ਪੰਜਾਬ

punjab

ETV Bharat / bharat

ਲਾਲ ਕਿਲ੍ਹਾ ਹਿੰਸਾ ਮਾਮਲਾ: ਦੀਪ ਸਿੱਧੂ ਤੋਂ ਪੁੱਛਗਿੱਛ ਦੌਰਾਨ ਜਾਂਚ ਏਜੰਸੀਆਂ ਨੂੰ ਮਿਲੇ ਅਹਿਮ ਸੁਰਾਗ

ਪੁਲਿਸ ਪੁੱਛਗਿੱਛ ਵਿੱਚ ਮੁਲਜ਼ਮ ਦੀਪ ਸਿੱਧੂ ਨੇ ਖੁਲਾਸਾ ਕੀਤਾ ਕਿ ਲਾਲ ਕਿਲ੍ਹੇ ਤੋਂ ਬਾਅਦ ਉਹ ਆਪਣੇ ਸਮਰਥਕਾਂ ਨਾਲ ਇੰਡੀਆ ਗੇਟ ਵੀ ਜਾਣਾ ਚਾਹੁੰਦਾ ਸੀ, ਪਰ ਲਾਲ ਕਿਲ੍ਹੇ ਸਣੇ ITO ਵਿੱਚ ਹੋਰ ਥਾਂਵਾਂ ਉੱਤੇ ਸੁਰੱਖਿਆ ਬਲਾਂ ਦੇ ਵਧਣ ਕਾਰਨ ਲਾਲ ਕਿਲ੍ਹੇ ਤੋਂ ਹੀ ਵਾਪਸ ਚਲਾ ਗਿਆ।

Deep Sidhu Involvement
ਲਾਲ ਕਿਲ੍ਹਾ ਹਿੰਸਾ ਮਾਮਲਾ

By

Published : Feb 14, 2021, 5:03 PM IST

ਨਵੀਂ ਦਿੱਲੀ: ਲਾਲ ਕਿਲ੍ਹੇ 'ਤੇ 26 ਜਨਵਰੀ ਨੂੰ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਸ਼ਨੀਵਾਰ ਦੋਸ਼ੀ ਦੀਪ ਸਿੱਧੂ ਅਤੇ ਇਕਬਾਲ ਸਿੰਘ ਨਾਲ ਲਾਲ ਕਿਲ੍ਹੇ' ਤੇ ਪਹੁੰਚੀ। ਲਾਲ ਕਿਲ੍ਹੇ ਵਿਖੇ ਜੋ ਕੁਝ ਵਾਪਰਿਆ, ਉਸ ਘਟਨਾ ਵਾਲੀ ਥਾਂ 'ਤੇ ਸੀਨ ਰੀਕ੍ਰਿਏਟ ਕੀਤਾ ਗਿਆ ਅਤੇ ਪੂਰੇ ਖੇਤਰ ਦੀ 3D ਮੈਪਿੰਗ ਕੀਤੀ ਗਈ।

ਵੀਡੀਓ ਨਾਲ ਕੀਤਾ ਗਿਆ ਮਿਲਾਨ

ਪੁਲਿਸ ਦੀ ਪੁੱਛਗਿੱਛ ਵਿੱਚ ਮੁਲਜ਼ਮ ਦੀਪ ਸਿੱਧੂ ਨੇ ਖੁਲਾਸਾ ਕੀਤਾ ਕਿ ਲਾਲ ਕਿਲ੍ਹੇ ਤੋਂ ਬਾਅਦ ਉਹ ਆਪਣੇ ਸਮਰਥਕਾਂ ਨਾਲ ਇੰਡੀਆ ਗੇਟ ਵੀ ਜਾਣਾ ਚਾਹੁੰਦਾ ਸੀ, ਪਰ ਆਈਟੀਓ ਵਿੱਚ ਸੁੱਰਖਿਆ ਬਲਾਂ ਦੀ ਗਿਣਤੀ ਵੱਧ ਜਾਣ ਕਾਰਨ ਉਹ ਲਾਲ ਕਿਲ੍ਹੇ ਤੋਂ ਵਾਪਸ ਚਲਾ ਗਿਆ। ਪੁਲਿਸ ਸੂਤਰਾਂ ਅਨੁਸਾਰ ਦੀਪ ਅਤੇ ਇਕਬਾਲ ਨੂੰ ਮੌਕੇ ਉੱਤੇ ਲਿਆਂਦਾ ਗਿਆ ਅਤੇ ਪੁੱਛਗਿੱਛ ਕੀਤੀ ਗਈ ਕਿ ਉਹ ਲਾਲ ਕਿਲ੍ਹੇ ਵਿੱਚ ਕਿਵੇਂ ਦਾਖਲ ਹੋਏ। ਉਸ ਦੇ ਨਾਲ ਕਿੰਨੇ ਲੋਕ ਸਨ, ਜੋ ਉਸਦਾ ਸਮਰਥਨ ਕਰ ਰਹੇ ਸਨ। ਲਾਲ ਕਿਲ੍ਹੇ ਵਿੱਚ ਆਉਣ ਤੋਂ ਬਾਅਦ, ਉਹ ਉੱਥੋਂ ਦੇ ਪ੍ਰਚੀਰ ਤਕ ਕਿਵੇਂ ਪਹੁੰਚਿਆ? ਬਕਾਇਦਾ, ਇਸ ਨੂੰ ਤੱਥ ਦੇ ਰੂਪ ਵਿੱਚ ਮੈਪ ਕੀਤਾ ਗਿਆ ਹੈ। ਦੀਪ ਅਤੇ ਇਕਬਾਲ ਤੋਂ ਮਿਲੀ ਜਾਣਕਾਰੀ ਨੂੰ ਵੀਡੀਓ ਨਾਲ ਮਿਲਾਇਆ ਗਿਆ।

ਪਹਿਲਾ ਤੋਂ ਤਿਆਰ ਸੀ ਰੂਟ

ਦੀਪ ਸਿੰਧੂ ਨੇ ਦੱਸਿਆ ਕਿ 27 ਨਵੰਬਰ ਨੂੰ ਉਹ ਬਾਕੀ ਕਿਸਾਨਾਂ ਨਾਲ ਦਿੱਲੀ ਆਇਆ ਸੀ। ਬਾਅਦ ਵਿੱਚ, ਉਹ ਵਾਪਸ ਆ ਗਿਆ। ਇਸ ਤੋਂ ਬਾਅਦ, ਜਦੋਂ ਉਹ 26 ਜਨਵਰੀ ਤੋਂ ਪਹਿਲਾਂ ਦਿੱਲੀ ਪਹੁੰਚਿਆਂ ਤਾਂ, ਉਸ ਨੇ ਟਰੈਕਟਰ ਰੈਲੀ ਤੋਂ ਲਾਲ ਕਿਲ੍ਹੇ ਜਾਣ ਦਾ ਫੈਸਲਾ ਕਰ ਲਿਆ ਸੀ। ਪੂਰਾ ਰਸਤਾ ਪੁਲਿਸ ਨੇ ਤਿਆਰ ਕੀਤਾ ਸੀ। ਪੁਲਿਸ ਨੇ ਸਾਰੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਪਹਿਲਾਂ ਹੀ ਆਪਣੇ ਕਬਜ਼ੇ ਵਿੱਚ ਲੈ ਲਈ ਹੈ।

ਦੀਪ ਨੇ ਖੁਲਾਸਾ ਕੀਤਾ ਹੈ ਕਿ ਅੰਦੋਲਨ ਵਿੱਚ ਮੌਜੂਦ ਕਿਸਾਨਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੇ ਲਾਲ ਕਿਲ੍ਹੇ ਦਾ ਦੌਰਾ ਕਰਨ ਲਈ ਰਸਤਾ ਪਹਿਲਾਂ ਹੀ ਤਿਆਰ ਕਰ ਲਿਆ ਸੀ। ਦੀਪ ਨੇ ਦੱਸਿਆ ਕਿ ਉਸਦਾ ਹਿੰਸਾ ਕਰਨ ਦਾ ਕੋਈ ਇਰਾਦਾ ਨਹੀਂ ਸੀ, ਜੇਕਰ ਕੋਈ ਹਿੰਸਾ ਨਾ ਹੁੰਦੀ, ਤਾਂ ਉਹ ਇੰਡੀਆ ਗੇਟ ਵੀ ਜਾਂਦਾ।

ABOUT THE AUTHOR

...view details