ਨਵੀਂ ਦਿੱਲੀ : IPL-2023 'ਚ ਲਗਾਤਾਰ ਹਾਰ ਰਹੀ ਦਿੱਲੀ ਕੈਪੀਟਲਸ ਦੀ ਟੀਮ ਹੁਣ ਧੋਖਾਧੜੀ ਦਾ ਸ਼ਿਕਾਰ ਹੋ ਗਈ ਹੈ। ਐਤਵਾਰ ਨੂੰ ਦਿੱਲੀ ਕੈਪੀਟਲਸ ਦੇ ਖਿਡਾਰੀਆਂ ਦੇ ਕਿੱਟ ਬੈਗ 'ਚੋਂ ਪੈਡ, ਜੁੱਤੀਆਂ, ਦਸਤਾਨੇ ਸਮੇਤ ਕੁੱਲ 16 ਬੱਲੇ ਗਾਇਬ ਹੋ ਗਏ ਹਨ। ਦਿੱਲੀ ਕੈਪੀਟਲਜ਼ ਦਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਲਕੇ ਯਾਨੀ ਵੀਰਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਮੈਚ ਹੈ। ਜਾਣਕਾਰੀ ਅਨੁਸਾਰ ਦਿੱਲੀ ਕੈਪੀਟਲਜ਼ ਟੀਮ ਦੇ ਕਪਤਾਨ ਡੇਵਿਡ ਵਾਰਨਰ ਅਤੇ ਟੀਮ ਦੇ ਖਿਡਾਰੀ ਯਸ਼ ਢੁਲ ਸਮੇਤ ਕਈ ਖਿਡਾਰੀਆਂ ਦੇ ਬੱਲੇ ਅਤੇ ਹੋਰ ਸਮਾਨ ਚੋਰੀ ਹੋ ਗਿਆ ਹੈ। ਚੋਰੀ ਕਿਵੇਂ ਹੋਈ ਇਸ ਬਾਰੇ ਅਜੇ ਵੀ ਭੰਬਲਭੂਸਾ ਬਣਿਆ ਹੋਇਆ ਹੈ।
ਮੰਗਲਵਾਰ ਨੂੰ ਬੈਂਗਲੁਰੂ ਤੋਂ ਦਿੱਲੀ ਕੈਪੀਟਲਜ਼ ਦੀ ਟੀਮ ਆਈਜੀਆਈ ਏਅਰਪੋਰਟ ਦਿੱਲੀ ਪਹੁੰਚੀ। ਜਦੋਂ ਉਹ ਹੋਟਲ ਪਹੁੰਚੀ ਤਾਂ ਖਿਡਾਰੀਆਂ ਨੂੰ ਚੋਰੀ ਦਾ ਪਤਾ ਲੱਗਾ। ਖਿਡਾਰੀਆਂ ਦਾ ਕਿੱਟ ਬੈਗ ਬਹੁਤ ਮਹਿੰਗਾ ਆਉਂਦਾ ਹੈ। ਹਰੇਕ ਕਿੱਟ ਬੈਗ ਦੀ ਕੀਮਤ 1-1 ਲੱਖ ਤੋਂ ਵੱਧ ਹੈ। ਏਅਰਪੋਰਟ ਪੁਲਿਸ ਨੇ ਅਜੇ ਤੱਕ ਇਸ ਮਾਮਲੇ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਯੂਜ਼ਰਸ ਨੇ ਕੀਤਾ ਮਜ਼ਾਕ : ਇਸ ਖਬਰ ਦੇ ਆਉਣ ਤੋਂ ਬਾਅਦ ਲੋਕ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਲੋਕ ਕਹਿੰਦੇ ਹਨ ਕਿ ਜਦੋਂ ਟੀਮ ਹੀ ਨਹੀਂ ਖੇਡ ਸਕਦੀ ਤਾਂ ਬੱਲੇ, ਕ੍ਰਿਕੇਟ ਪੈਡ ਦਾ ਕੀ ਫਾਇਦਾ। ਹਾਲਾਂਕਿ ਜਦੋਂ ਖਿਡਾਰੀਆਂ ਦਾ ਸਮਾਨ ਦਿੱਲੀ ਏਅਰਪੋਰਟ 'ਤੇ ਪਹੁੰਚਿਆ ਤਾਂ ਇਹ ਚੋਰੀ ਹੋ ਗਿਆ ਜਾਂ ਜਦੋਂ ਬੈਂਗਲੁਰੂ 'ਚ ਸਮਾਨ ਰੱਖਿਆ ਗਿਆ ਤਾਂ ਉਥੋਂ ਗਾਇਬ ਹੋ ਗਿਆ। ਇਨ੍ਹਾਂ ਸਾਰੀਆਂ ਗੱਲਾਂ ਦੀ ਅਜੇ ਜਾਂਚ ਹੋਣੀ ਬਾਕੀ ਹੈ।
ਇਹ ਵੀ ਪੜ੍ਹੋ :Arjun Tendulkar IPL 2023 : 14 ਸਾਲ ਬਾਅਦ ਪੁੱਤਰ ਨੇ ਲਿਆ ਪਿਤਾ ਦਾ ਬਦਲਾ, IPL ਵਿੱਚ ਪਹਿਲੀ ਵਿਕਟ ਲੈ ਕੇ ਜਿੱਤ ਵਿੱਚ ਚਮਕੇੇ
ਸੀਜ਼ਨ 'ਚ ਟੀਮ ਦਾ ਹੁਣ ਤੱਕ ਦਾ ਖਰਾਬ ਪ੍ਰਦਰਸ਼ਨ : ਦਿੱਲੀ ਕੈਪੀਟਲਸ ਲਈ ਇਹ ਸੀਜ਼ਨ ਹੁਣ ਤੱਕ ਖਾਸ ਨਹੀਂ ਰਿਹਾ ਹੈ। ਟੀਮ ਆਪਣੇ ਸਾਰੇ ਪੰਜ ਮੈਚ ਹਾਰ ਕੇ ਅੰਕ ਸੂਚੀ 'ਚ ਸਭ ਤੋਂ ਹੇਠਲੇ ਸਥਾਨ 'ਤੇ ਹੈ। ਡੇਵਿਡ ਵਾਰਨਰ ਦੀ ਅਗਵਾਈ ਵਾਲੀ ਦਿੱਲੀ ਕੈਪੀਟਲਜ਼ ਦੀ ਟੀਮ ਬੀਤੇ ਦਿਨ ਅਰੁਣ ਜੇਤਲੀ ਸਟੇਡੀਅਮ ਵਿੱਚ ਰਾਇਲ ਚੈਲੇਂਜ ਬੈਂਗਲੁਰੂ ਤੋਂ 23 ਦੌੜਾਂ ਨਾਲ ਹਾਰ ਗਈ। ਜ਼ਿਕਰਯੋਗ ਹੈ ਕਿ ਆਈਪੀਐਲ ਦਾ 16ਵਾਂ ਸੀਜ਼ਨ ਚੱਲ ਰਿਹਾ ਹੈ।