ਬਰੇਲੀ: ਜਨਪਦ ਦੇ ਥਾਣਾ ਇੱਜਲ ਨਗਰ ਖੇਤਰ ਦੇ ਬੈਰਿਅਰ ਵਨ ਚੌਕੀ ਗਾਯਤਰੀ ਨਗਰ ਚ ਦੋ ਮਾਸੂਮ ਬੱਚੇ ਆਪਣੇ ਪਿਤਾ ਦੇ ਨਾਲ ਉਸੇ ਮਕਾਨ ਚ ਰਹੇ ਰਹਿ ਸੀ ਜਿੱਥੇ ਉਨ੍ਹਾਂ ਦੇ ਪਿਤਾ ਦੀ ਲਾਸ਼ ਫਾਹੇ ’ਤੇ ਲਟਕ ਰਹੀ ਸੀ। ਉਨ੍ਹਾਂ ਮਾਸੂਮਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਸੀ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਭੁੱਖੇ ਪਿਆਸੇ ਬੱਚਿਆ ਨੇ ਜਦੋ ਘਰ ਤੋਂ ਬਾਹਰ ਨਿਕਲਕੇ ਗੁਆਂਢੀਆਂ ਤੋਂ ਖਾਣਾ ਮੰਗਿਆ ਤਾਂ ਉਸ ਸਮੇਂ ਜਾ ਕੇ ਇਸ ਘਟਨਾ ਦੀ ਜਾਣਕਾਰੀ ਮਿਲੀ। ਲਾਸ਼ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਮ੍ਰਿਤਕ ਦੇਹ ਤਿੰਨ ਤੋਂ ਚਾਰ ਦਿਨ ਪੁਰਾਣਾ ਹੈ।
ਜਾਣੋਂ ਪੂਰਾ ਮਾਮਲਾ
ਇੱਜਤ ਨਗਰ ਥਾਣਾ ਖੇਤਰ ਦਾ ਰਹਿਣ ਵਾਲਾ ਮਨੋਜ ਨੋਇਡਾ ਚ ਪ੍ਰਾਈਵੇਟ ਨੌਕਰੀ ਕਰਦਾ ਸੀ। ਕੋਰੋਨਾ ਮਹਾਂਮਾਰੀ ਅਤੇ ਲੌਕਡਾਉਨ ਦੇ ਕਾਰਨ ਮਨੋਜ ਆਪਣੇ ਘਰ ਬਰੇਲੀ ਆ ਗਿਆ। ਜਿੱਥੇ ਉਸਦੀ ਪਤਨੀ ਮੋਨਾ 6 ਸਾਲ ਦਾ ਬੇਟਾ ਅਤੇ 4 ਸਾਲ ਦੀ ਕੁੜੀ ਰਹਿੰਦੇ ਸੀ ਦੱਸਿਆ ਜਾ ਰਿਹਾ ਹੈ ਕਿ ਮਨੋਜ ਦੀ ਪਤਨੀ ਕੁਝ ਦਿਨ ਪਹਿਲਾਂ ਹੀ ਨਾਰਾਜ ਹੋ ਕੇ ਆਪਣੇ ਪੇਕੇ ਘਰ ਚਲੀ ਗਈ ਅਤੇ ਬੱਚਿਆਂ ਨੂੰ ਮਨੋਜ ਦੇ ਕੋਲ ਛੱਡ ਗਈ ਸੀ।
ਮੰਗਲਵਾਰ ਨੂੰ ਜਦੋ ਮਨੋਜ ਦੇ ਦੋਹਾਂ ਮਾਸੂਮ ਬੱਚੇ ਘਰ ਤੋਂ ਨਿਕਲ ਕੇ ਆਪਣੇ ਗੁਆਂਢੀ ਨੂੰ ਕਿਹਾ ਕਿ ਉਨ੍ਹਾਂ ਦੋਹਾਂ ਨੂੰ ਭੁੱਖ ਲੱਗੀ ਹੈ ਉਨ੍ਹਾਂ ਨੂੰ ਖਾਣਾ ਚਾਹੀਦਾ ਹੈ। ਇਸ ’ਤੇ ਜਦੋ ਗੁਆਂਢੀ ਨੇ ਬੱਚਿਆਂ ਕੋਲੋਂ ਉਨ੍ਹਾਂ ਦੇ ਪਿਤਾ ਦੇ ਬਾਰੇ ਪੁੱਛਦੇ ਹੋਏ ਘਰ ਦੇ ਅੰਦਰ ਪਹੁੰਚੇ ਤਾਂ ਕਮਰੇ ਦਾ ਨਜਾਰਾ ਦੇਖ ਕੇ ਸਾਰੇ ਹੈਰਾਨ ਰਹਿ ਗਏ। ਗੁਆਂਢੀਆਂ ਨੇ ਦੇਖਿਆ ਕਿ ਮਨੋਜ ਦੀ ਲਾਸ਼ ਦੁਪਟੇ ਦੇ ਸਹਾਰੇ ਲਟਕੀ ਹੋਈ ਹੈ ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਉਸਨੇ ਤਿੰਨ ਚਾਰ ਦਿਨ ਪਹਿਲਾਂ ਹੀ ਖੁਦਕੁਸ਼ੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਨੋਜ ਦੀ ਪਤਨੀ ਉਸ ਤੋਂ ਨਾਰਾਜ ਹੋ ਕੇ ਪੇਕੇ ਚਲੀ ਗਈ ਸੀ ਇਸੇ ਗੱਲ ਤੋਂ ਪਰੇਸ਼ਾਨ ਹੋ ਕੇ ਮਨੋਜ ਨੇ ਖੁਦਕੁਸ਼ੀ ਕਰ ਲਈ ਹੋਵੇਗੀ।
ਮ੍ਰਿਤਕ ਮਨੋਜ ਦੇ ਇੱਕ ਦੋਸਤ ਸੋਨੂੰ ਨੇ ਦੱਸਿਆ ਕਿ ਮਨੋਜ ਤੋਂ ਉਸਦੀ ਆਖਿਰੀ ਵਾਰ ਐਤਾਵਰ ਦੀ ਸਵੇਰ ਗੱਲ ਹੋਈ ਸੀ। ਉਸ ਤੋਂ ਬਾਅਦ ਕਈ ਵਾਰ ਕਾਲ ਕਰਨ ਤੋਂ ਬਾਅਦ ਵੀ ਉਸਦਾ ਫੋਨ ਕਿਸੇ ਨੇ ਨਹੀਂ ਚੁੱਕਿਆ। ਮਨੋਜ ਦੇ ਦੋਸਤ ਨੇ ਦੱਸਿਆ ਕਿ ਉਸਦੀ ਪਤਨੀ ਤੋਂ ਉਸਦਾ ਕਾਫੀ ਦਿਨਾਂ ਤੋਂ ਵਿਵਾਦ ਚਲ ਰਿਹਾ ਸੀ। ਦੋਹਾਂ ਚ ਆਏ ਦਿਨ ਝਗੜਾ ਹੋਇਆ ਕਰਦਾ ਸੀ। ਪਤਨੀ ਕਿਧਰੇ ਚਲੀ ਗਈ ਹੈ।