ਸੂਰਤ— ਅਮਰੋਲੀ ਇਲਾਕੇ 'ਚ ਰਹਿਣ ਵਾਲੇ ਇਕ ਵਿਅਕਤੀ ਨੇ ਆਪਣੇ ਬੇਟੇ ਨੂੰ ਲਾਈਟਾਂ ਬੰਦ ਕਰਨ 'ਤੇ ਝਿੜਕਿਆ ਤਾਂ ਉਸ 'ਤੇ ਹਮਲਾ ਕਰ ਦਿੱਤਾ। ਬੇਟੇ ਨੇ ਪਿਤਾ 'ਤੇ ਪੱਥਰ ਤੇ ਡੰਡੇ ਨਾਲ ਹਮਲਾ ਕੀਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਹੁਣ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੂਰਤ ਸ਼ਹਿਰ ਵਿੱਚ ਅਪਰਾਧਾਂ ਦੀ ਗਿਣਤੀ ਵੱਧ ਰਹੀ ਹੈ। ਜਾਣਕਾਰੀ ਮੁਤਾਬਿਕ ਮੂਲ ਰੂਪ ਤੋਂ ਉੜੀਸਾ ਦੇ ਰਹਿਣ ਵਾਲੇ ਸਵਾਈ ਪਰਿਵਾਰ ਦਾ ਸ਼ੰਕਰ ਘਰ ਦੀਆਂ ਲਾਈਟਾਂ ਬੰਦ ਕਰ ਰਿਹਾ ਸੀ। ਇਸ 'ਤੇ ਉਸ ਦੇ ਪਿਤਾ ਗਣੇਸ਼ ਸਵਾਈ ਨੂੰ ਗੁੱਸਾ ਆ ਗਿਆ। ਪਿਤਾ ਦਾ ਅਜਿਹਾ ਵਤੀਰਾ ਦੇਖ ਪੁੱਤਰ ਨੂੰ ਵੀ ਗੁੱਸਾ ਆ ਗਿਆ। ਉਸ ਨੇ ਆਪਣੇ ਪਿਤਾ 'ਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਉਸ ਨੇ ਆਪਣੇ ਪਿਤਾ ਦੇ ਸਿਰ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਮਰੋਲੀ ਪੁਲਿਸ ਨੇ ਦੱਸਿਆ ਕਿ ਹਰਿਦਰਸ਼ਨ ਸੋਸਾਇਟੀ ਦਾ ਰਹਿਣ ਵਾਲਾ ਗਣੇਸ਼ ਸਵਾਈ ਇਕ ਫੈਕਟਰੀ 'ਚ ਕੰਮ ਕਰਦਾ ਸੀ। ਉਸ ਦੇ ਦੋ ਪੁੱਤਰ ਹਨ, ਜਿਨ੍ਹਾਂ ਵਿੱਚੋਂ ਇੱਕ ਹੀਰਾ ਕੱਟਣ ਦਾ ਕੰਮ ਕਰਦਾ ਹੈ।