ਪੰਜਾਬ

punjab

ETV Bharat / bharat

ਨਿਕਿਤਾ ਕਤਲ ਕੇਸ: ਦੋਸ਼ੀ ਤੌਸੀਫ਼ ਵੱਲੋਂ ਟਰਾਇਲ ਕੋਰਟ ਦੇ ਫ਼ੈਸੇ ਨੂੰ ਹਾਈਕੋਰਟ 'ਚ ਚੁਣੌਤੀ - ਪੰਜਾਬ ਹਰਿਆਣਾ ਹਾਈ ਕੋਰਟ

ਨਿਕਿਤਾ ਤੋਮਰ ਕਤਲ ਮਾਮਲੇ (Nikita Tomar murder case) ਦੇ ਵਿੱਚ ਦੋਸ਼ੀ ਤੌਸੀਫ ਨੇ ਟਰਾਇਲ ਕੋਰਟ ਵੱਲੋਂ ਸੁਣਾਈ ਸਜ਼ਾ ਨੂੰ ਹਾਈਕੋਰਟ ਚ ਚੁਣੌਤੀ ਦਿੱਤੀ ਹੈ। 26 ਮਾਰਚ ਨੂੰ ਫਰੀਦਾਬਾਦ ਜ਼ਿਲ੍ਹੇ ਦੀ ਫਾਸਟ ਟਰੈਕ ਅਦਾਲਤ ਨੇ ਦੋਸ਼ੀ ਅਤੇ ਉਸਦੇ ਇੱਕ ਸਾਥੀ ਨੂੰ ਉਮਰ ਕੈਦ ਦੇ ਨਾਲ 20,000 ਰੁਪਏ ਦਾ ਜ਼ੁਰਮਾਨਾ ਲਗਾਇਆ ਸੀ

ਦੋਸ਼ੀ ਤੌਸੀਫ ਵੱਲੋਂ ਟਰਾਇਲ ਕੋਰਟ ਵੱਲੋਂ ਸੁਣਾਈ ਸਜ਼ਾ ਨੂੰ ਹਾਈਕੋਰਟ ਚ ਚੁਣੌਤੀ
ਦੋਸ਼ੀ ਤੌਸੀਫ ਵੱਲੋਂ ਟਰਾਇਲ ਕੋਰਟ ਵੱਲੋਂ ਸੁਣਾਈ ਸਜ਼ਾ ਨੂੰ ਹਾਈਕੋਰਟ ਚ ਚੁਣੌਤੀ

By

Published : Jun 29, 2021, 7:58 AM IST

ਚੰਡੀਗੜ੍ਹ:ਨਿਕਿਤਾ ਤੋਮਰ ਕਤਲ ਕੇਸ ((Nikita Tomar murder case) ) ਵਿੱਚ ਦੋਸ਼ੀ ਤੌਸੀਫ ਨੂੰ ਟਰਾਇਲ ਕੋਰਟ ਦੇ ਵੱਲੋਂ ਸਜ਼ਾ ਸੁਣਾਈ ਗਈ ਹੈ। ਇਸਨੂੰ ਸਜ਼ਾ ਨੂੰ ਲੈਕੇ ਤੌਸੀਫ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਹਾਈ ਕੋਰਟ ਨੇ ਇਸ ਕੇਸ ਵਿੱਚ ਟਰਾਇਲ ਕੋਰਟ ਫਰੀਦਾਬਾਦ ਵੱਲੋਂ ਲਗਾਏ ਜੁਰਮਾਨੇ ਉੱਤੇ ਵੀ ਰੋਕ ਲਾ ਦਿੱਤੀ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੀ ਜਸਟਿਸ ਰੀਤੂ ਭਾਰੀ ‘ਤੇ ਆਧਾਰਿਤ ਡਿਵੀਜ਼ਨ ਬੈਂਚ ਨੇ ਅਪੀਲ ‘ਤੇ ਸੁਣਾਉਂਦੀ ਕਰਦੇ ਹੋਏ ਇਹ ਆਦੇਸ਼ ਦਿੱਤੇ ਹਨ।

ਅਕਤੂਬਰ 2020 ਵਿਚ, 21 ਸਾਲਾ ਬੀ.ਕਾਮ ਦੇ ਫਾਈਨਲ ਈਅਰ ਦੀ ਨਿਕਿਤਾ ਤੋਮਰ ਨੂੰ ਸ਼ਰੇਆਮ ਗੋਲੀਆਂ ਮਾਰੀਆਂ ਗਈਆਂ ਸਨ। ਨਿਕਿਤਾ ਉਸ ਦਿਨ ਪ੍ਰੀਖਿਆ ਦੇਣ ਲਈ ਕਾਲਜ ਗਈ ਸੀ। ਉਸ ਸਮੇਂ ਤੌਸੀਫ ਅਤੇ ਰੇਹਾਨ ਉਸਦੇ ਪਿੱਛੇ ਲੱਗ ਗਏ ਸਨ। ਨਿਕਿਤਾ ਦੇ ਪਰਿਵਾਰਕ ਮੈਂਬਰਾਂ ਦੇ ਅਨੁਸਾਰ, ਤੌਸੀਫ ਲੰਬੇ ਸਮੇਂ ਤੋਂ ਨਿਕਿਤਾ ਨਾਲ ਜ਼ਬਰਦਸਤੀ ਦੋਸਤੀ ਕਰਨਾ ਚਾਹੁੰਦਾ ਸੀ ਜਦਕਿ ਨਿਕਿਤਾ ਵੱਲੋਂ ਉਸ ਨਾਲ ਦੋਸਤੀ ਕਰਨ ਤੋਂ ਇਨਕਾਰ ਕੀਤਾ ਗਿਆ।

26 ਮਾਰਚ ਨੂੰ ਫਰੀਦਾਬਾਦ ਜ਼ਿਲ੍ਹੇ ਦੀ ਫਾਸਟ ਟਰੈਕ ਅਦਾਲਤ ਨੇ ਦੋਸ਼ੀ ਅਤੇ ਉਸਦੇ ਇੱਕ ਸਾਥੀ ਨੂੰ ਉਮਰ ਕੈਦ ਦੇ ਨਾਲ 20,000 ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। 22 ਸਾਲਾ ਤੌਸੀਫ ਨੇ ਹਾਈ ਕੋਰਟ ਵਿੱਚ ਦਾਇਰ ਆਪਣੀ ਅਪੀਲ ਵਿੱਚ ਕਿਹਾ ਹੈ ਕਿ ਉਸ ਨੂੰ ਇਸ ਕੇਸ ਵਿੱਚ ਪੁਲਿਸ ਦੁਆਰਾ ਝੂਠਾ ਫਸਾਇਆ ਜਾ ਰਿਹਾ ਹੈ ਕਿਉਂਕਿ ਉਸਦੇ ਖਿਲਾਫ਼ ਕੋਈ ਸਬੂਤ ਨਹੀਂ ਹੈ ਅਤੇ ਨਾ ਹੀ ਕੋਈ ਸ਼ਿਕਾਇਤ ਹੈ।

ਉਸਨੇ ਕਿਹਾ ਕਿ ਅਜਿਹਾ ਕੋਈ ਵੀ ਸਬੂਤ ਨਹੀਂ ਹੈ ਕਿ ਜਿਸ ਤੋਂ ਇਹ ਸਾਬਿਤ ਹੋਵੇ ਕਿ 4 ਅਗਸਤ 2018 ਤੋਂ ਬਾਅਦ ਨਿਕਿਤਾ ਨੂੰ ਫੋਨ ਕੀਤਾ ਗਿਆ ਹੋਵੇ। ਉਸਨੇ ਕਿਹਾ ਕਿ ਟਰਾਇਲ ਕੋਰਟਨ ਨੇ ਜਾਂਚ ਪੱਖ ਦੇ ਸਬੂਤ ਉੱਤੇ ਭਰੋਸਾ ਕਰਦਿਆਂ ਉਸਨੂੰ ਗਲਤ ਤਰੀਕੇ ਨਾਲ ਦੋਸ਼ੀ ਠਹਿਰਾਇਆ ਹੈ। ਅਪੀਲਕਰਤਾ ਨੇ ਆਪਣੀ ਅਪੀਲ ਵਿਚ ਕਿਹਾ ਕਿ ਇਹ ਕੇਸ ਨਵੀਨ ਤੋਮਰ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਸੀ, ਜਦੋਂ ਕਿ ਉਹ ਮੌਕੇ' ਤੇ ਮੌਜੂਦ ਨਹੀਂ ਸੀ, ਉਸ ਨੂੰ ਬਿਨਾਂ ਕਿਸੇ ਸਬੂਤ ਦੇ ਪੁਲਿਸ ਨੇ ਝੂਠਾ ਫਸਾਇਆ ਹੈ।

ਇਹ ਵੀ ਪੜ੍ਹੋ: ਸਿੱਖ ਕੁੜੀਆਂ ਦਾ ਧਰਮ ਪਰਿਵਰਤਨ ਮਾਮਲਾ: ਦਿੱਲੀ ਤੋਂ ਜੰਮੂ ਤੱਕ ਧਰਨੇ, ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕਾਰਵਾਈ ਦਾ ਭਰੋਸਾ

ABOUT THE AUTHOR

...view details