ਪੰਜਾਬ

punjab

ETV Bharat / bharat

ਦੇਖੋ ਮੈਚ ਖੇਡਣ ਲਈ ਹੈਲੀਕਾਪਟਰ ਰਾਹੀਂ ਸਿੱਧਾ ਮੈਦਾਨ 'ਚ ਆਇਆ ਇਹ ਕ੍ਰਿਕਟਰ, ਵੀਡੀਓ ਦੇਖ ਕੇ ਹਰ ਕੋਈ ਹੈਰਾਨ - BBL MATCH

WARNER LANDS AT SCG BY HELICOPTER: ਸਟਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਬਿਗ ਬੈਸ਼ ਲੀਗ (BBL) ਮੈਚ ਖੇਡਣ ਲਈ ਹੈਲੀਕਾਪਟਰ ਰਾਹੀਂ ਮੈਦਾਨ 'ਤੇ ਪਹੁੰਚੇ। ਉਨ੍ਹਾਂ ਦੀ ਗ੍ਰੈਂਡ ਐਂਟਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

DAVID WARNER LANDS AT SCG BY HELICOPTER TO PLAY BBL MATCH VIDEO GOES VIRAL6
ਦੇਖੋ ਮੈਚ ਖੇਡਣ ਲਈ ਸਿੱਧਾ ਮੈਦਾਨ 'ਚ ਆਇਆ ਇਹ ਕ੍ਰਿਕਟਰ, ਵੀਡੀਓ ਦੇਖ ਕੇ ਹਰ ਕੋਈ ਹੈਰਾਨ

By ETV Bharat Punjabi Team

Published : Jan 12, 2024, 6:28 PM IST

ਸਿਡਨੀ: ਕ੍ਰਿਕਟ ਦੇ ਮੈਦਾਨ ਦੇ ਨਾਲ-ਨਾਲ ਮੈਦਾਨ ਤੋਂ ਬਾਹਰ ਵੀ ਆਪਣੇ ਸ਼ਾਨਦਾਰ ਕਾਰਨਾਮੇ ਕਰਨ ਲਈ ਜਾਣੇ ਜਾਂਦੇ ਆਸਟ੍ਰੇਲੀਆ ਦੇ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਇਸ ਵਾਰ ਅਜਿਹਾ ਕੁਝ ਕੀਤਾ ਹੈ ਜੋ ਤੁਸੀਂ ਕ੍ਰਿਕਟ ਦੇ ਮੈਦਾਨ 'ਤੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਵਾਰਨਰ ਮੈਚ ਖੇਡਣ ਲਈ ਹੈਲੀਕਾਪਟਰ ਰਾਹੀਂ ਮੈਦਾਨ 'ਤੇ ਪਹੁੰਚੇ, ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵਾਰਨਰ ਹੈਲੀਕਾਪਟਰ ਰਾਹੀਂ ਮੈਦਾਨ 'ਤੇ ਉਤਰੇ:ਡੇਵਿਡ ਵਾਰਨਰ ਬਿਗ ਬੈਸ਼ ਲੀਗ (BBL) ਮੈਚ ਖੇਡਣ ਲਈ ਹੈਲੀਕਾਪਟਰ ਰਾਹੀਂ ਮੈਦਾਨ 'ਤੇ ਪਹੁੰਚੇ। ਅੱਜ ਸਿਡਨੀ ਸਿਕਸਰਸ ਅਤੇ ਸਿਡਨੀ ਥੰਡਰ ਵਿਚਾਲੇ ਮੈਚ ਖੇਡਿਆ ਜਾਣਾ ਹੈ। ਇਸ ਮੈਚ 'ਚ ਹਿੱਸਾ ਲੈਣ ਲਈ ਸਿਡਨੀ ਥੰਡਰ ਸਟਾਰ ਡੇਵਿਡ ਵਾਰਨਰ ਹੈਲੀਕਾਪਟਰ ਰਾਹੀਂ ਮੈਦਾਨ 'ਤੇ ਉਤਰੇ। ਦਰਅਸਲ, ਇਹ ਵਾਰਨਰ ਦੇ ਭਰਾ ਦਾ ਵਿਆਹ ਸੀ। ਜਿਸ 'ਚ ਹਾਜ਼ਰੀ ਭਰਨ ਤੋਂ ਬਾਅਦ ਉਹ ਸਿੱਧੇ ਮੈਦਾਨ 'ਚ ਪਹੁੰਚ ਗਏ। BBL ਨੇ X (ਪਹਿਲਾਂ ਟਵਿੱਟਰ) 'ਤੇ ਆਪਣੇ ਅਧਿਕਾਰਤ ਪੇਜ ਤੋਂ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵਾਰਨਰ ਨੇ ਹਾਲ ਹੀ 'ਚ ਸੰਨਿਆਸ ਲਿਆ :ਤੁਹਾਨੂੰ ਦੱਸ ਦੇਈਏ ਕਿ ਆਸਟਰੇਲੀਆ ਦੇ ਓਪਨਿੰਗ ਬੱਲੇਬਾਜ਼ ਡੇਵਿਡ ਵਾਰਨਰ ਨੇ ਹਾਲ ਹੀ ਵਿੱਚ ਟੈਸਟ ਅਤੇ ਵਨਡੇ ਕ੍ਰਿਕਟ ਤੋਂ ਸੰਨਿਆਸ ਲਿਆ ਹੈ। ਵਾਰਨਰ ਨੇ ਆਪਣਾ ਆਖਰੀ ਟੈਸਟ ਮੈਚ ਪਾਕਿਸਤਾਨ ਖਿਲਾਫ ਖੇਡਿਆ ਸੀ। ਇਸ ਦੇ ਨਾਲ ਹੀ ਉਸ ਨੇ ਵਨਡੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਵੀ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਟੀਮ ਨੂੰ ਜ਼ਰੂਰਤ ਪਈ ਤਾਂ ਉਹ ਅਗਲੇ ਸਾਲ ਪਾਕਿਸਤਾਨ 'ਚ ਹੋਣ ਵਾਲੀ ਚੈਂਪੀਅਨ ਟਰਾਫੀ ਤੋਂ ਵਾਪਸੀ ਕਰ ਸਕਦੇ ਹਨ।

ABOUT THE AUTHOR

...view details