ਪੰਜਾਬ

punjab

ETV Bharat / bharat

25 ਅਕਤੂਬਰ ਤੋਂ ਅਗਵਾ ਹੋਈ ਨਾਬਾਲਗ ਲੜਕੀ ਨੂੰ DCW ਨੇ ਆਟੋ ਚਾਲਕ ਦੇ ਚੁੰਗਲ ਤੋਂ ਛੁਡਵਾਇਆ - ਮਹਿਲਾ ਕਮਿਸ਼ਨ ਦੀ ਟੀਮ

ਦਿੱਲੀ ਮਹਿਲਾ ਕਮਿਸ਼ਨ ਦੀ ਟੀਮ ਨੇ ਪੁਲਿਸ ਦੀ ਮਦਦ ਨਾਲ 25 ਅਕਤੂਬਰ ਤੋਂ ਅਗਵਾ ਹੋਈ ਨਾਬਾਲਗ ਲੜਕੀ ਨੂੰ ਮੁਲਜ਼ਮਾਂ ਦੇ ਚੁੰਗਲ ਵਿੱਚੋਂ ਛੁਡਵਾਇਆ ਹੈ। DCW ਦੀ ਚੇਅਰਪਰਸਨ ਨੇ ਪੁਲਿਸ ਨੂੰ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੇ ਨਾਲ FIR ਵਿੱਚ ਗੰਭੀਰ ਧਾਰਾਵਾਂ ਜੋੜਨ ਦੇ ਹੁਕਮ ਦਿੱਤੇ ਹਨ।

25 ਅਕਤੂਬਰ ਤੋਂ ਅਗਵਾ ਹੋਈ ਨਾਬਾਲਗ ਲੜਕੀ ਨੂੰ DCW ਨੇ ਆਟੋ ਚਾਲਕ ਦੇ ਚੁੰਗਲ ਤੋਂ ਛੁਡਵਾਇਆ
25 ਅਕਤੂਬਰ ਤੋਂ ਅਗਵਾ ਹੋਈ ਨਾਬਾਲਗ ਲੜਕੀ ਨੂੰ DCW ਨੇ ਆਟੋ ਚਾਲਕ ਦੇ ਚੁੰਗਲ ਤੋਂ ਛੁਡਵਾਇਆ

By

Published : Nov 13, 2021, 7:23 PM IST

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਨੇ ਅਗਵਾ ਹੋਈ ਨਾਬਾਲਗ ਲੜਕੀ ਨੂੰ ਮੁਲਜ਼ਮਾਂ ਦੇ ਚੁੰਗਲ ਵਿੱਚੋਂ ਛੁਡਵਾਇਆ ਹੈ। ਇਸ ਦੇ ਨਾਲ ਹੀ ਕਮਿਸ਼ਨ ਨੇ FIR ਵਿੱਚ ਸਬੰਧਿਤ ਧਾਰਾਵਾਂ ਜੋੜ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੇ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ 72 ਘੰਟਿਆਂ ਵਿੱਚ ਜਵਾਬ ਤਲਬ ਕੀਤਾ ਹੈ।

ਦਰਅਸਲ, ਪਿਛਲੇ ਮਹੀਨੇ ਦੀ 25 ਤਰੀਕ ਨੂੰ 14 ਸਾਲਾ ਲੜਕੀ ਨੂੰ ਅਗਵਾ ਕਰ ਲਿਆ ਗਿਆ ਸੀ। ਅਗਵਾ ਹੋਣ ਦੇ ਅਗਲੇ ਦਿਨ ਪੀੜਤਾ ਦੀ ਮਾਂ ਨੇ ਹਜ਼ਰਤ ਨਿਜ਼ਾਮੂਦੀਨ ਥਾਣੇ ਵਿੱਚ FIR ਦਰਜ ਕਰਵਾਈ ਸੀ। ਇੱਕ ਹਫ਼ਤੇ ਤੱਕ ਕੋਈ ਕਾਰਵਾਈ ਨਾ ਹੋਣ ’ਤੇ ਪਰਿਵਾਰਕ ਮੈਂਬਰਾਂ ਨੇ 1 ਨਵੰਬਰ ਨੂੰ DCW ਦੇ ਮਹਿਲਾ ਪੰਚਾਇਤ ਦਫ਼ਤਰ ਵਿੱਚ ਸ਼ਿਕਾਇਤ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਮਹਿਲਾ ਕਮਿਸ਼ਨ ਨੇ ਤੁਰੰਤ ਕਾਰਵਾਈ ਕੀਤੀ। ਇਸ ਦੌਰਾਨ ਲੜਕੀ ਦੀ ਮਾਂ ਨੇ ਦੱਸਿਆ ਕਿ ਲੜਕੀ ਨੇ ਇੱਕ ਵਾਰ ਪਰਿਵਾਰ ਵਾਲਿਆਂ ਨਾਲ ਫੋਨ ਕਰਕੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਉਹ ਨੰਬਰ ਕਮਿਸ਼ਨ ਨੂੰ ਮੁਹੱਈਆ ਕਰਵਾਇਆ, ਜਿਸ ਤੋਂ ਕਾਲ ਆਈ ਸੀ। ਹੁਣ ਇਸ ਫ਼ੋਨ ਨੰਬਰ ਦੇ ਆਧਾਰ 'ਤੇ ਪੁਲਿਸ ਦੀ ਮਦਦ ਨਾਲ ਅਗਵਾ ਹੋਈ ਲੜਕੀ ਨੂੰ ਨਿਗਰਾਨੀ ਰਾਹੀਂ ਟਰੇਸ ਕੀਤਾ ਜਾਣ ਲੱਗਾ।

25 ਅਕਤੂਬਰ ਤੋਂ ਅਗਵਾ ਹੋਈ ਨਾਬਾਲਗ ਲੜਕੀ ਨੂੰ DCW ਨੇ ਆਟੋ ਚਾਲਕ ਦੇ ਚੁੰਗਲ ਤੋਂ ਛੁਡਵਾਇਆ

ਪੁਲਿਸ ਟੀਮ ਨੇ ਨਿਗਰਾਨੀ ਰਾਹੀਂ ਫ਼ੋਨ ਦੀ ਲੋਕੇਸ਼ਨ ਟਰੇਸ ਕੀਤੀ। ਪੁਲੀਸ ਅਤੇ DCW ਦੀ ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਅਗਵਾ ਹੋਈ ਲੜਕੀ ਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ ਕਮਿਸ਼ਨ ਦੀ ਟੀਮ ਵੱਲੋਂ ਪੀੜਤਾ ਦੀ ਕਾਊਂਸਲਿੰਗ ਕੀਤੀ ਗਈ। ਪੀੜਤਾ ਨੇ ਦੱਸਿਆ ਕਿ ਇੱਕ ਆਟੋ ਰਿਕਸ਼ਾ ਚਾਲਕ ਉਸ ਨੂੰ ਅਗਵਾ ਕਰਕੇ ਆਪਣੇ ਘਰ ਲੈ ਗਿਆ ਸੀ। ਇੰਨੇ ਦਿਨ ਉਸ ਨੂੰ ਘਰ ਵਿੱਚ ਕੈਦ ਰੱਖਿਆ। ਮੁਲਜ਼ਮ ਆਟੋ ਚਾਲਕ ਦੀ ਪਤਨੀ ਨੇ ਮਾਂ ਨਾਲ ਸੰਪਰਕ ਕਰਨ 'ਚ ਮੇਰੀ ਮਦਦ ਕੀਤੀ। ਪੀੜਤਾ ਅਨੁਸਾਰ ਮੁਲਜ਼ਮ ਉਸ ਦੀ ਪਤਨੀ ਨੂੰ ਬਹੁਤ ਤੰਗ ਕਰਦਾ ਹੈ। ਪਤੀ ਦੀਆਂ ਹਰਕਤਾਂ ਦਾ ਵਿਰੋਧ ਕਰਨ 'ਤੇ ਉਸ ਨੇ ਪਤਨੀ ਦੀ ਕਈ ਵਾਰ ਕੁੱਟਮਾਰ ਕੀਤੀ। ਮੁਲਜ਼ਮ ਮੇਰੇ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕਰਦਾ ਸੀ ਪਰ ਪਤਨੀ ਪੁਲੀਸ ਨੂੰ ਸੂਚਨਾ ਦੇਣ ਦੀਆਂ ਧਮਕੀਆਂ ਦਿੰਦੀ ਸੀ। ਇਸੇ ਲਈ ਉਹ ਮੇਰੇ ਨਾਲ ਬਲਾਤਕਾਰ ਕਰਨ ਵਿੱਚ ਅਸਫ਼ਲ ਰਿਹਾ।

ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਹੁਕਮ ਦਿੱਤਾ ਹੈ ਕਿ ਮੁਲਜ਼ਮ ਆਟੋ ਚਾਲਕ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਇਸ ਤੋਂ ਇਲਾਵਾ ਕਮਿਸ਼ਨ ਨੇ ਇਸ ਮਾਮਲੇ ਨਾਲ ਸਬੰਧਿਤ FIR ਵਿੱਚ ਹੋਰ ਸਬੰਧਿਤ ਧਾਰਾਵਾਂ ਜੋੜਨ ਦੇ ਹੁਕਮ ਦਿੱਤੇ ਹਨ। ਪੁਲਿਸ ਤੋਂ ਇਸ 'ਤੇ ਕਾਰਵਾਈ ਕਰਕੇ 72 ਘੰਟਿਆਂ 'ਚ ਰਿਪੋਰਟ ਮੰਗੀ ਗਈ ਹੈ। DCW ਨੇ ਦੱਸਿਆ ਕਿ ਪੀੜਤ ਲੜਕੀ ਦੀ ਉਮਰ ਸਿਰਫ਼ 14 ਸਾਲ ਹੈ ਅਤੇ ਉਸ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਮੁਲਜ਼ਮ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਅਤੇ ਬੱਚੇ ਦਾ ਮੁੜ ਵਸੇਬਾ ਕੀਤਾ ਜਾਵੇ। ਅਸੀਂ ਸ਼ਿਕਾਇਤ ਮਿਲਣ ਦੇ 8 ਘੰਟਿਆਂ ਦੇ ਅੰਦਰ ਲੜਕੀ ਨੂੰ ਛੁਡਵਾਇਆ ਹੈ। ਉਸ ਨੂੰ ਸੁਰੱਖਿਅਤ ਉਸ ਦੇ ਮਾਪਿਆਂ ਕੋਲ ਪਹੁੰਚਾਇਆ ਗਿਆ ਹੈ। ਭਵਿੱਖ ਵਿੱਚ ਵੀ ਨਿਆਂ ਲਈ ਉਸਦੇ ਸੰਘਰਸ਼ ਵਿੱਚ ਉਸਦੀ ਹਰ ਸੰਭਵ ਮਦਦ ਯਕੀਨੀ ਬਣਾਈ ਜਾਵੇਗੀ।

ਇਹ ਵੀ ਪੜ੍ਹੋ :Padma Shri: 93 ਵਰ੍ਹਿਆਂ ਦੇ ਪ੍ਰੋ. ਕਰਤਾਰ ਸਿੰਘ ਨੂੰ ਮਿਲਿਆ ਪਦਮ ਸ੍ਰੀ ਐਵਾਰਡ, ਕਿਹਾ...

ABOUT THE AUTHOR

...view details