ਪੰਜਾਬ

punjab

ETV Bharat / bharat

ਚੱਕਰਵਾਤੀ ਤੂਫ਼ਾਨ (Cyclonic storm) ਯਾਸ ਨੇ ਮਕਾਨ ਕੀਤਾ ਢਹਿ-ਢੇਰੀ - ਚੱਕਰਵਾਤੀ ਤੂਫ਼ਾਨ (Cyclonic storm)

ਮਧੂਬਨੀ 'ਚ ਚੱਕਰਵਾਤੀ ਤੂਫਾਨ ਯਾਸ (Cyclonic Storm Yaas) ਕਾਰਨ ਹੋਈ ਭਾਰੀ ਬਾਰਸ਼ ਕਾਰਨ 10 ਮਿੰਟ 'ਚ ਇੱਕ ਘਰ ਢਹਿ ਗਿਆ। ਗਨੀਮਤ ਇਹ ਹੈ ਕਿ ਮਕਾਨ ਡਿੱਗਣ ਤੋਂ ਪਹਿਲਾਂ ਘਰ ਦੇ ਮੈਂਬਰ ਘਰੋਂ ਬਾਹਰ ਆ ਗਏ।

ਚੱਕਰਵਾਤੀ ਤੂਫਾਨ ਯਾਸ ਨੇ ਘਰ ਕੀਤਾ ਢਹਿ-ਢੇਰੀ
ਚੱਕਰਵਾਤੀ ਤੂਫਾਨ ਯਾਸ ਨੇ ਘਰ ਕੀਤਾ ਢਹਿ-ਢੇਰੀ

By

Published : May 29, 2021, 7:38 PM IST

ਮਧੂਬਨੀ: ਚੱਕਰਵਾਤੀ ਤੂਫਾਨ ਯਾਸ ਦਾ ਅਸਰ ਮਧੂਬਨੀ 'ਚ ਦੇਖਣ ਨੂੰ ਮਿਲਿਆ ਹੈ। ਭਾਰੀ ਮੀਂਹ ਕਾਰਨ ਇੱਕ ਘਰ 10 ਸਕਿੰਟਾਂ ਵਿੱਚ ਢਹਿ ਗਿਆ। ਘਟਨਾ ਨਗਰ ਥਾਣਾ ਖੇਤਰ ਦੇ ਭੌਰਾ ਵਾਰਡ 28 ਦੀ ਹੈ। ਘਰ ਦੇ ਮਾਲਕ ਅਸ਼ੋਕ ਮਹਾਸੇਤ ਨੇ ਦੱਸਿਆ ਕਿ ਚੱਕਰਵਾਤੀ ਤੂਫਾਨ ਅਤੇ ਭਾਰੀ ਬਾਰਸ਼ ਕਾਰਨ 10 ਮਿੰਟ 'ਚ ਘਰ ਢਹਿ-ਢੇਰੀ ਹੋ ਗਿਆ।

ਘਰ ਦੇ ਮੈਂਬਰ ਬਾਲ-ਬਾਲ ਬਚੇ

ਚੱਕਰਵਾਤੀ ਤੂਫਾਨ ਯਾਸ ਨੇ ਘਰ ਕੀਤਾ ਢਹਿ-ਢੇਰੀ

ਮਕਾਨ ਮਾਲਕ ਅਸ਼ੋਕ ਮਹਾਸੇਤ ਨੇ ਦੱਸਿਆ ਕਿ ਘਰ ਵਿੱਚ ਦਰਾਰ ਪੈਣ ਕਾਰਨ ਉਹ ਆਪਣੇ ਸਾਰੇ ਪਰਿਵਾਰ ਸਮੇਤ ਘਰ ਤੋਂ ਬਾਹਰ ਨਿਕਲ ਗਏ। ਫਿਰ ਕੀ ਸੀ ਘਰ ਕੁਝ ਦੇਰ 'ਚ ਹੀ ਢਹਿ-ਢੇਰੀ ਹੋ ਗਿਆ ਅਤੇ ਘਰ ਦੇ ਸਾਰੇ ਜੀਆਂ ਦਾ ਪ੍ਰਮਾਤਮਾ ਦੀ ਕਿਰਪਾ ਨਾਲ ਬਚਾਅ ਹੋ ਗਿਆ।

ਵੱਡੀ ਘਟਨਾ ਹੋਣ ਤੋਂ ਟਲੀ

ਜਦੋਂ ਇਹ ਵੀਡੀਓ ਬਣਾਇਆ ਜਾ ਰਿਹਾ ਸੀ, ਤਾਂ ਹਰ ਕਿਸੇ ਨੂੰ ਦੂਰ ਜਾਣ ਲਈ ਕਿਹਾ ਜਾ ਰਿਹਾ ਸੀ। ਇਥੇ ਘਟਨਾ ਦੀ ਜਾਣਕਾਰੀ 'ਤੇ ਅਧਿਕਾਰੀ ਨੂੰ ਨੁਕਸਾਨ ਦਾ ਜਾਇਜ਼ਾ ਲੈਣ ਲਈ ਦਿੱਤਾ ਗਿਆ ਹੈ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਯਾਸ ਦੇ ਤੂਫ਼ਾਨ ਕਾਰਨ ਬਿਹਾਰ 'ਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 6 ਲੋਕ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ:ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 2 ਨਾਮੀ ਗੈਂਗਸਟਰ ਕਾਬੂ

ABOUT THE AUTHOR

...view details