ਪੰਜਾਬ

punjab

ETV Bharat / bharat

ਦਿੱਲੀ ਸ਼ਰਾਬ ਨੀਤੀ ਘੁਟਾਲਾ: ED ਦੇ ਦਿੱਲੀ, ਹੈਦਰਾਬਾਦ ਅਤੇ ਪੰਜਾਬ ਵਿੱਚ 35 ਥਾਵਾਂ ਉੱਤੇ ਛਾਪੇ - ਮਨੀ ਲਾਂਡਰਿੰਗ ਮਾਮਲੇ

ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਛਾਪੇਮਾਰੀ ਕੀਤੀ।

Delhi Excise Policy scam
ਦਿੱਲੀ ਸ਼ਰਾਬ ਨੀਤੀ ਘੁਟਾਲਾ

By

Published : Oct 7, 2022, 10:15 AM IST

Updated : Oct 7, 2022, 1:22 PM IST

ਨਵੀਂ ਦਿੱਲੀ: ਦਿੱਲੀ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਇੱਕ ਵਾਰ ਫਿਰ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਸਰਕਾਰ ਨੇ ਹੁਣ ਇਸ ਨੀਤੀ ਨੂੰ ਵਾਪਸ ਲੈ ਚੁੱਕੀ ਹੈ। ਸੂਤਰਾਂ ਨੇ ਦੱਸਿਆ ਕਿ ਈਡੀ ਦੇ ਅਧਿਕਾਰੀ ਦਿੱਲੀ, ਪੰਜਾਬ ਅਤੇ ਹੈਦਰਾਬਾਦ 'ਚ 35 ਥਾਵਾਂ 'ਤੇ ਛਾਪੇਮਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਬ ਵਿਤਰਕਾਂ, ਕੰਪਨੀਆਂ ਅਤੇ ਉਨ੍ਹਾਂ ਨਾਲ ਸਬੰਧਤ ਸੰਸਥਾਵਾਂ ਦੀ ਭਾਲ ਕੀਤੀ ਜਾ ਰਹੀ ਹੈ।

ਈਡੀ ਇਸ ਮਾਮਲੇ ਵਿੱਚ ਹੁਣ ਤੱਕ 103 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕਰ ਚੁੱਕੀ ਹੈ। ਇਸ ਮਾਮਲੇ 'ਚ ਸ਼ਰਾਬ ਕਾਰੋਬਾਰੀ ਅਤੇ ਸ਼ਰਾਬ ਬਣਾਉਣ ਵਾਲੀ ਕੰਪਨੀ 'ਇੰਡੋਸਪਿਰਿਟ' ਦੇ ਮੈਨੇਜਿੰਗ ਡਾਇਰੈਕਟਰ ਸਮੀਰ ਮਹਿੰਦਰੂ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵੱਲੋਂ ਮਾਮਲੇ ਵਿੱਚ ਐਫਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਈਡੀ ਨੇ ਮਨੀ ਲਾਂਡਰਿੰਗ ਦਾ ਕੇਸ ਦਰਜ ਕੀਤਾ ਸੀ।

ਮਿਲੀ ਜਾਣਕਾਰੀ ਮੁਤਾਬਿਕ ਈਡੀ ਨੇ ਪੰਜਾਬ ਦੇ ਜਿਲ੍ਹਾ ਫਰੀਦਕੋਟ ਵਿਖੇ ਸਾਬਕਾ ਵਿਧਾਇਕ ਅਤੇ ਮਸ਼ਗੂਰ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਦਿੱਲੀ ਦੇ ਸ਼ਰਾਬ ਕਾਰੋਬਾਰੀ ਦੇ ਘਰ ਅਤੇ ਕਾਰੋਬਾਰੀ ਥਾਵਾਂ 'ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ। ਸੂਤਰਾਂ ਮਿਲੀ ਜਾਣਕਾਰੀ ਮੁਤਾਬਿਕ 3 ਥਾਵਾਂ ਉੱਤੇ ਈਡੀ ਦੇ ਛਾਪੇ ਮਾਰੇ ਗਏ ਹਨ। 50 ਦੇ ਕਰੀਬ ਈਡੀ ਕਰਮਚਾਰੀਆਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਈਡੀ ਨੇ ਸਵੇਰੇ ਲੁਧਿਆਣਾ ਦੇ ਆਲਮਗੀਰ ਅਤੇ ਹੋਰ ਨੇੜੇ ਦੇ ਇਲਾਕਿਆਂ ਚ ਛਾਪੇਮਾਰੀ ਕੀਤੀ ਗਈ ਅਤੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਕੀਤੀ ਗਈ ਹੈ।

ਦਿੱਲੀ ਸ਼ਰਾਬ ਨੀਤੀ ਘੁਟਾਲਾ ਨੂੰ ਲੈ ਕੇ ਛਾਪੇਮਾਰੀ

ਇਸ ਤੋਂ ਇਲਾਵਾ ਸ਼ਰਾਬ ਕਾਰੋਬਾਰੀਆਂ ’ਤੇ ਚੱਲ ਰਹੀ ਰੇਡ ਦੇ ਚਲਦੇ ਮਾਨਸਾ ਵਿਖੇ ਮਲਹੋਤਰਾ ਗਰੁੱਪ ਦੇ ਮੁਲਾਜ਼ਮ ਦੇ ਘਰ ਕਰੀਬ ਚਾਰ ਘੰਟੇ ਚੱਲੀ ਈਡੀ ਦੀ ਰੇਡ ਤੋਂ ਬਾਅਦ ਪੁੱਛਗਿਛ ਤੋਂ ਬਾਅਦ ਮੁਲਾਜ਼ਮ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਕਿਸੇ ਵੀ ਗ਼ਲਤ ਕੰਮ ਵਿਚ ਕੋਈ ਹੱਥ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਚਾਰ ਘੰਟੇ ਉਨ੍ਹਾਂ ਦੇ ਘਰ ਵਿੱਚ ਤਲਾਸ਼ੀ ਅਤੇ ਪਰਿਵਾਰ ਨੂੰ ਵੀ ਕਮਰੇ ਵਿੱਚ ਬਿਠਾ ਕੇ ਰੱਖਿਆ ਗਿਆ ਪਰ ਈਡੀ ਨੂੰ ਕੁਝ ਨਹੀਂ ਮਿਲਿਆ ਇਸ ਦੌਰਾਨ ਈਡੀ ਦੀ ਟੀਮ ਮੁਲਾਜ਼ਮ ਰਾਜ ਕੁਮਾਰ ਨੂੰ ਆਪਣੇ ਨਾਲ ਲੈ ਗਈ

ਸ਼ਰਾਬ ਘੁਟਾਲੇ ਨੂੰ ਲੈ ਕੇ ਈਡੀ ਵੱਲੋਂ ਚਲ ਰਹੀ ਛਾਪੇਮਾਰੀ ਉੱਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਰਵਿੰਦ ਕੇਜਰੀਵਾਲ ਵੱਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ ਕਿ 500 ਤੋਂ ਜਿਆਦਾ ਛਾਪੇਮਾਰੀ, 3 ਮਹੀਨਿਆਂ ਤੋਂ ਸੀਬੀਆਈ ਅਤੇ ਈਡੀ ਦੇ 300 ਤੋਂ ਜਿਆਦਾ ਅਧਿਕਾਰੀ 24 ਘੰਟੇ ਲੱਗੇ ਹੋਏ ਹਨ। ਇੱਕ ਮਨੀਸ਼ ਸਿਸੋਦੀਆ ਦੇ ਖਿਲਾਫ ਸਬੂਤ ਲੱਭਣ ਦੇ ਲਈ। ਕੁਝ ਨਹੀਂ ਮਿਲ ਰਿਹਾ। ਕਿਉਂਕਿ ਕੁਝ ਕੀਤਾ ਹੀ ਨਹੀਂ। ਆਪਣੀ ਗੰਦੀ ਰਾਜਨੀਤੀ ਦੇ ਲਈ ਇਨ੍ਹਾਂ ਵੱਲੋਂ ਅਧਿਕਾਰੀਆਂ ਦਾ ਸਮਾਂ ਬਰਬਾਦ ਕੀਤਾ ਜਾ ਰਿਹਾ ਹੈ। ਇੰਝ ਦੇਸ਼ ਕਿਵੇਂ ਤਰੱਕੀ ਕਰੇਗਾ ?

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਵਿੱਚ ਕਥਿਤ ਬੇਨਿਯਮੀਆਂ ਦੀ ਸੀਬੀਆਈ ਜਾਂਚ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਇਸ ਮਾਮਲੇ ਵਿੱਚ ਐਕਸਾਈਜ਼ ਦੇ 11 ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਸੀ। ਦੂਜੇ ਪਾਸੇ, ਸੀਬੀਆਈ ਐਫਆਈਆਰ ਵਿੱਚ ਦੋਸ਼ ਹੈ ਕਿ ਉਪ ਮੁੱਖ ਮੰਤਰੀ ਸਿਸੋਦੀਆ ਦੇ ਕਥਿਤ ਸਹਿਯੋਗੀ ਅਰਜੁਨ ਪਾਂਡੇ ਨੇ ਐਂਟਰਟੇਨਮੈਂਟ ਅਤੇ ਇਵੈਂਟ ਮੈਨੇਜਮੈਂਟ ਕੰਪਨੀ ਦੇ ਸਾਬਕਾ ਸੀਈਓ ਵਿਜੇ ਨਾਇਰ ਵੱਲੋਂ ਸਮੀਰ ਮਹਿੰਦਰੂ ਤੋਂ ਲਗਭਗ 2-4 ਕਰੋੜ ਰੁਪਏ ਨਕਦ ਲਏ ਸੀ।

ਇਹ ਵੀ ਪੜੋ:ਭਾਰਤੀ ਰੇਲਵੇ ਨੇ ਲਿਆ ਵੱਡਾ ਫੈਸਲਾ, ਛਠ ਪੂਜਾ ਤੱਕ ਚੱਲਣਗੀਆਂ 179 ਜੋੜੀਆਂ ਸਪੈਸ਼ਲ ਟਰੇਨਾਂ

Last Updated : Oct 7, 2022, 1:22 PM IST

ABOUT THE AUTHOR

...view details