ARIES (ਮੇਸ਼): ਅੱਜ ਤੁਸੀਂ ਖਰਾਬ ਜਾਂ ਖਤਰਨਾਕ ਸਥਿਤੀ ਵਿੱਚ ਪਓਗੇ। ਤੁਸੀਂ ਧਾਰਾ ਦੇ ਖਿਲਾਫ ਜਾਣ ਲਈ ਮਜਬੂਰ ਹੋਵੋਗੇ, ਜੋ ਹੋ ਸਕਦਾ ਹੈ ਕਿ ਜਿਆਦਾ ਵਧੀਆ ਚੀਜ਼ ਨਾ ਹੋਵੇ। ਕੁਝ ਵੀ ਤੁਹਾਡੇ ਅਨੁਸਾਰ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ਹੈ। ਤਣਾਅ ਤੋਂ ਮੁਕਤ ਹੋਣ ਲਈ ਆਪਣੇ ਆਪ ਲਈ ਥੋੜ੍ਹਾ ਸਮਾਂ ਕੱਢੋ।
TAURUS (ਵ੍ਰਿਸ਼ਭ): ਅੱਜ ਤੁਸੀਂ ਬਹੁਤ ਜ਼ਿਆਦਾ ਸੋਚੋਗੇ। ਚੀਜ਼ਾਂ 'ਤੇ ਅਧਿਕਾਰ ਜਤਾਉਣ ਦੀ ਤੁਹਾਡੀ ਇੱਛਾ ਵਿਵਾਦ ਪੈਦਾ ਕਰ ਸਕਦੀ ਹੈ। ਕੋਈ ਬੇਲੋੜੀਆਂ ਗੁੰਝਲਾਂ ਤੋਂ ਬਚਣ ਲਈ ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖੋ। ਆਤਮਵਿਸ਼ਲੇਸ਼ਣ ਵੀ ਤੁਹਾਡੇ ਵਿਚਾਰਾਂ 'ਤੇ ਹਾਵੀ ਰਹੇਗਾ, ਜੋ ਤੁਹਾਨੂੰ ਤੁਹਾਡੀਆਂ ਸਮੱਸਿਆਵਾਂ ਨੂੰ ਜਾਨਣ ਅਤੇ ਹੱਲ ਖੋਜਣ ਦੇਵੇਗਾ।
GEMINI (ਮਿਥੁਨ):ਅੱਜ ਤੁਸੀਂ ਵੱਖਰਾ ਮਹਿਸੂਸ ਕਰੋਗੇ। ਇਹ ਤੁਹਾਡੇ ਅਤੇ ਤੁਹਾਡੇ ਪਿਆਰਿਆਂ ਵਿਚਕਾਰ ਦੂਰੀ ਦਾ ਕਾਰਨ ਬਣ ਸਕਦਾ ਹੈ। ਤੁਸੀਂ ਆਪਣੇ ਗੁੱਸੇ ਕਾਰਨ ਗਲਤ ਬਹਿਸਾਂ ਵਿੱਚ ਪੈ ਸਕਦੇ ਹੋ। ਵਧੀਆ ਪ੍ਰਦਰਸ਼ਨ ਕਰਨ ਲਈ ਤੁਹਾਨੂੰ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣ ਦੀ ਲੋੜ ਹੈ।
CANCER (ਕਰਕ): ਅੱਜ ਕਲਪਨਾ ਵਿੱਚ ਪੈਣ ਦਾ ਦਿਨ ਹੈ। ਤੁਹਾਡੇ ਵਿਚਾਰ ਉੱਤਮ ਹੋਣਗੇ। ਤੁਹਾਡਾ ਰੁਤਬਾ ਅਤੇ ਗੌਰਵ ਵਧੇਗਾ। ਲੋਕ ਤੁਹਾਡੀਆਂ ਕੋਸ਼ਿਸ਼ਾਂ ਦੀ ਤਾਰੀਫ ਕਰਨਗੇ। (ਤੁਹਾਡੀਆਂ ਕੋਸ਼ਿਸ਼ਾਂ ਸਰਾਹੀਆਂ ਜਾਣਗੀਆਂ)। ਪਰਮਾਤਮਾ ਦੀ ਮਿਹਰ ਨਾਲ, ਅੱਜ ਰਚਨਾਤਮਕਤਾ ਅਤੇ ਸਫਲਤਾ ਦਾ ਦਿਨ ਹੈ।
LEO (ਸਿੰਘ):ਹਾਲਾਂਕਿ ਤੁਸੀਂ ਆਪਣੇ ਆਪ ਨੂੰ ਆਪਣਾ ਅੱਧੇ ਤੋਂ ਜ਼ਿਆਦਾ ਦਿਨ ਕੰਮ 'ਤੇ ਬਿਤਾਉਂਦੇ ਪਾਓਗੇ, ਤੁਹਾਨੂੰ ਹੈਰਾਨ ਕਰਨ ਲਈ ਸਕਾਰਾਤਮਕ ਨਤੀਜਿਆਂ ਦੀ ਉਮੀਦ ਕੀਤੀ ਜਾਂਦੀ ਹੈ। ਦਫਤਰ ਵਿੱਚ ਰਿਸ਼ਤੇ ਬਣਾਏ ਰੱਖਣ ਲਈ ਸਿਆਣਪੁਣਾ ਅਤੇ ਸਮਝਦਾਰੀ ਚਾਹੀਦੀ ਹੋਵੇਗੀ। ਇਸ ਸ਼ੁਭ ਦਿਨ 'ਤੇ ਸੰਭਾਵਿਤ ਤੌਰ ਤੇ ਵਪਾਰ ਵਧੀਆ ਇਨਾਮ ਅਤੇ ਲਾਭ ਦੇ ਸਕਦਾ ਹੈ।
VIRGO (ਕੰਨਿਆ): ਹੁਣ ਤੱਕ ਦੱਬ ਕੇ ਰੱਖੀਆਂ ਹੋਈਆਂ ਭਾਵਨਾਵਾਂ ਬਾਹਰ ਪ੍ਰਕਟ ਹੋਣ ਦੇ ਤਰੀਕੇ ਲੱਭ ਸਕਦੀਆਂ ਹਨ। ਤੁਸੀਂ ਪਰਤੱਖ ਵਸਤੂਆਂ ਵੱਲ ਭਾਵਨਾਵਾਂ ਵਿਕਸਿਤ ਕਰਨੀਆਂ ਅਤੇ ਉਹਨਾਂ ਨਾਲ ਜੁੜਨਾ ਸ਼ੁਰੂ ਕਰ ਸਕਦੇ ਹੋ। ਜੇ ਤੁਹਾਡੇ ਆਲੇ-ਦੁਆਲੇ ਦਾ ਮਾਹੌਲ ਤੁਹਾਡੀ ਪਸੰਦ ਦੇ ਅਨੁਸਾਰ ਨਹੀਂ ਹੈ ਤਾਂ ਤੁਹਾਨੂੰ ਬੇਚੈਨੀ ਵੀ ਹੋ ਸਕਦੀ ਹੈ।