ਪੰਜਾਬ

punjab

ETV Bharat / bharat

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪੁੱਜਾ

ਪੱਤਰਕਾਰ ਰਮਨ ਕਸਯਪ (Journalist Raman Kashyap) ਅਤੇ ਲਵਪ੍ਰੀਤ ਸਿੰਘ (Lovpreet Singh) ਦੇ ਪਿਤਾ ਨਾਲ ਘਰਾ ਵਿੱਚ ਜਾਕੇ ਦੁੱਖ ਸਾਝਾ ਕੀਤਾ। ਵਫ਼ਦ ਨੇ ਮੋਦੀ ਸਰਕਾਰ (Modi Govt.) ਤੋਂ ਬਿਨਾ ਕਿਸੇ ਦੇਰੀ ਦੇ ਅਜੇ ਮਿਸਰਾ ਨੂੰ ਕੇਦਰੀ ਵਜਾਰਤ ‘ਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਪਾਰਟੀ ਦੇ ਆਗੂ ਰਣਜੀਤ ਸਿੰਘ ਤਲਵੰਡੀ (Ranjit Singh Talwandi) ਨੇ ਕਿਹਾ ਹੈ ਕਿ ਭਾਜਪਾ ਹੋਵੇ ਜਾ ਕਾਂਗਰਸ ਕਿਸਾਨਾਂ ਲਈ ਇਹ ਦੋਵੇ ਪਾਰਟੀਆਂ ਹੀ ਘਾਤਕ ਹਨ।

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪੁੱਜਾ
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਵਫ਼ਦ ਲਖਮੀਰਪੁਰ ਖੀਰੀ ਪੁੱਜਾ

By

Published : Oct 8, 2021, 7:26 PM IST

ਲਖਮੀਰਪੁਰ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਜਿ਼ਲ੍ਹਾ ਲਖੀਮਪੁਰ ਖੇੜੀ (Lakhimpur Kheri) ਵਿੱਚ ਕਿਸਾਨਾਂ ਦੇ ਬੇਦਰਦੀ ਨਾਲ ਕੀਤੇ ਕਤਲ ਦੀ ਵਾਪਰੀ ਘਟਨਾ ਦੇ ਵਿਰੋਧ ਵਿੱਚ ਵੀਰਵਾਰ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) (SAD Sanyukt) ਦੇ ਆਗੂਆਂ ਦਾ ਵਫਦ ਲਖੀਮਪੁਰ ਖੇੜੀ ਪਹੁੰਚਿਆ। ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ਹੇਠ ਗਏ ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ (Karnail Singh Peer Mohammad) , ਰਣਧੀਰ ਸਿੰਘ ਰੱਖੜਾ (Randhir Singh Rakhra), ਮਨਪ੍ਰੀਤ ਸਿੰਘ ਤਲਵੰਡੀ (Manpreet Singh Talwandi) ਅਤੇ ਰਵਿੰਦਰ ਸਿੰਘ ਸ਼ਾਹਪੁਰ (Ravinder Singh Shahpur) ਸ਼ਾਮਲ ਹਨ।

ਹਿਰਾਸਤ ‘ਚੋਂ ਛੱਡਣ ਉਪਰੰਤ ਮਿਲੇ ਪੀੜਤਾਂ ਨੂੰ

ਉੱਤਰਪ੍ਰਦੇਸ਼ ਪੁਲਿਸ ਵੱਲੋਂ ਵੀਰਵਾਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਇਸ ਵਫਦ ਨੂੰ ਸਾਮ ਨੂੰ ਜਦ ਪੁਲਿਸ ਨੇ ਛੱਡਿਆ ਤਾ ਵਫਦ 8 ਘੰਟਿਆ ਦਾ ਸਫਰ ਤੈਅ ਕਰਕੇ ਰਾਤ ਪੂਰਨਪੁਰ ਵਿਖੇ ਠਹਿਰਨ ਤੋ ਬਾਅਦ ਅੱਜ ਦੁਪਹਿਰ ਲਖਮੀਰਪੁਰ ਖੀਰੀ ਵਿਖੇ ਪਹੁੰਚਿਆ ਜਿਥੇ ਵਫਦ ਨੇ ਪੀੜਤ ਪਰਿਵਾਰਾ ਨਾਲ ਉਹਨਾ ਦੇ ਪਿੰਡਾਂ ਵਿੱਚ ਜਾ ਕੇ ਮੁਲਾਕਾਤ ਕੀਤੀ ਤੇ ਹੌਸਲਾ ਦਿੱਤਾ। ਪਾਰਟੀ ਆਗੂਆਂ ਦੀ ਅੱਜ ਫੇਰ ਪੁਲਿਸ ਅਧਿਕਾਰੀਆਂ ਨਾਲ ਨਾਕਿਆ ‘ਤੇ ਤਕਰਾਰ ਹੋਈ ਪਰ ਲੰਮੀ ਬਹਿਸ ਤੋ ਬਾਅਦ ਪੁਲਿਸ ਵੱਲੋਂ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਗਿਆ।

ਰਣਜੀਤ ਸਿੰਘ ਤਲਵੰਡੀ ਦੀ ਅਗਵਾਈ ‘ਚ ਗਿਆ ਵਫਦ

ਵਫਦ ਦੇ ਆਗੂ ਰਣਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਲਖੀਮਪੁਰ ਖੇੜੀ ਵਿੱਚ ਹੋਏ ਕਿਸਾਨਾਂ ਦੇ ਦਰਦਨਾਕ ਕਤਲ ਕਾਰਨ ਅੱਜ ਪੰਜਾਬ ਦਾ ਬੱਚਾ-ਬੱਚਾ ਤ੍ਰਾਹ-ਤ੍ਰਾਹ ਕਰ ਰਿਹਾ ਹੈ। ਯੂ.ਪੀ ਦੇ ਮੁੱਖ ਮੰਤਰੀ (UP CM) ਯੋਗੀ ਅਦਿੱਤਿਆਨਾਥ (Yogi Aditiya Nath) ਨੂੰ ਇਸ ਹਾਦਸੇ ਲਈ ਜਿੰਮੇਵਾਰ ਕੇਦਰੀ ਗ੍ਰਹਿ ਮੰਤਰੀ ਅਜੇ ਮਿਸਰਾ (Ajay Mishra) ਤੇ ਉਸ ਦੇ ਬੇਟੇ ਅਸੀਸ ਮਿਸਰਾ (Ashish Mishra) ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ ਤਾਂ ਜੋ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਚੂਰ ਸਰਕਾਰ ਕਿਸਾਨਾਂ ਦੀ ਆਵਾਜ਼ ਨਹੀ ਦਬਾ ਸਕਦੀ ਹੈ ਅਤੇ ਇਸ ਹਾਦਸੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਕੁਰਬਾਨੀ ਅਜਾਈਂ ਨਹੀ ਜਾਵੇਗੀ। ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਰਵੱਈਆ ਤਿਆਗ ਕੇ ਖੇਤੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਨਹੀ ਤਾ ਕਿਸਾਨ ਸੰਘਰਸ਼ ਨਰਿੰਦਰ ਮੋਦੀ ਸਰਕਾਰ ਲਈ ਕਫਨ ਵਿੱਚ ਕਿੱਲ ਸਾਬਤ ਹੋਵੇਗਾ ।

ਹੋਰ ਆਗੂ ਵੀ ਹੋਏ ਵਫਦ ਵਿੱਚ ਸ਼ਾਮਲ

ਇਸ ਮੌਕੇ ਭਵਨਜੀਤ ਸਿੰਘ ਸਮਰਾਲਾ , ਦਲਬੀਰ ਸਿੰਘ ਮੱਲਮਾਜਰਾ, ਸਵਿੰਦਰ ਸਿੰਘ ਟਿਵਾਣਾ, ਸੁਖਮੰਦਰ ਸਿੰਘ, ਜਗਦੀਸ਼ ਸਿੰਘ, ਸਤਿਗੁਰ ਸਿੰਘ ਨਮੋਲ, ਸੋਹਣ ਸਿੰਘ ਬਾਬਾ, ਬਲਵੰਤ ਸਿੰਘ ਸੋਨੂੰ, ਮੇਜਰ ਸਿੰਘ ਸੰਗਤਪੁਰਾ , ਹਰਜੀਤ ਸਿੰਘ ਟੱਪਰੀਆਂ , ਮਨਿੰਦਰਪਾਲ ਸਿੰਘ , ਹਰਵਿੰਦਰ ਸਿੰਘ ਦੀਪ ਹਾਜਰ ਸਨ। ਇਸੇ ਦੌਰਾਨ ਭਗਵੰਤ ਨਗਰ ਚੌਕੜਾ ਫਾਰਮ ਜਿਲਾ ਲਖੀਮਪੁਰ ਉੱਤਰਪ੍ਰਦੇਸ਼ ਵਿਖੇ ਕੇਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸਰਾ ਦੇ ਮੁੰਡੇ ਦੀ ਥਾਰ ਗੱਡੀ ਥੱਲੇ 19 ਸਾਲਾ ਨੌਜਵਾਨ ਲਵਪ੍ਰੀਤ ਸਿੰਘ ਅਤੇ ਪੱਤਰਕਾਰ ਰਾਮਕਸਯਪ ਨੂੰ ਸਹੀਦ ਕਰ ਦਿੱਤਾ ਗਿਆ ਸੀ ਦੇ ਪਿਤਾ ਸਤਨਾਮ ਸਿੰਘ ਅਤੇ ਪੱਤਰਕਾਰ ਰਾਮਕਸਯਪ ਦੇ ਪਿਤਾ ਰਾਮ ਨਾਲ ਵੀ ਵਫਦ ਨੇ ਮੁਲਾਕਾਤ ਕੀਤੀ।

ਇਹ ਵੀ ਪੜ੍ਹੋ:ਲਖੀਮਪੁਰ ਖੀਰੀ ਘਟਨਾ:ਪੱਤਰਕਾਰ ਅਤੇ ਕਿਸਾਨਾਂ ਦੀ ਮੌਤ ਦੇ ਰੋਸ ਵਜੋਂ ਪ੍ਰਦਰਸ਼ਨ

ABOUT THE AUTHOR

...view details