ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੀ ਅਗਵਾਈ ’ਚ ਪੰਜਾਬ ਅਤੇ ਸਿੰਧ ਬੈਂਕ ਦੇ ਮੌਜੂਦਾ ਅਤੇ ਸਾਬਕਾ ਮੁਲਾਜ਼ਮਾਂ ਦੀ ਇੱਕ ਮੀਟਿੰਗ ਸੱਦੀ ਗਈ। ਇਸ ਮੀਟਿੰਗ ਦਾ ਮੁੱਖ ਮਕਸਦ ਅਕਾਲੀ ਦਲ ਦੇ ਸਮੇਂ ਦੌਰਾਨ ਕੀਤੇ ਇਤਿਹਾਸਕ ਵਿਕਾਸ ਕਾਰਜਾਂ ਦੇ ਨਾਲ-ਨਾਲ ਆਉਣ ਵਾਲੀਆਂ ਡੀਐੱਸਜੀਐੱਮਸੀ ਚੋਣਾਂ ਵਿੱਚ ਪਾਰਟੀ ਦੀ ਭੂਮਿਕਾ ਬਾਰੇ ਮੁਲਾਜ਼ਮਾਂ ਨੂੰ ਜਾਣੂ ਕਰਵਾਉਣਾ ਸੀ।
ਪੰਜਾਬ ਅਤੇ ਸਿੰਧ ਬੈਂਕ ਮੁਲਾਜ਼ਮਾਂ ਦੀ ਪਰਮਜੀਤ ਸਿੰਘ ਸਰਨਾ ਨਾਲ ਮੀਟਿੰਗ ਇਹ ਵੀ ਪੜੋ: ਤਰਨਤਾਰਨ ਦੇ ਪਿੰਡ ਜਾਮਾਰਾਏ ਵਿਖੇ ਕਾਂਗਰਸੀ ਧੜੇ ਦੀ ਧੱਕੇਸ਼ਾਹੀ ਆਈ ਸਾਹਮਣੇ
ਬੈਂਕ ਸਟਾਫ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਕਿਹਾ ਕਿ "ਪ੍ਰਚਾਰ ਅਤੇ ਜ਼ਮੀਨੀ ਹਕੀਕਤ ਵਿਚਾਲੇ ਅੰਤਰ ਹੈ, ਅੱਜ ਜੀਐਚਪੀਐਸ ਸਕੂਲਾਂ ਦੇ ਅਧਿਆਪਕ ਆਪਣੀਆਂ ਤਨਖਾਹਾਂ ਲਈ ਡੀਐਸਜੀਐਮਸੀ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਪਹੁੰਚ ਰਹੇ ਹਨ, ਪਰ ਅਧਿਕਾਰੀ ਉਨ੍ਹਾਂ ਨੂੰ ਮਿਲ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਪਰ ਅੱਜ ਇਹ ਭਵਿੱਖ ਖਤਰੇ ’ਚ ਦਿਖਾਈ ਦੇ ਰਿਹਾ ਹੈ।
ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ, "ਅਸੀਂ ਬੱਚਿਆਂ ਲਈ ਇੱਕ ਵਧੀਆ ਰੁਜ਼ਗਾਰ ਯੋਗ ਸਿਖਲਾਈ ਕੇਂਦਰ ਬਣਾਉਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਸਾਡਾ ਸਟਾਫ, ਜੋ ਸਾਡੇ ਬੱਚਿਆਂ ਦੀ ਤਰ੍ਹਾਂ ਹੈ, ਉਨ੍ਹਾਂ ਨੂੰ ਸਮੇਂ ਸਿਰ ਤਨਖਾਹ ਮਿਲੇ। ਇਸ ਮੌਕੇ ਉਹਨਾਂ ਨੇ ਡੀਐਸਜੀਐਮਸੀ ਪ੍ਰਧਾਨ ’ਤੇ ਵੱਡੇ ਸਵਾਲ ਖੜੇ ਕਰਦੇ ਕਿਹਾ ਕਿ ਗੁਰਦੁਆਰਾ ਦਾ ਬਹੁਤ ਸਾਰਾ ਪੈਸਾ ਇਸ਼ਤਿਹਾਰ ਦੇਣ ’ਤੇ ਖ਼ਰਚ ਹੋ ਰਿਹਾ ਹੈ ਜੋ ਕਿ ਨਾਜਾਇਜ਼ ਹੈ।
ਇਹ ਵੀ ਪੜੋ: ਪ੍ਰੇਮ ਸਬੰਧਾਂ ਦੌਰਾਨ ਬਲੈਕਮੇਲਿੰਗ ਤੋਂ ਤੰਗ ਆਏ ਨੌਜਵਾਨ ਨੇ ਕੀਤੀ ਖੁਦਕੁਸ਼ੀ