ਪੰਜਾਬ

punjab

By

Published : Oct 23, 2021, 11:48 AM IST

Updated : Oct 23, 2021, 12:49 PM IST

ETV Bharat / bharat

ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ, ਬਚੇ ਸਿਰਫ਼ 2 ਰਾਹ !

ਅਫਗਾਨਿਸਤਾਨ (Afghanistan) ਵਿੱਚ ਸਿੱਖਾਂ ਬੈਠੇ ਸਿੱਖਾਂ ਲਈ ਇਸ ਸਮੇਂ ਬਹੁਤ ਹੀ ਮਾੜੀ ਸਥਿਤੀ ਬਣੀ ਹੋਈ ਹੈ। ਅਧਿਕਾਰ ਅਤੇ ਸੁਰੱਖਿਆ ਲਈ ਅੰਤਰਰਾਸ਼ਟਰੀ ਫੋਰਮ (IFFRAS) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਫ਼ਗਾਨਿਸਤਾਨ (Afghanistan) ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਕੋਲ ਅਮਲੀ ਰੂਪ ਵਿੱਚ ਸਿਰਫ਼ 2 ਹੀ ਰਸਤੇ ਬਚੇ ਹਨ, ਜਾਂ ਤਾਂ ਸੁੰਨੀ ਮੁਸਲਮਾਨ ਬਣਨਾ ਜਾਂ ਦੇਸ਼ ਛੱਡਣਾ।

ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ
ਕਰੋ ਜਾਂ ਮਰੋ ਦੀ ਸਥਿਤੀ ’ਚ ਅਫ਼ਗਾਨਿਸਤਾਨ ਦੇ ਸਿੱਖ

ਚੰਡੀਗੜ੍ਹ:ਤਾਲਿਬਾਨ ਦਾ ਕਾਬਜ ਹੋਣ ਤੋਂ ਬਾਅਦ ਤੋਂ ਅਫ਼ਗਾਨਿਸਤਾਨ (Afghanistan) ਵਿੱਚ ਸੁਰੱਖਿਆ ਦੀ ਸਥਿਤੀ ਵਿਗੜੀ ਜਾ ਰਹੀ ਹੈ ਤੇ ਘੱਟ ਗਿਣਤੀਆਂ ਨੂੰ ਖਤਰਾ ਵਧਦਾ ਜਾ ਰਿਹਾ ਹੈ। ਉਥੇ ਹੀ ਹੁਣ ਅਧਿਕਾਰ ਅਤੇ ਸੁਰੱਖਿਆ ਲਈ ਅੰਤਰਰਾਸ਼ਟਰੀ ਫੋਰਮ (IFFRAS) ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਅਫ਼ਗਾਨਿਸਤਾਨ (Afghanistan) ਵਿੱਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਕੋਲ ਅਮਲੀ ਰੂਪ ਵਿੱਚ ਸਿਰਫ਼ 2 ਹੀ ਰਸਤੇ ਬਚੇ ਹਨ, ਜਾਂ ਤਾਂ ਸੁੰਨੀ ਮੁਸਲਮਾਨ ਬਣਨਾ ਜਾਂ ਦੇਸ਼ ਛੱਡਣਾ। ਉਥੇ ਹੀ ਤਾਲਿਬਾਨ ਦੇ ਕਾਬਜ ਹੋਣ ਤੋਂ ਪਹਿਲਾਂ ਅਫਗਾਨਿਸਤਾਨ (Afghanistan) ਵਿੱਚ ਅਸ਼ਰਫ ਗਨੀ ਦੀ ਸਰਕਾਰ ਦੇ ਡਿੱਗਣ ਤੋਂ ਪਹਿਲਾਂ ਵੀ ਸਿੱਖਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ।

ਇਹ ਵੀ ਪੜੋ: ਸੀਰੀਆ ਵਿਖੇ ਅਮਰੀਕਾ ਦੇ ਹਵਾਈ ਹਮਲੇ ਦੌਰਾਨ ਮਾਰਿਆ ਗਿਆ ਅਲ ਕਾਇਦਾ ਦਾ ਸੀਨੀਅਰ ਆਗੂ

‘ਭੇਦਭਾਵ ਤੇ ਧਾਰਮਿਕ ਹਿੰਸਾ ਦਾ ਸ਼ਿਕਾਰ ਹੁੰਦੇ ਹਨ ਸਿੱਖ‘

ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਅਫ਼ਗਾਨਿਸਤਾਨ (Afghanistan) ਦੇ ਕਾਬੁਲ ਵਿੱਚ ਸਿੱਖਾਂ ਦੀ ਇੱਕ ਵੱਡੀ ਆਬਾਦੀ ਰਹਿੰਦੀ ਹੈ, ਇਸ ਤੋਂ ਇਲਾਵਾ ਕੁਝ ਗਜ਼ਨੀ ਤੇ ਨੰਗਰਹਾਰ ਪ੍ਰਾਂਤਾ ਵਿੱਚ ਵੀ ਸਿੱਖ ਵਸਦੇ ਹਨ। ਰਿਪੋਰਟ ਅਨੁਸਾਰ ਕੋਈ ਸਮਾਂ ਸੀ ਜਦੋਂ ਅਫ਼ਗਾਨਿਸਤਾਨ (Afghanistan) ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਵਸਦੇ ਸਨ, ਇਹ ਸਾਲ ਦਰ ਸਾਲ ਪਰਵਾਰ ਕਰਦੇ ਗਏ ਤੇ ਕੁਝ ਹਿੰਸਾ ਦਾ ਸ਼ਿਕਾਰ ਹੋ ਗਏ। ਉਥੇ ਹੀ ਦੱਸਿਆ ਗਿਆ ਕਿ ਅਫ਼ਗਾਨਿਸਤਾਨ (Afghanistan) ਵਿੱਚ ਵੱਸਦੇ ਸਿੱਖਾਂ ਨੂੰ ਜਾਤੀ ਭੇਦਭਾਵ ਤੇ ਧਾਰਮਿਕ ਹਿੰਸਾ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ।

ਅਫ਼ਗਾਨਿਸਤਾਨ (Afghanistan) ਵਿੱਚ ਸਿੱਖਾਂ ’ਤੇ ਕਈ ਸਿੱਖ ਵਿਰੋਧੀ ਹਮਲੇ ਹੋਏ, ਸਿੱਖਾਂ ਨੂੰ ਅਕਸਰ ਹੀ ਅਜਿਹੇ ਹਮਲਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਉਥੇ ਹੀ ਜੇਕਰ ਤਾਜ਼ਾ ਘਟਨਾ ਦੀ ਗੱਲ ਕੀਤੀ ਜਾਵੇ ਤਾਂ ਕਾਬੁਲ ਦੇ ਕਾਰਤ-ਏ-ਪਰਵਾਨ ਜ਼ਿਲ੍ਹੇ ਵਿੱਚ 5 ਅਕਤੂਬਰ ਨੂੰ 15 ਤੋਂ 20 ਅੱਤਵਾਦੀ ਗੁਰਦੁਆਰੇ ਅੰਦਰ ਦਾਖਲ ਹੋਏ ਅਤੇ ਪਹਿਰੇਦਾਰਾਂ ਨੂੰ ਬੰਨ੍ਹ ਦਿੱਤਾ। ਜਿਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਸਪੱਸ਼ਟ ਨਹੀਂ ਹੈ। ਇਸ ਤਰ੍ਹਾਂ 2019 ਵਿੱਚ ਵੀ ਸਿੱਖ ਨੂੰ ਅਗਵਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੰਧਾਰ ਵਿੱਚ ਇੱਕ ਹੋਰ ਸਿੱਖ ਨੂੰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀਆਂ ਮਾਰ ਦਿੱਤਾ ਸੀ।

26 ਮਾਰਚ 2020 ਨੂੰ ਕਾਬੁਲ ਦੇ ਇੱਕ ਗੁਰਦੁਆਰੇ ਉੱਤੇ ਤਾਲਿਬਾਨ ਦੇ ਹਮਲੇ ਤੋਂ ਬਾਅਦ ਬਹੁਤ ਸਾਰੇ ਅਫ਼ਗਾਨਿਸਤਾਨ (Afghanistan) ’ਚ ਵੱਸਦੇ ਸਿੱਖ ਭਾਰਤ ਆ ਗਏ। ਆਮ ਤੌਰ 'ਤੇ ਸਿੱਖਾਂ ਦੇ ਗੁਆਂਢੀ ਹੀ ਉਹਨਾਂ ਦੀ ਘਰਾਂ ਅਤੇ ਜਾਇਦਾਦਾਂ ’ਤੇ ਨਾਜਾਇਜ਼ ਕਬਜ਼ਾ ਕਰਦੇ ਹਨ।

ਇਹ ਵੀ ਪੜੋ: ਪਾਕਿ ਨੂੰ ਝਟਕਾ: FATF ਦੀ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ ਪਾਕਿਸਤਾਨ

ਲੋਕਾਂ ਨੂੰ ਜ਼ਬਰਦਸਤੀ ਕੀਤਾ ਜਾ ਰਿਹੈ ਬੇਦਖ਼ਲ

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਫ਼ਗਾਨਿਸਤਾਨ (Afghanistan) ਵਿੱਚ ਤਾਲਿਬਾਨ ਅਧਿਕਾਰੀ ਲੋਕਾਂ ਨੂੰ ਜ਼ਬਰਦਸਤੀ ਉਨ੍ਹਾਂ ਦੀ ਜਾਇਦਾਦ ਤੋਂ ਬੇਦਖਲ ਕਰ ਰਹੇ ਹਨ ਤਾਂ ਜੋ ਜ਼ਮੀਨ ’ਤੇ ਕਬਜ਼ਾ ਕਰ ਵੰਡ ਸਕਣ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਤਾਲਿਬਾਨ ਅਤੇ ਉਸ ਦੇ ਸਹਿਯੋਗੀ ਲੜਾਕਿਆਂ ਨੇ ਅਕਤੂਬਰ ਵਿੱਚ ਸੈਂਕੜੇ ਹਜ਼ਾਰਾ ਪਰਿਵਾਰਾਂ ਨੂੰ ਦੱਖਣੀ ਹੇਲਮੰਡ ਅਤੇ ਉੱਤਰੀ ਬਲਖ ਪ੍ਰਾਂਤਾਂ ਵਿੱਚੋਂ ਕੱਢ ਦਿੱਤਾ ਗਿਆ।

Last Updated : Oct 23, 2021, 12:49 PM IST

ABOUT THE AUTHOR

...view details