ਨਵੀਂ ਦਿੱਲੀ:DCGI ਨੇ ਭਾਰਤ ਵਿੱਚ ਸਿੰਗਲ ਡੋਜ਼ ਸਪੁਟਨਿਕ ਲਾਈਟ (Single Dose Sputnik Light) ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ (Health Minister Dr Mansukh Mandaviya) ਨੇ ਕਿਹਾ ਕਿ ਡੀਸੀਜੀਆਈ ਨੇ ਭਾਰਤ ਵਿੱਚ ਸਿੰਗਲ-ਡੋਜ਼ ਸਪੁਟਨਿਕ ਲਾਈਟ ਕੋਵਿਡ-19 ਵੈਕਸੀਨ ਲਈ ਐਮਰਜੈਂਸੀ ਪਹੁੰਚ ਦਿੱਤੀ ਹੈ।
ਇਹ ਵੀ ਪੜੋ:ਭਾਰਤ ਕੋਰੋਨਾ ਕਾਰਨ 5 ਲੱਖ ਮੌਤਾਂ ਨਾਲ ਬਣਿਆ ਤੀਜਾ ਦੇਸ਼
ਉਹਨਾਂ ਨੇ ਟਵੀਟ ਕੀਤਾ ਕਿ ਇਹ ਦੇਸ਼ ਵਿੱਚ 9ਵਾਂ #COVID19 ਟੀਕਾ ਹੈ। ਰੂਸੀ ਵੈਕਸੀਨ ਨਿਰਮਾਤਾ ਨੇ ਸਿੰਗਲ ਡੋਜ਼ ਕੋਰੋਨਾ ਵੈਕਸੀਨ ਸਪੁਟਨਿਕ ਲਾਈਟ ਤਿਆਰ ਕੀਤੀ ਹੈ। ਕੰਪਨੀ ਦੇ ਦਾਅਵਿਆਂ ਮੁਤਾਬਕ ਇਹ ਟੀਕਾ 80 ਫੀਸਦੀ ਤੱਕ ਅਸਰਦਾਰ ਹੈ। ਇਸ ਤੋਂ ਪਹਿਲਾਂ, ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਵਿਕਸਿਤ ਕੀਤੀ ਗਈ ਵੈਕਸੀਨ ਸਪੁਟਨਿਕ V ਵੀ ਕਈ ਦੇਸ਼ਾਂ ਵਿੱਚ ਵਰਤੀ ਜਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਹ ਕੰਪਨੀ ਦੀ ਕੋਰ ਵੈਕਸੀਨ ਰਹੇਗੀ।