ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਘੇ ਦਿਨੀਂ ਖਾਦ ਦੀਆਂ ਕੀਮਤਾਂ ਦੇ ਮੁੱਦੇ 'ਤੇ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਖਾਦ ਦੀਆਂ ਕੀਮਤਾਂ ਦੇ ਵਿਸ਼ੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਇੱਕ ਪੇਸ਼ਕਾਰੀ ਰਾਹੀਂ ਦਿੱਤੀ।
ਮੀਟਿੰਗ ਵਿੱਚ ਇਸ ਗੱਲ ਉੱਤੇ ਚਰਚਾ ਹੋਈ ਕਿ ਕੌਮਾਂਤਰੀ ਪੱਧਰ ‘ਤੇ ਫਾਸਫੋਰਿਕ ਐਸਿਡ, ਅਮੋਨੀਆ ਆਦਿ ਦੀਆਂ ਵਧਦੀਆਂ ਕੀਮਤਾਂ ਕਾਰਨ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੰਤਰਰਾਸ਼ਟਰੀ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ ਕਿਸਾਨਾਂ ਨੂੰ ਪੁਰਾਣੀਆਂ ਦਰਾਂ ‘ਤੇ ਹੀ ਖਾਦ ਮਿਲਣੀ ਚਾਹੀਦੀ ਹੈ।
ਡੀਏਪੀ ਖਾਦ ਲਈ ਸਬਸਿਡੀ 500 ਰੁਪਏ ਪ੍ਰਤੀ ਬੈਗ, 140% ਤੋਂ 1200 ਰੁਪਏ ਪ੍ਰਤੀ ਬੈਗ ਕਰਨ ਦਾ ਫੈਸਲਾ ਕੀਤਾ।। ਇਸ ਤਰ੍ਹਾਂ, ਡੀਏਪੀ ਦੇ ਅੰਤਰਰਾਸ਼ਟਰੀ ਮਾਰਕੀਟ ਕੀਮਤਾਂ ਵਿੱਚ ਵਾਧੇ ਦੇ ਬਾਵਜੂਦ, ਇਸ ਨੂੰ ਸਿਰਫ 1200 ਰੁਪਏ ਦੀ ਪੁਰਾਣੀ ਕੀਮਤ ਉੱਤੇ ਵੇਚਣ ਦਾ ਫੈਸਲਾ ਕੀਤਾ ਗਿਆ ਹੈ, ਨਾਲ ਹੀ ਕੀਮਤਾਂ ਵਾਧੇ ਦਾ ਪੂਰਾ ਸਰਚਾਰਜ ਕੇਂਦਰ ਸਰਕਾਰ ਨੇ ਚੁੱਕਣ ਦਾ ਫੈਸਲਾ ਕੀਤਾ ਹੈ। ਪ੍ਰਤੀ ਬੈਗ ਸਬਸਿਡੀ ਦੀ ਕੀਮਤ ਕਦੇ ਵੀ ਇਕ ਵਾਰ ਵਿੱਚ ਇੰਨੀ ਨਹੀਂ ਵਧਾਈ ਗਈ ਹੈ।
ਪਿਛਲੇ ਸਾਲ ਡੀਏਪੀ ਦੀ ਅਸਲ ਕੀਮਤ 1,700 ਰੁਪਏ ਪ੍ਰਤੀ ਬੈਗ ਸੀ। ਜਿਸ ਵਿੱਚ ਕੇਂਦਰ ਸਰਕਾਰ 500 ਰੁਪਏ ਪ੍ਰਤੀ ਬੈਗ ਦੀ ਸਬਸਿਡੀ ਦੇ ਰਹੀ ਸੀ। ਇਸ ਲਈ ਕੰਪਨੀਆਂ 1200 ਰੁਪਏ ਪ੍ਰਤੀ ਬੈਗ ਦੇ ਹਿਸਾਬ ਨਾਲ ਕਿਸਾਨਾਂ ਨੂੰ ਖਾਦ ਵੇਚ ਰਹੀਆਂ ਸਨ।