ਨਵੀਂ ਦਿੱਲੀ/ ਗਾਜ਼ੀਆਬਾਦ: ਫੌਜ ਦੇ ਜਵਾਨ ਅਮਰੀਸ਼ ਤਿਆਗੀ ਦੀ ਲਾਸ਼ 16 ਸਾਲ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਪਹੁੰਚੀ ਹੈ। 16 ਸਾਲਾਂ ਬਾਅਦ ਇਸ ਬਹਾਦਰ ਦੇਸ਼ ਭਗਤ ਸਿਪਾਹੀ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ। ਜੋ ਵੀ ਇਸ ਮਾਮਲੇ ਬਾਰੇ ਜਾਣਕਾਰੀ ਪ੍ਰਾਪਤ ਕਰ ਰਿਹਾ ਹੈ ਉਹ ਪਿੰਡ ਪਹੁੰਚ ਰਿਹਾ ਹੈ। ਅਮਰੀਸ਼ ਤਿਆਗੀ ਨੇ ਸਾਲ 2005 ਵਿੱਚ ਸਿਆਚਿਨ ਦੀ ਪਹਾੜੀ ਉੱਤੇ ਤਿਰੰਗਾ ਝੰਡਾ ਲਹਿਰਾ ਕੇ ਸਾਰਿਆ ਦਾ ਨਾਂ ਮਾਣ ਨਾਲ ਉੱਚਾ ਕੀਤਾ ਸੀ, ਪਰ ਵਾਪਸ ਪਰਤਦੇ ਸਮੇਂ ਉਨ੍ਹਾਂ ਦੀ ਉਤਰਾਖੰਡ ਦੀਆਂ ਪਹਾੜੀਆਂ ਤੋਂ ਡਿੱਗ ਕੇ ਮੌਤ ਹੋ ਗਈ ਸੀ।
3 ਦਿਨ ਪਹਿਲਾਂ ਮੁਰਾਦਨਗਰ ਦੇ ਰਹਿਣ ਵਾਲੇ ਪਰਿਵਾਰ ਨੂੰ ਸੂਚਨਾ ਮਿਲੀ ਸੀ ਕਿ 16 ਸਾਲ ਬਾਅਦ ਅਮਰੀਸ਼ ਤਿਆਗੀ ਦੀ ਲਾਸ਼ ਉਤਰਾਖੰਡ ਦੀ ਖਾਈ ਤੋਂ ਬਰਾਮਦ ਕੀਤੀ ਗਈ ਹੈ। ਅੱਜ ਫ਼ੌਜੀ ਅਧਿਕਾਰੀ ਲਾਸ਼ ਨੂੰ ਲੈ ਕੇ ਮੁਰਾਦਨਗਰ ਚ ਅਮਰੀਸ਼ ਤਿਆਗੀ ਦੇ ਜੱਦੀ ਪਿੰਡ ਪਹੁੰਚੇ।
ਸਿਪਾਹੀ ਅਮਰੀਸ਼ ਤਿਆਗੀ ਗਾਜ਼ੀਆਬਾਦ ਦੇ ਮੁਰਾਦਨਗਰ ਇਲਾਕੇ ਦੇ ਹਿਸਾਲੀ ਪਿੰਡ ਦੇ ਰਹਿਣ ਵਾਲੇ ਸੀ।ਉਹ ਬਹੁਤ ਬਹਾਦਰ ਸੀ। ਇਸ ਤੋਂ ਪਹਿਲਾਂ ਉਹ ਕਾਰਗਿਲ ਵਿੱਚ ਤਾਇਨਾਤ ਸੀ। ਉਹ ਇੱਕ ਬਹਾਦਰ ਪਰਬਤਾਰੋਹੀ ਵੀ ਸੀ। ਉਸ ਨੇ ਹਿਮਾਲਿਆ ਅਤੇ ਸਿਆਚਿਨ ਰਾਹੀਂ ਸਭ ਤੋਂ ਉੱਚੀ ਚੋਟੀ ਉੱਤੇ ਕਈ ਵਾਰ ਤਿਰੰਗਾ ਲਹਿਰਾਇਆ ਸੀ।