ਨਵੀਂ ਦਿੱਲੀ: ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 28 ਹਜ਼ਾਰ ਕਰੋੜ ਦੇ ਉਪਕਰਨਾਂ ਤੇ ਹਥਿਆਰਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।ਰੱਖਿਆ ਮੰਤਰਾਲੇ ਦੇ ਮੁਤਾਬਕ, ਡੀਏਸੀ ਨੇ ਘਰੇਲੂ ਉਦਯੋਗ ਤੋਂ 27 ਹਜ਼ਾਰ ਕਰੋੜ ਦੇ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਡੀਏਸੀ ਦੇ 9 ਪ੍ਰਸਤਾਵਾਂ ਨੂੰ ਹਰੀ ਝੰਡੀ ਮਿਲੀ ਹੈ। ਜਾਣਕਾਰੀ ਦਿੰਦੇ ਹੋਏ ਮੰਤਰਾਲੇ ਨੇ ਦੱਸਿਆ ਕਿ 28000 ਕਰੋੜ ਦੇ 7 ਪ੍ਰਸਤਾਵਾਂ 'ਚ 6 ਪ੍ਰਸਤਾਵ ਦੀ ਕੀਮਤ 27,000 ਕਰੋੜ ਹੈ।
ਰੱਖਿਆ ਮੰਤਰਾਲੇ ਨੇ 28 ਹਜ਼ਾਰ ਕਰੋੜ ਦੇ ਹਥਿਆਰ ਤੇ ਉਪਕਰਨ ਖਰੀਦਣ ਦੇ ਪ੍ਰਸਤਾਵ ਨੂੰ ਦਿੱਤੀ ਹਰੀ ਝੰਡੀ - 28 ਹਜ਼ਾਰ ਕਰੋੜ ਦੇ ਉਪਕਰਨਾਂ ਤੇ ਹਥਿਆਰਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 28 ਹਜ਼ਾਰ ਕਰੋੜ ਦੇ ਉਪਕਰਨਾਂ ਤੇ ਹਥਿਆਰਾਂ ਦੀ ਖਰੀਦ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰੱਖਿਆ ਮੰਤਰਾਲੇ ਨੇ 28 ਹਜ਼ਾਰ ਕਰੋੜ ਦੇ ਹਥਿਆਰ ਤੇ ਉਪਕਰਨ ਖਰੀਦਣ ਦੇ ਪ੍ਰਸਤਾਵ ਨੂੰ ਦਿੱਤੀ ਹਰੀ ਝੰਡੀ
ਕੰਟਰੋਲ ਰੇਖਾ 'ਤੇ ਚੱਲਦੇ ਵਿਵਾਦ ਦੇ 'ਚ ਇੱਕ ਵੱਡਾ ਫੈਸਲਾ
ਜ਼ਿਕਰਯੋਗ ਹੈ ਕਿ ਪ੍ਰਸਤਾਵ ਨੂੰ ਉਸ ਸਮੇਂ ਸਮਜ਼ੂਰੀ ਦਿੱਤੀ ਗਈ ਹੈ ਜਦੋਂ ਚੀਨ ਤੇ ਭਾਰਤ ਦੀ ਸਰਹੱਦ ਦੇ 'ਚ ਤਣਾਅ ਚੱਲ ਰਿਹਾ ਹੈ। ਅਧਿਕਾਰਿਆਂ ਦੇ ਮੁਤਾਬਕ, ਸਾਰੇ ਹਥਿਆਰ ਤੇ ਫੌਜੀ ਉਪਕਰਣ ਘਰੇਲੂ ਉਦਯੋਗ ਤੋਂ ਹੀ ਖਰੀਦੇ ਜਾਣਗੇ।