ਪੰਜਾਬ

punjab

ETV Bharat / bharat

ਕੇਜਰੀਵਾਲ ਨੇ ਦਿੱਲੀ 'ਚ ਇੱਕ ਹਫ਼ਤੇ ਲਈ ਹੋਰ ਵਧਾਇਆ ਲੌਕਡਾਊਨ

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਕੱਲ੍ਹ ਸਵੇਰੇ 5 ਵਜੇ ਤੱਕ ਸੀ। ਇਸ ਨੂੰ 1 ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਹੁਤ ਚੰਗੀ ਰਿਕਵਰੀ ਹੋ ਰਹੀ ਹੈ, ਕੋਰੋਨਾ ਦੇ ਕੇਸ ਵੀ ਘਟ ਰਹੇ ਹਨ, ਪਰ ਪਿਛਲੇ ਕੁਝ ਦਿਨਾਂ ਵਿੱਚ ਅਸੀਂ ਜੋ ਹਾਸਲ ਕੀਤਾ ਹੈ, ਅਸੀਂ ਨਹੀਂ ਚਾਹੁੰਦੇ ਕਿ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇ। ਇਸ ਲਈ ਅਸੀਂ ਇਕ ਹਫਤੇ ਲਈ ਤਾਲਾਬੰਦੀ ਵਧਾਉਣ ਜਾ ਰਹੇ ਹਾਂ।

ਫ਼ੋਟੋ
ਫ਼ੋਟੋ

By

Published : May 16, 2021, 1:45 PM IST

ਨਵੀਂ ਦਿੱਲੀ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਾਲਾਬੰਦੀ ਕੱਲ੍ਹ ਸਵੇਰੇ 5 ਵਜੇ ਤੱਕ ਸੀ। ਇਸ ਨੂੰ 1 ਹਫ਼ਤੇ ਲਈ ਵਧਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬਹੁਤ ਚੰਗੀ ਰਿਕਵਰੀ ਹੋ ਰਹੀ ਹੈ, ਕੋਰੋਨਾ ਦੇ ਕੇਸ ਵੀ ਘਟ ਰਹੇ ਹਨ, ਪਰ ਪਿਛਲੇ ਕੁਝ ਦਿਨਾਂ ਵਿੱਚ ਅਸੀਂ ਜੋ ਹਾਸਲ ਕੀਤਾ ਹੈ, ਅਸੀਂ ਨਹੀਂ ਚਾਹੁੰਦੇ ਕਿ ਇਹ ਪੂਰੀ ਤਰ੍ਹਾਂ ਖਤਮ ਹੋ ਜਾਵੇ। ਇਸ ਲਈ ਅਸੀਂ ਇਕ ਹਫਤੇ ਲਈ ਤਾਲਾਬੰਦੀ ਵਧਾਉਣ ਜਾ ਰਹੇ ਹਾਂ।

ਘਟ ਕੇ 10 ਫੀਸਦ ਹੋਈ ਸੰਕਰਮਣ ਦਰ

ਮੁੱਖ ਮੰਤਰੀ ਨੇ ਜੀਟੀਬੀ ਹਸਪਤਾਲ ਦੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਜਾਣਕਾਰੀ ਦਿੱਤੀ। ਸੀਐਮ ਕੇਜਰੀਵਾਲ ਨੇ ਕਿਹਾ ਕਿ ਹੁਣ ਕੱਲ ਦੀ ਬਜਾਏ ਅਗਲੇ ਦਿਨ ਸੋਮਵਾਰ ਸਵੇਰੇ 5 ਵਜੇ ਤੱਕ ਤਾਲਾਬੰਦੀ ਜਾਰੀ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ, ਸਾਢੇ ਛੇ ਹਜ਼ਾਰ ਕੇਸ ਹੋਏ ਹਨ, ਪਰ ਸਕਾਰਾਤਮਕਤਾ ਦਰ ਇੱਕ ਪ੍ਰਤੀਸ਼ਤ ਹੇਠਾਂ ਆ ਗਈ ਹੈ ਅਤੇ ਹੁਣ ਇਹ 10 ਪ੍ਰਤੀਸ਼ਤ ਦੇ ਨੇੜੇ ਆ ਗਈ ਹੈ ਜੋ ਕੱਲ੍ਹ 11 ਪ੍ਰਤੀਸ਼ਤ ਸੀ।

ਇਹ ਵੀ ਪੜ੍ਹੋ:ਇਨ੍ਹਾਂ ਤਿੰਨ ਦੋਸਤਾਂ ਦੇ ਜੁਗਾੜ ਸਦਕਾ ਕੋਰੋਨਾ ਮਰੀਜ਼ਾਂ ਨੂੰ 'ਸੁਖ ਦਾ ਸਾਹ'

ਚੌਥੀ ਵਾਰ ਲੌਕਡਾਊਨ 'ਚ ਵਾਧਾ

ਮੁੱਖ ਮੰਤਰੀ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਅਗਲੇ ਇੱਕ ਹਫ਼ਤੇ ਵਿੱਚ ਹੋਰ ਰਿਕਵਰੀ ਹੋ ਜਾਵੇਗੀ ਅਤੇ ਹੌਲੀ ਹੌਲੀ ਕੇਸ ਘੱਟ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਜੋ ਪਾਬੰਦੀਆਂ ਲਾਗੂ ਹਨ, ਉਹ ਲਾਗੂ ਰਹਿਣਗੀਆਂ। ਤੁਹਾਨੂੰ ਦੱਸ ਦੇਈਏ ਕਿ ਕੋਰੋਨਾ ਦੀ ਮੌਜੂਦਾ ਲਹਿਰ ਦੇ ਦੌਰਾਨ, ਪਹਿਲੀ ਲੌਕਡਾਉਨ ਦੀ 19 ਅਪ੍ਰੈਲ ਨੂੰ ਘੋਸ਼ਣਾ ਕੀਤੀ ਗਈ ਸੀ, ਜਿਸ ਤੋਂ ਬਾਅਦ ਇਹ ਹਫਤੇ ਦੇ ਹਿਸਾਬ ਨਾਲ ਵੱਧਦਾ ਜਾ ਰਿਹਾ ਹੈ। ਇਹ ਲਗਾਤਾਰ ਚੌਥਾ ਹਫ਼ਤਾ ਹੈ ਜਦੋਂ ਮੁੱਖ ਮੰਤਰੀ ਨੇ ਤਾਲਾਬੰਦੀ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ।

ABOUT THE AUTHOR

...view details