ਚੰਡੀਗੜ੍ਹ: ਵਿਸ਼ਵ ਪ੍ਰਸਿੱਧ ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਲੈ ਕੇ ਇੱਕ ਬਹੁਤ ਇਤਰਾਜ਼ਯੋਗ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਹ ਕਥਿਤ ਤੌਰ 'ਤੇ ਇੱਕ ਲੜਕੇ ਦੇ ਬੁੱਲ੍ਹਾਂ 'ਤੇ ਚੁੰਮਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਉਹ ਉਸ ਨਾਬਾਲਗ ਲੜਕੇ ਨੂੰ ਆਪਣੀ ਜੀਭ ਚੂਸਣ ਲਈ ਵੀ ਕਹਿ ਰਿਹਾ ਹੈ। ਇਹ ਸਾਰੀ ਘਟਨਾ ਇੱਕ ਬੋਧੀ ਪ੍ਰੋਗਰਾਮ ਵਿੱਚ ਵਾਪਰੀ, ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਬਹੁਤ ਗੁੱਸਾ ਹੈ। ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਤਿੱਬਤੀ ਅਧਿਆਤਮਕ ਆਗੂ ਦਾ ਵਿਰੋਧ ਹੋ ਰਿਹਾ ਹੈ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਹੋਇਆ ਹੰਗਾਮਾ:ਇਸ ਵੀਡੀਓ ਨੂੰ ਲੈ ਕੇ ਹੰਗਾਮਾ ਖੜ੍ਹਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਬਾਲ ਜਿਨਸੀ ਸ਼ੋਸ਼ਣ ਦਾ ਇੱਕ ਰੂਪ ਹੈ। ਇਸ ਨੂੰ ਅੰਗਰੇਜ਼ੀ ਸ਼ਬਦ ਪੀਡੋਫਿਲੀਆ ਕਿਹਾ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਤਿੱਖੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਲੋਕਾਂ ਵਿੱਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਵੀਡੀਓ 'ਚ ਦਲਾਈ ਲਾਮਾ ਨਾਬਾਲਗ ਲੜਕੇ ਨੂੰ ਆਪਣੀ ਜੀਭ ਚੂਸਣ ਲਈ ਕਹਿੰਦੇ ਹੋਏ ਸੁਣਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਕੰਮ ਠੀਕ ਨਹੀਂ ਹੈ। ਦਲਾਈ ਲਾਮਾ ਤੋਂ ਅਜਿਹੇ ਵਤੀਰੇ ਦੀ ਉਮੀਦ ਨਹੀਂ ਸੀ।