ਮੇਸ਼ (ARIES) - ਅੱਜ ਦਾ ਦਿਨ ਕਾਫੀ ਆਨੰਦਦਾਇਕ ਹੋਵੇਗਾ। ਤੁਸੀਂ ਜੋ ਤੁਹਾਡੇ ਕੋਲ ਹੈ ਉਸ ਨਾਲ ਸੰਤੁਸ਼ਟ ਹੋ। ਇਸ ਤੋਂ ਇਲਾਵਾ, ਤੁਸੀਂ ਜੋ ਚਾਹੁੰਦੇ ਹੋ ਉਸ ਬਾਰੇ ਪਹਿਲਾਂ ਹੀ ਯੋਜਨਾ ਬਣਾ ਲਈ ਹੈ ਅਤੇ ਇਸ ਵੱਲ ਵਧ ਰਹੇ ਹੋ। ਰੋਮਾਂਟਿਕ ਕਿਸਮ ਦੀ ਡੇਟ ਦਿਲਚਸਪ ਬਣ ਜਾਵੇਗੀ, ਜਾਂ ਇਹ ਕਿਸੇ ਵਿਵਾਦ ਦਾ ਕਾਰਨ ਬਣ ਸਕਦੀ ਹੈ; ਤੁਹਾਨੂੰ ਇਸ ਬਾਰੇ ਫੈਸਲਾ ਲੈਣਾ ਹੋਵੇਗਾ।
ਵ੍ਰਿਸ਼ਭ (TAURUS) -ਇਹ ਦਿਨ ਤੁਹਾਡੇ ਵਿਅਸਤ ਸਮੇਂ ਵਿੱਚੋਂ ਕੁਝ ਸਮਾਂ ਕੱਢਣ ਅਤੇ ਥੋੜ੍ਹਾ ਮਜ਼ਾ ਅਤੇ ਆਰਾਮ ਕਰਨ ਲਈ ਹੈ। ਇਸ ਲਈ, ਇਹ ਸੰਭਵ ਹੈ ਕਿ ਤੁਸੀਂ ਮਜ਼ੇ ਭਰੀ ਸ਼ਾਮ ਦੇ ਲਈ ਆਪਣੇ ਦੋਸਤਾਂ ਅਤੇ ਪਰਿਵਾਰ ਦੇ ਜੀਆਂ ਨਾਲ ਸਮਾਂ ਬਿਤਾਓਗੇ ਅਤੇ ਇਸ ਤੋਂ ਬਾਅਦ ਵਧੀਆ ਡਿਨਰ ਕਰੋਗੇ ਅਤੇ ਦੇਰ ਰਾਤ ਫਿਲਮ ਦੇਖੋਗੇ। ਗਰਮ, ਮਸਾਲੇਦਾਰ ਅਤੇ ਸੁਆਦੀ ਪਕਵਾਨ ਖਾਣ ਦੀ ਤੁਹਾਡੀ ਤੀਬਰ ਇੱਛਾ ਕਾਰਨ ਬਿਨ੍ਹਾਂ ਕੋਈ ਸ਼ੱਕ ਤੁਸੀਂ ਆਪਣੇ ਆਪ 'ਤੇ ਕਾਬੂ ਖੋ ਦਿਓਗੇ। ਇਸ ਲਈ ਅੱਗੇ ਵਧੋ ਅਤੇ ਮਜ਼ਾ ਕਰੋ।
ਮਿਥੁਨ (GEMINI) - ਅੱਜ ਤੁਸੀਂ ਵਿਅਸਤ ਅਤੇ ਚੁਣੌਤੀ ਭਰੇ ਦਿਨ ਦਾ ਸਾਹਮਣਾ ਕਰੋਗੇ। ਤੁਸੀਂ ਪੂਰਾ ਦਿਨ ਇਹ ਸੋਚਦੇ ਬਿਤਾਓਂਗੇ ਕਿ ਤੁਹਾਡੀ ਊਰਜਾ ਅਤੇ ਜੋਸ਼ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕਰਨੀ ਹੈ। ਤੁਹਾਡਾ ਮੂਡ ਭਾਰੀ ਤੌਰ ਤੇ ਬਦਲ ਸਕਦਾ ਹੈ। ਧਿਆਨ ਲਗਾਉਣ ਦੀਆਂ ਤਕਨੀਕਾਂ ਤੁਹਾਡੇ ਮਨ ਨੂੰ ਸ਼ਾਂਤ ਰੱਖਣ ਵਿੱਚ ਮਦਦ ਕਰਨਗੀਆਂ।
ਕਰਕ (CANCER) -ਤੁਸੀਂ ਘਰ ਵਿੱਚ ਨਵੇਂ ਪਕਵਾਨ ਬਣਾਉਣ ਦੀ ਕੋਸ਼ਿਸ਼ ਕਰੋਗੇ। ਘਰ ਦੇ ਜੀਅ ਇਸ ਦਾ ਲਾਭ ਅਤੇ ਮਜ਼ਾ ਚੁੱਕਣਗੇ। ਤੁਸੀਂ ਆਪਣੇ ਸ਼ੌਂਕਾਂ ਵਿੱਚ ਸਮਾਂ ਬਿਤਾਓਗੇ। ਮਹਿਮਾਨਾਂ ਦਾ ਆਉਣਾ ਜਸ਼ਨ ਅਤੇ ਖੁਸ਼ੀ ਭਰਿਆ ਮਾਹੌਲ ਬਣਾਵੇਗਾ।
ਸਿੰਘ (LEO) -ਤੁਸੀਂ ਅਨੋਖੇ ਆਤਮ-ਵਿਸ਼ਵਾਸ ਨਾਲ ਭਰ ਜਾਓਗੇ ਅਤੇ ਵੱਡੇ ਜੋਖਮ ਲੈ ਪਾਓਗੇ। ਖਿਡਾਰੀ ਆਪਣੇ ਖੇਤਰਾਂ ਵਿੱਚ ਬਹੁਤ ਤਰੱਕੀ ਕਰ ਪਾਉਣਗੇ। ਤੁਸੀਂ ਆਪਣੀ ਪੂਰੀ ਕੋਸ਼ਿਸ਼ ਕਰਦੇ ਹੋਏ ਆਪਣੇ ਰਸਤੇ ਵਿਚਲੀਆਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੋਗੇ। ਜਦਕਿ ਇਹ ਤੁਹਾਡੇ ਲਈ ਵਧੀਆ ਦਿਨ ਹੈ, ਆਪਣੀਆਂ ਕਲਪਨਾਵਾਂ 'ਤੇ ਕਾਬੂ ਰੱਖੋ।
ਕੰਨਿਆ (VIRGO) -ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਤੁਸੀਂ ਤੁਹਾਡੇ ਰਸਤੇ ਵਿੱਚ ਆਏ ਵਿੱਤੀ ਬਦਲਾਵਾਂ ਨੂੰ ਪਸੰਦ ਕਰੋਗੇ, ਕਿਉਂਕਿ ਉਹ ਸਫਲਤਾ ਲਈ ਤੁਹਾਡੀ ਭੁੱਖ ਵਧਾਉਣਗੇ। ਤੁਸੀਂ ਨਵੀਨਤਾਕਾਰੀ ਵਿਚਾਰ ਅਤੇ ਸਮੱਸਿਆ ਨੂੰ ਹੱਲ ਕਰਨ ਦੇ ਵਧੀਆ ਤਰੀਕੇ ਖੋਜੋਗੇ। ਵਪਾਰ ਸੰਬੰਧੀ ਤੁਹਾਡੇ ਮੌਜੂਦਾ ਵਿਚਾਰ ਕਮਾਲ ਕਰਨਗੇ।
ਤੁਲਾ (LIBRA) - ਤੁਹਾਡੇ ਵਿਚਲਾ ਅੰਦਰਲਾ ਕਲਾਕਾਰ ਬਾਹਰ ਆਵੇਗਾ, ਅਤੇ ਤੁਸੀਂ ਆਪਣੀਆਂ ਕਲਪਨਾ ਸ਼ਕਤੀਆਂ ਵੀ ਦਿਖਾਓਗੇ। ਅੱਜ ਤੁਸੀਂ ਰੁਚੀ ਦੇ ਵਿਸ਼ਿਆਂ 'ਤੇ ਧਿਆਨ ਕੇਂਦਰਿਤ ਕਰ ਪਾਓਗੇ। ਤੁਹਾਡੇ ਵਿੱਚੋਂ ਜੋ ਲੋਕ ਰੁਚੀ ਦੇ ਖੇਤਰ ਵਿੱਚ ਮੌਜੂਦ ਹਨ ਉਹ ਆਪਣੇ ਆਪ ਨੂੰ ਅੱਗੇ ਵਧਦੇ ਪਾਉਣਗੇ। ਅੱਜ ਤੁਹਾਡੇ ਲਈ ਬਹੁਤ ਵਧੀਆ ਅਤੇ ਸਫਲ ਦਿਨ ਰਹਿਣ ਵਾਲਾ ਹੈ।
ਵ੍ਰਿਸ਼ਚਿਕ (SCORPIO) - ਅੱਜ ਤੁਸੀਂ ਹਵਾ ਵਿੱਚ ਮਹਿਲ ਬਣਾਉਣ ਦੇ ਮੂਡ ਵਿੱਚ ਹੋ ਸਕਦੇ ਹੋ। ਅੱਜ ਤੁਸੀਂ ਵਿਚਾਰਾਂ ਅਤੇ ਪੁਰਾਣੀਆਂ ਯਾਦਾਂ ਦੇ ਭੰਵਰ ਵਿੱਚ ਫਸ ਸਕਦੇ ਹੋ। ਹਾਲਾਂਕਿ, ਤੁਸੀਂ ਜਲਦੀ ਹੀ ਇਹ ਅਹਿਸਾਸ ਕਰੋਗੇ ਕਿ ਇੱਕ ਵਾਰ ਬੀਤਿਆ ਸਮਾਂ, ਕਦੇ ਵਾਪਿਸ ਨਹੀਂ ਆਉਂਦਾ ਹੈ ਅਤੇ ਇਸ ਲਈ, ਅੱਜ ਤੋਂ ਹੀ ਆਪਣੇ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਕਰਕੇ ਖੁੰਝ ਚੁੱਕੇ ਸਮੇਂ ਦੀ ਭਰਪਾਈ ਕਰੋਗੇ।
ਧਨੁ (SAGITTARIUS) -ਅੱਜ ਦਾ ਦਿਨ ਸਾਵਧਾਨੀ ਭਰਿਆ ਰਹੇਗਾ। ਇਹ ਸੰਭਾਵਨਾਵਾਂ ਹਨ ਕਿ ਤੁਹਾਡੇ ਦਿਲ ਨੂੰ ਇਸ ਦਾ ਸਾਥੀ ਮਿਲ ਜਾਵੇ, ਜਿਸ ਨਾਲ ਤੁਸੀਂ ਪਿਆਰ ਵਿੱਚ ਡੁੱਬਣ ਲਈ ਮਜਬੂਰ ਹੋ ਜਾਵੋ। ਤੁਸੀਂ ਕਾਮਦੇਵ ਦੇ ਅਗਲੇ ਸ਼ਿਕਾਰ ਹੋ ਸਕਦੇ ਹੋ। ਹਾਲਾਂਕਿ, ਆਪਣੇ ਕਦਮਾਂ ਪ੍ਰਤੀ ਧਿਆਨ ਦਿਓ, ਕਿਉਂਕਿ ਰਿਸ਼ਤੇ ਦੇ ਸ਼ੁਰੂਆਤੀ ਪੜਾਅ ਨਾਜ਼ੁਕ ਹੋ ਸਕਦੇ ਹਨ ਅਤੇ ਇਹਨਾਂ ਨੂੰ ਧਿਆਨ ਨਾਲ ਸੰਭਾਲਣ ਦੀ ਲੋੜ ਹੁੰਦੀ ਹੈ। ਨਾਲ ਹੀ, ਇਹ ਆਪਣੇ ਮਾਣ ਦੀ ਰੱਖਿਆ ਕਰਨ ਦਾ ਸਮਾਂ ਹੈ।
ਮਕਰ (CAPRICORN) - ਅੱਜ ਤੁਹਾਡਾ ਪਿਆਰਾ ਤੁਹਾਨੂੰ ਕਈ ਵਧੀਆ ਤੋਹਫੇ ਦੇਵੇਗਾ। ਤੁਸੀਂ ਬਹੁਤ ਹੀ ਰੋਮਾਂਟਿਕ ਮੂਡ ਵਿੱਚ ਹੋਵੋਗੇ, ਆਪਣੇ ਪਿਆਰੇ ਦੀ ਹਰ ਇੱਛਾ ਨੂੰ ਸਿਰ ਮੱਥੇ ਕਬੂਲ ਕਰੋਗੇ। ਤੁਸੀਂ ਦੋਨੋਂ ਖਰੀਦਦਾਰੀ ਕਰਨ ਜਾਓਗੇ ਅਤੇ ਮਜ਼ਾ ਕਰੋਗੇ। ਬੇਲੋੜੇ ਖਰਚ ਤੁਹਾਨੂੰ ਪੂਰਾ ਦਿਨ ਚਾਰਜ ਰੱਖਣਗੇ। ਤੁਸੀਂ ਜੋ ਚਾਹਿਆ ਸੀ ਉਹ ਪਾਓਗੇ, ਇਹ ਤੁਹਾਡੇ ਪਿਆਰੇ ਦੀ ਖੁਸ਼ੀ ਹੈ। ਦਿਨ ਦੇ ਅੰਤ ਵੱਲ, ਹਾਲਾਂਕਿ, ਤੁਸੀਂ ਖਰਚਾ ਕਰਨ 'ਤੇ ਪਛਤਾਵਾ ਕਰੋਗੇ।
ਕੁੰਭ (AQUARIUS) -ਅੱਜ ਤੁਸੀਂ ਯਾਤਰਾ 'ਤੇ ਜਾ ਸਕਦੇ ਹੋ। ਤੁਹਾਨੂੰ ਇਕੱਲੇ ਯਾਤਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਜੇਕਰ ਤੁਸੀਂ ਵੱਖ-ਵੱਖ ਪਸੰਦਾਂ ਵਾਲੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਜਾਂਦੇ ਹੋ ਤਾਂ ਉਹਨਾਂ ਦੀਆਂ ਤਰਜੀਹਾਂ ਤੁਹਾਡਾ ਮੂਡ ਅਤੇ ਯਾਤਰਾ ਖਰਾਬ ਕਰ ਸਕਦੀਆਂ ਹਨ। ਹਾਲਾਂਕਿ, ਅਜਿਹੀ ਸਥਿਤੀ ਵਿੱਚ ਪੈ ਜਾਣ ਤੋਂ ਬਾਅਦ, ਤੁਸੀਂ ਆਪਣੇ ਆਪ ਨੂੰ ਅਨੁਕੂਲਿਤ ਕਰਨ ਦੀ ਕੋਸ਼ਿਸ਼ ਕਰੋਗੇ ਅਤੇ ਉਸ ਵਿੱਚ ਆਨੰਦ ਵੀ ਪਾਓਗੇ। ਤੁਹਾਡੀ ਸਭ ਤੋਂ ਵੱਡੀ ਖੂਬੀ ਤੁਹਾਡੀਆਂ ਕਮੀਆਂ ਨੂੰ ਤਾਕਤ ਵਿੱਚ ਬਦਲਣ ਦੀ ਸਮਰੱਥਾ ਹੈ।
ਮੀਨ (PISCES) -ਲਾਪਰਵਾਹੀ ਭਰਿਆ ਰਵਈਆ ਕਿਸੇ ਵੀ ਅਸਫਲਤਾ ਦਾ ਮੁੱਖ ਕਾਰਨ ਹੈ। ਅੱਜ ਤੁਹਾਡੇ ਕੰਮ ਦੀ ਥਾਂ 'ਤੇ ਹਰ ਕਦਮ 'ਤੇ ਜੁੰਮੇਵਾਰ ਵਿਹਾਰ ਅਤੇ ਕਾਰਵਾਈਆਂ ਯਕੀਨੀ ਬਣਾਓ। ਸੁਚੇਤ ਅਤੇ ਕੇਂਦਰਿਤ ਰਹੋ, ਅਤੇ ਤੁਸੀਂ ਆਉਣ ਵਾਲੀ ਕਿਸੇ ਵੀ ਸਮੱਸਿਆ ਨੂੰ ਮਾਤ ਦੇ ਪਾਓਗੇ। ਅੱਜ ਭੌਤਿਕੀਕਰਨ ਅਤੇ ਪ੍ਰੋਜੈਕਟਾਂ ਅਤੇ ਹੋਰ ਚੀਜ਼ਾਂ ਦਾ ਦਿਨ ਹੈ ਜਿੰਨ੍ਹਾਂ 'ਤੇ ਤੁਸੀਂ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਉਹ ਪੂਰੀਆਂ ਹੋ ਜਾਣਗੀਆਂ ਅਤੇ ਫਲ ਦੇਣਾ ਸ਼ੁਰੂ ਕਰਨਗੀਆਂ।