ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਵਿਖੇ ਇੱਕ ਦਿਨੀਂ ਦੌਰੇ ਉੱਤੇ ਗਏ ਹਨ। ਇਸ ਦੌਰਾਨ ਉਹ ਵਡੋਦਰਾ ਵਿੱਚ ਇੱਕ ਟਾਉਨ ਹਾਲ ਬੈਠਕ ਨੂੰ ਸਬੰਧੋਨ ਕਰਨਗੇ।
ਦੱਸ ਦਈਏ ਕਿ ਵਡੋਦਰਾ ਵਿਖੇ ਪਹੁੰਚੇ ਕੇਜਰੀਵਾਲ ਜਿਵੇਂ ਹੀ ਏਅਰਪੋਰਟ ਉੱਥੇ ਪਹੁੰਚੇ ਤਾਂ ਉਨ੍ਹਾਂ ਦੇ ਸਾਹਮਣੇ ਕੁਝ ਲੋਕਾਂ ਨੇ ਮੋਦੀ-ਮੋਦੀ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਕੇਜਰੀਵਾਲ-ਕੇਜਰੀਵਾਲ ਦੇ ਨਾਅਰੇ ਲਾਏ। ਮੋਦੀ-ਮੋਦੀ ਦੇ ਨਾਅਰਿਆਂ ਤੋਂ ਬਾਅਦ ਵੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਾਫੀ ਸਹਿਜ ਨਜ਼ਰ ਆਏ ਅਤੇ ਮੁਸਕਰਾ ਕੇ ਲੋਕਾਂ ਦਾ ਸਵਾਗਤ ਕੀਤਾ।