ਦੁਰਗ:ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ਦੇ ਉਟਾਈ ਥਾਣਾ ਖੇਤਰ ਦੇ ਉਮਰਪੋਤੀ ਪਿੰਡ ਵਿੱਚ ਇੱਕ ਨੌਜਵਾਨ ਨੇ ਆਪਣੀ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰ ਦਿੱਤਾ। ਤਿੰਨਾਂ ਦਾ ਕਤਲ ਕਰਨ ਤੋਂ ਬਾਅਦ ਨੌਜਵਾਨ ਨੇ ਖੁਦ ਫਾਹਾ ਲੈ ਲਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਵੀਰਵਾਰ ਸ਼ਾਮ ਨੂੰ ਆਪਣੇ ਕਮਰੇ ਨੂੰ ਅੰਦਰੋਂ ਬੰਦ ਕਰ ਲਿਆ ਸੀ। ਪਰਿਵਾਰਕ ਮੈਂਬਰਾਂ ਵੱਲੋਂ ਵਾਰ-ਵਾਰ ਦਰਵਾਜ਼ਾ ਖੜਕਾਉਣ 'ਤੇ ਵੀ ਦਰਵਾਜ਼ਾ ਨਹੀਂ ਖੁੱਲ੍ਹ ਰਿਹਾ ਸੀ। ਰਿਸ਼ਤੇਦਾਰਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਜਦੋਂ ਗੈਸ ਕਟਰ ਨਾਲ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਅੰਦਰ ਦਾ ਨਜ਼ਾਰਾ ਕਾਫੀ ਡਰਾਉਣਾ ਸੀ। ਕਮਰੇ ਵਿੱਚੋਂ ਚਾਰ ਲਾਸ਼ਾਂ ਮਿਲੀਆਂ। ਜਿਨ੍ਹਾਂ 'ਚੋਂ ਤਿੰਨ ਲਾਸ਼ਾਂ ਬੈੱਡ 'ਤੇ ਪਈਆਂ ਸੀ। ਨੌਜਵਾਨ ਦੀ ਲਾਸ਼ ਲਟਕ ਰਹੀ ਸੀ। ਘਟਨਾ ਤੋਂ ਬਾਅਦ ਪੂਰੇ ਪਿੰਡ 'ਚ ਸੋਗ ਦਾ ਮਾਹੌਲ ਹੈ। (dead bodies found in umarpoti village)
ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਪਤੀ ਨੇ ਕੀਤੀ ਖੁਦਕੁਸ਼ੀ, ਜਾਣੋ ਵਜ੍ਹਾ ਕਤਲ ਲਈ ਸਿਰਹਾਣੇ ਅਤੇ ਮੋਬਾਈਲ ਚਾਰਜਰ ਦੀ ਕੀਤੀ ਵਰਤੋਂ:ਨੌਜਵਾਨ ਭੋਜਰਾਜ ਸਾਹੂ ਨੇ ਪਤਨੀ ਲਲਿਤਾ ਅਤੇ ਚਾਰ ਸਾਲਾ ਬੱਚੇ ਪ੍ਰਵੀਨ ਕੁਮਾਰ ਦਾ ਮੋਬਾਈਲ ਚਾਰਜਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। 2 ਸਾਲਾ ਡਿਕੇਸ਼ ਦੇ ਮੂੰਹ ਉੱਤੇ ਸਿਰਹਾਣਾ ਰੱਖ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਖ਼ੁਦ ਵੀ ਫਾਹਾ ਲੈ ਲਿਆ। ( suicide after murder in durg)
ਕਮਰੇ 'ਚੋਂ ਮਿਲੀਆਂ ਚਾਰ ਲਾਸ਼ਾਂ:ਪਾਟਨ ਦੇ ਐੱਸ.ਡੀ.ਓ.ਪੀ ਦੇਵਾਂਸ਼ ਰਾਠੌਰ ਨੇ ਦੱਸਿਆ ਕਿ ਵੀਰਵਾਰ ਸ਼ਾਮ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਉਮਰਪੋਤੀ 'ਚ ਭੋਜਰਾਜ ਸਾਹੂ ਨਾਂ ਦਾ ਵਿਅਕਤੀ ਆਪਣੇ ਪਰਿਵਾਰ ਨਾਲ ਕਮਰੇ 'ਚ ਬੰਦ ਹੈ। ਦਰਵਾਜ਼ਾ ਨਹੀਂ ਖੁੱਲ੍ਹ ਰਿਹਾ ਹੈ। ਭੋਜਰਾਜ ਨੇ ਫਾਹਾ ਲੈ ਲਿਆ। ਇਸ ਤੋਂ ਬਾਅਦ ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ। ਲੋਹੇ ਦਾ ਦਰਵਾਜ਼ਾ ਗੈਸ ਕਟਰ ਨਾਲ ਕੱਟਿਆ ਗਿਆ। ਕਮਰੇ 'ਚ ਬੈੱਡ 'ਤੇ ਪਤਨੀ ਸਮੇਤ ਦੋ ਬੱਚਿਆਂ ਦੀਆਂ ਲਾਸ਼ਾਂ ਪਈਆਂ ਸੀ। ਭੋਜਰਾਜ ਸਾਹੂ ਦੀ ਲਾਸ਼ ਫਾਹੇ 'ਤੇ ਲਟਕ ਰਹੀ ਸੀ। ਘਟਨਾ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਬੁੱਧਵਾਰ ਨੂੰ ਮਨਾਇਆ ਸੀ ਪਤਨੀ ਦਾ ਜਨਮ ਦਿਨ :ਪੁਲਿਸ ਨੇ ਦੱਸਿਆ ਕਿ ਮ੍ਰਿਤਕ ਭੋਜਰਾਜ ਸਾਹੂ ਨੇ ਬੁੱਧਵਾਰ ਨੂੰ ਆਪਣੀ ਪਤਨੀ ਲਲਿਤਾ ਸਾਹੂ ਦਾ ਜਨਮਦਿਨ ਘਰ ਵਾਲਿਆਂ ਨਾਲ ਮਨਾਇਆ ਸੀ। ਇਸ ਮੌਕੇ ਉਸ ਦੇ ਮਾਪੇ ਅਤੇ ਉਸ ਦੀ ਸਾਲੀ ਵੀ ਆਈ ਸੀ। ਵੀਰਵਾਰ ਨੂੰ ਸਾਲੀ ਨੂੰ ਉਹ ਘਰ ਛੱਡ ਕੇ ਭੋਜਰਾਜ ਨੂੰ ਖਾਣਾ ਖਾਲਾ ਕੇ ਡਿਊਟੀ ਜਾਣਾ ਸੀ ਪਰ ਉਹ ਡਿਊਟੀ 'ਤੇ ਨਹੀਂ ਗਿਆ ਅਤੇ ਦੇਰ ਸ਼ਾਮ ਨੂੰ ਉਸ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ। ਜ਼ਿਕਰਯੋਗ ਹੈ ਕਿ ਭੋਜਰਾਜ ਅਤੇ ਲਲਿਤਾ ਦਾ ਵਿਆਹ 2017 'ਚ ਹੋਇਆ ਸੀ। ਪਤੀ-ਪਤਨੀ 'ਚ ਝਗੜਾ ਹੋਣ ਦਾ ਖਦਸ਼ਾ ਹੈ।
ਇਹ ਵੀ ਪੜ੍ਹੋ :ਸੋਨੇ 'ਤੇ ਦਰਾਮਦ ਡਿਊਟੀ ਤੇ ਡੀਜ਼ਲ-ਪੈਟਰੋਲ 'ਤੇ ਐਕਸਪੋਰਟ ਟੈਕਸ 'ਚ ਵਾਧਾ