ਪੰਜਾਬ

punjab

ਉਤਰਾਖੰਡ ਚਾਰਧਾਮ ਯਾਤਰਾ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ

By

Published : May 16, 2022, 6:55 AM IST

ਯਮੁਨੋਤਰੀ ਧਾਮ ਦੇ ਦਰਸ਼ਨਾਂ ਲਈ ਆਏ ਪੱਛਮੀ ਬੰਗਾਲ ਦੇ ਰਹਿਣ ਵਾਲੇ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਯਮੁਨੋਤਰੀ ਧਾਮ 'ਚ ਹੁਣ ਤੱਕ 14 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ, ਜਿਸ 'ਚ 13 ਯਾਤਰੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਚੁੱਕੀ ਹੈ।

Death toll rises in Uttarakhand Chardham pilgrimage
Death toll rises in Uttarakhand Chardham pilgrimage

ਉੱਤਰਕਾਸ਼ੀ: ਚਾਰਧਾਮ ਯਾਤਰਾ ਇਸ ਸਮੇ ਪੂਰੇ ਜ਼ੋਰਾਂ 'ਤੇ ਹੈ। ਹਰ ਰੋਜ਼ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਰਿਕਾਰਡ ਤੋੜ ਰਹੀ ਹੈ। ਇਸ ਦੇ ਨਾਲ ਹੀ ਚਾਰਧਾਮਾਂ 'ਚ ਕਈ ਯਾਤਰੀਆਂ ਦੇ ਮਾਰੇ ਜਾਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਪੱਛਮੀ ਬੰਗਾਲ ਦੇ ਇੱਕ ਸ਼ਰਧਾਲੂ ਦੀ ਯਮੁਨੋਤਰੀ ਧਾਮ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਨਾਲ ਯੁਮਨੋਤਰੀ ਧਾਮ 'ਚ ਹੁਣ ਤੱਕ 14 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਸੇ ਤਰ੍ਹਾਂ ਗੰਗੋਤਰੀ ਧਾਮ 'ਚ ਗੁਜਰਾਤ ਤੋਂ ਆਏ ਸ਼ਰਧਾਲੂ ਪ੍ਰਮੋਦ ਭਾਈ (62 ਸਾਲ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਚਾਰਧਾਮ 'ਚ ਮਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 36 ਹੋ ਗਈ ਹੈ।

ਯਮੁਨੋਤਰੀ 'ਚ ਇਕ ਹੋਰ ਯਾਤਰੀ ਦੀ ਮੌਤ: ਐਤਵਾਰ ਨੂੰ ਯਮੁਨੋਤਰੀ ਧਾਮ ਦੇ ਦਰਸ਼ਨਾਂ ਲਈ ਆਏ ਪੁਰੇਂਦਰ ਸਰਕਾਰ (70) ਪੁੱਤਰ ਹਰਿੰਦਰ ਨਾਥ ਸਰਕਾਰ, ਜੋ ਕਿ ਕੁਚ ਵਿਹਾਰ, ਪੱਛਮੀ ਬੰਗਾਲ ਦੇ ਸਯਾਨਾਚੱਟੀ ਦੇ ਰਹਿਣ ਵਾਲੇ ਸਨ, ਦੀ ਸਵੇਰੇ ਅਚਾਨਕ ਤਬੀਅਤ ਵਿਗੜ ਗਈ। ਜਿਸ ਤੋਂ ਬਾਅਦ ਉਸ ਨੂੰ 108 ਸੇਵਾ ਦੀ ਮਦਦ ਨਾਲ ਬਾਰਕੋਟ ਸੀ.ਐੱਚ.ਸੀ. ਲਿਆਂਦਾ ਗਿਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਹਗੀਰ ਦੀ ਮੌਤ ਹੋ ਗਈ। ਪੁਲੀਸ ਨੇ ਲੋੜੀਂਦੀ ਕਾਰਵਾਈ ਕਰਨ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

ਚਾਰਧਾਮ 'ਚ ਮੌਤਾਂ ਦੀ ਗਿਣਤੀ: ਦੱਸ ਦੇਈਏ ਕਿ ਚਾਰਧਾਮ ਯਾਤਰਾ 'ਚ ਹੁਣ ਤੱਕ 36 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਯਮੁਨੋਤਰੀ ਧਾਮ ਵਿੱਚ 14 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਜਿਸ ਵਿੱਚ 11 ਪੁਰਸ਼ ਅਤੇ 3 ਔਰਤਾਂ ਸ਼ਾਮਲ ਹਨ। ਗੰਗੋਤਰੀ ਧਾਮ ਵਿੱਚ 4 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਕੇਦਾਰਨਾਥ ਧਾਮ ਵਿੱਚ 13 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਦੂਜੇ ਪਾਸੇ ਬਦਰੀਨਾਥ ਧਾਮ ਵਿੱਚ ਵੀ 5 ਯਾਤਰੀਆਂ ਦੀ ਜਾਨ ਚਲੀ ਗਈ ਹੈ।

ਕੜਾਕੇ ਦੀ ਠੰਢ: ਉੱਤਰਾਖੰਡ ਵਿੱਚ ਚੱਲ ਰਹੀ ਚਾਰਧਾਮ ਯਾਤਰਾ ਦੌਰਾਨ, ਪੁਰਾਣੀ ਮਰਜ ਅਤੇ ਕੜਾਕੇ ਦੀ ਠੰਢ ਸ਼ਰਧਾਲੂਆਂ ਦੇ ਦਿਲਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਸਥਿਤੀ ਇਹ ਹੈ ਕਿ ਹਰ ਰੋਜ਼ ਆਪਣੀ ਜਾਨ ਗੁਆਉਣ ਵਾਲੇ ਯਾਤਰੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਸਰਕਾਰ ਦੇ ਨਾਲ-ਨਾਲ ਸਿਹਤ ਵਿਭਾਗ ਵੀ ਇਨ੍ਹਾਂ ਹਾਲਾਤਾਂ 'ਤੇ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰ ਰਿਹਾ ਹੈ । ਹਾਲਾਂਕਿ ਜੇਕਰ ਦਿਲ 'ਤੇ ਹੋਣ ਵਾਲੇ ਇਸ ਹਮਲੇ ਦਾ ਸਹੀ ਸਮੇਂ 'ਤੇ ਇਲਾਜ ਹੋ ਜਾਵੇ ਤਾਂ ਸ਼ਰਧਾਲੂਆਂ ਦੀ ਜਾਨ ਬਚ ਵੀ ਸਕਦੀ ਹੈ।

ਦਿਲ ਦਾ ਦੌਰਾ ਪੈਣ ਕਾਰਨ ਸ਼ਰਧਾਲੂਆਂ ਦੀ ਮੌਤ: ਤੁਹਾਨੂੰ ਦੱਸ ਦੇਈਏ ਕਿ ਚਾਰਧਾਮ ਯਾਤਰਾ ਦੌਰਾਨ ਕਈ ਸ਼ਰਧਾਲੂਆਂ ਦਾ ਦਿਲ ਸਾਥ ਨਹੀਂ ਦੇ ਰਿਹਾ ਹੈ। 3 ਮਈ ਨੂੰ ਗੰਗੋਤਰੀ ਅਤੇ ਯਮੁਨੋਤਰੀ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਸਿਹਤ ਕਾਰਨਾਂ ਕਰਕੇ 36 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਜ਼ਿਆਦਾਤਰ ਸ਼ਰਧਾਲੂਆਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਮੰਨਿਆ ਜਾਂਦਾ ਹੈ। ਪਿਛਲੇ 12 ਦਿਨਾਂ 'ਚ ਇੰਨੀਆਂ ਅਚਾਨਕ ਹੋਈਆਂ ਮੌਤਾਂ ਤੋਂ ਬਾਅਦ ਨਾ ਸਿਰਫ ਉੱਤਰਾਖੰਡ ਸਰਕਾਰ 'ਚ ਹੜਕੰਪ ਮਚ ਗਿਆ ਹੈ, ਸਗੋਂ ਭਾਰਤ ਸਰਕਾਰ ਨੇ ਵੀ ਇਸ ਦਾ ਨੋਟਿਸ ਲਿਆ ਹੈ। ਇਨ੍ਹਾਂ ਹਾਲਾਤਾਂ ਨਾਲ ਨਜਿੱਠਣ ਲਈ ਸਿਹਤ ਵਿਭਾਗ ਨੇ ਗੰਗੋਤਰੀ ਅਤੇ ਯਮੁਨੋਤਰੀ ਧਾਮ ਲਈ 01 ਕਾਰਡੀਅਕ ਵੈਨ ਵੀ ਭੇਜੀ ਹੈ।

ਸਿਹਤ ਵਿਭਾਗ ਹੋਇਆ ਬੇਵੱਸ: ਅਜਿਹੇ 'ਚ ਜਿੱਥੇ ਸਿਹਤ ਸਹੂਲਤਾਂ ਦੇ ਨਾਂ 'ਤੇ ਕੁਝ ਖਾਸ ਨਹੀਂ ਹੈ, ਉੱਥੇ ਇਹ ਹਾਰਟ ਅਟੈਕ ਜਾਨਲੇਵਾ ਸਾਬਤ ਹੋ ਰਿਹਾ ਹੈ। ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਤੋਂ ਲੈ ਕੇ ਮੁੱਖ ਸਕੱਤਰ ਤੱਕ ਸੂਬੇ ਵਿੱਚ ਦਿਲ ਦੇ ਮਾਹਿਰ ਡਾਕਟਰਾਂ ਦੀ ਘਾਟ ਦਾ ਰੋਣਾ ਰੋ ਰਹੇ ਹਨ। ਇਸ ਤੋਂ ਸਾਫ਼ ਹੈ ਕਿ ਸ਼ਰਧਾਲੂਆਂ 'ਤੇ ਦਿਲ ਦਾ ਦੌਰਾ ਭਾਰੀ ਪੈਨ ਕਰਕੇ ਸਰਕਾਰ ਅਤੇ ਪ੍ਰਸ਼ਾਸਨ ਨੇ ਸਮਰਪਣ ਕਰ ਦਿੱਤਾ ਹੈ। ਇਸ ਲਈ ਅਜਿਹੀਆਂ ਸਥਿਤੀਆਂ ਵਿੱਚ ਸ਼ਰਧਾਲੂਆਂ ਬਸ ਭਗਵਾਨ ਦੇ ਭਰੋਸੇ ਹੀ ਹਨ ।

ਇਹ ਵੀ ਪੜ੍ਹੋ : ਪਾਕਿਸਤਾਨ 'ਚ 2 ਸਿੱਖਾਂ ਦਾ ਕਤਲ ਮਾਮਲਾ : ਭਾਜਪਾ ਨੇ ਪਾਕਿ ਕਾਨੂੰਨ ਵਿਵਸਥਾ ਉੱਤੇ ਚੁੱਕੇ ਸਵਾਲ

ABOUT THE AUTHOR

...view details