ਨਵੀਂ ਦਿੱਲੀ : ਦਿੱਲੀ ਦੇ ਸਾਊਥ ਕੈਂਪਸ ਥਾਣਾ ਖੇਤਰ 'ਚ ਸਥਿਤ ਆਰੀਆਭੱਟ ਕਾਲਜ ਦੇ ਪਹਿਲੇ ਸਾਲ ਦੇ ਵਿਦਿਆਰਥੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਸਨਸਨੀਖੇਜ਼ ਕਤਲ ਦਾ ਇਲਜ਼ਾਮ ਕਾਲਜ ਦੇ ਹੀ ਇਕ ਹੋਰ ਵਿਦਿਆਰਥੀ 'ਤੇ ਲੱਗਾ ਹੈ। ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਲੜਕੀ ਨਾਲ ਛੇੜਛਾੜ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਹੋਈ ਸੀ। ਅੱਜ ਜਦੋਂ ਨਿਖਿਲ ਕਾਲਜ ਦੇ ਗੇਟ ਦੇ ਬਾਹਰ ਇਕੱਲਾ ਸੀ ਤਾਂ ਮੌਕਾ ਦੇਖ ਕੇ ਉਕਤ ਲੜਕਿਆਂ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲੇ 'ਚ ਦੋਸ਼ੀ ਦੀ ਪਛਾਣ ਕਰ ਲਈ ਹੈ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਦੱਖਣੀ ਡੀਸੀਪੀ ਨੇ ਕਤਲ ਦੀ ਪੁਸ਼ਟੀ ਕੀਤੀ :ਡੀਸੀਪੀ ਦੱਖਣੀ ਪੱਛਮੀ ਮਨੋਜ ਸੀ ਨੇ ਦੱਸਿਆ ਕਿ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਚਰਕ ਪਾਲਿਕਾ ਹਸਪਤਾਲ ਤੋਂ ਮਿਲੀ ਹੈ। ਦੱਸਿਆ ਗਿਆ ਕਿ ਨਿਖਿਲ ਚੌਹਾਨ ਨਾਂ ਦਾ 19 ਸਾਲਾ ਨੌਜਵਾਨ ਪੱਛਮੀ ਬਿਹਾਰ ਦਾ ਰਹਿਣ ਵਾਲਾ ਹੈ। ਉਸ ਦੇ ਚਾਕੂ ਵਾਰ ਹੋਏ ਹਨ ਅਤੇ ਉਹ ਆਰੀਆਭੱਟ ਕਾਲਜ ਦਾ ਵਿਦਿਆਰਥੀ ਹੈ। ਜ਼ਖਮੀ ਨੌਜਵਾਨ ਬੀਏ ਆਨਰਜ਼ ਪੋਲੀਟੀਕਲ ਸਾਇੰਸ ਤੋਂ ਗ੍ਰੈਜੂਏਸ਼ਨ ਕਰ ਰਿਹਾ ਹੈ। ਨਿਖਿਲ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
- Honor killing: ਪਹਿਲਾਂ ਪ੍ਰੇਮੀ ਜੋੜੇ ਦਾ ਕੀਤਾ ਕਤਲ, ਫਿਰ ਦਰਿਆ ਵਿੱਚ ਸੁੱਟੀਆਂ ਲਾਸ਼ਾਂ, 15 ਦਿਨਾਂ ਬਾਅਦ ਹੋਇਆ ਖੁਲਾਸਾ
- Geeta Press: ਗੀਤਾ ਪ੍ਰੈਸ ਨੂੰ ਮਿਲੇਗਾ ਗਾਂਧੀ ਸ਼ਾਂਤੀ ਪੁਰਸਕਾਰ, ਪੀਐਮ ਮੋਦੀ ਦੀ ਅਗਵਾਈ ਵਾਲੀ ਜਿਊਰੀ ਨੇ ਕੀਤਾ ਫੈਸਲਾ
- Rahul Gandhi On Jobs : PSUS 'ਚ 2 ਲੱਖ ਤੋਂ ਵੱਧ ਨੌਕਰੀਆਂ ਖ਼ਤਮ, ਸਰਕਾਰ 'ਕੁਚਲ ਰਹੀ ਹੈ ਨੌਜਵਾਨਾਂ ਦੀਆਂ ਉਮੀਦਾਂ': ਰਾਹੁਲ ਗਾਂਧੀ