੁਸਾਰ ਮਧੂਬਨ ਚੌਕ ਗਲਿਆਰੇ ਵਿੱਚ ਸਭ ਤੋਂ ਵੱਧ 125 ਕਰੋੜ ਦੀ ਬਚਤ ਕੀਤੀ ਗਈ ਹੈ।422 ਕਰੋੜ ਵਿੱਚ ਬਣਨ ਵਾਲੇ ਮਧੂਬਨ ਚੌਕ ਤੋਂ ਮੁਬਾਰਕਾ ਚੌਕ ਕੋਰੀਡੋਰ ਨੂੰ 297 ਕਰੋੜ ਵਿੱਚ ਬਣਾਇਆ ਗਿਆ ਹੈ। ਇਸੇ ਤਰ੍ਹਾਂ ਦੋ ਫਲਾਈਓਵਰਾਂ ਵਿੱਚ 100-100 ਕਰੋੜ ਰੁਪਏ ਦੀ ਬਚਤ ਕੀਤੀ ਗਈ ਹੈ।