ਭਾਰਤ ਮੌਸਮ ਵਿਭਾਗ ਦੇ ਮੁਤਾਬਕ ਤੂਫਾਨ ਯਾਸ ਦੇ ਅਗਲੇ ਤਿੰਨ ਘੰਟਿਆਂ ਵਿੱਚ ਉੱਤਰ-ਉੱਤਰ-ਪੱਛਮ ਵੱਲ ਘੁੰਮ ਜਾਣ ਤੇ 6 ਘੰਟਿਆਂ ਵਿੱਚ ਕਮਜ਼ੋਰ ਹੋ ਜਾਵੇਗਾ।
LIVE UDPATE:ਤੂਫਾਨ ਯਾਸ ਅਗਲੇ ਤਿੰਨ ਘੰਟਿਆਂ 'ਚ ਉੱਤਰ-ਉੱਤਰ-ਪੱਛਮ ਵੱਲ ਕਰੇਗਾ ਰੁਖ: IMD - Weather
13:02 May 26
ਤੂਫਾਨ ਯਾਸ ਦੇ ਅਗਲੇ ਤਿੰਨ ਘੰਟਿਆਂ 'ਚ ਉੱਤਰ-ਉੱਤਰ-ਪੱਛਮ ਵੱਲ ਘੁੰਮੇਗਾ
12:25 May 26
ਚੱਕਰਵਾਤ ਯਾਸ ਦਾ ਦਿੱਖਣ ਲੱਗਾ ਵਿਕਰਾਲ ਰੂਪ
ਇੰਡੀਆ ਮੌਸਮ ਵਿਭਾਗ ਦੇ ਅਨੁਸਾਰ (ਆਈ.ਐੱਮ.ਡੀ.) ਗੰਭੀਰ ਚੱਕਰਵਾਤੀ ਤੂਫਾਨ 'ਯਾਸ' ਓਡੀਸ਼ਾ ਦੇ ਬਾਲਾਸੌਰ ਤੋਂ ਲਗਭਗ 50 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿਚ ਕੇਂਦਰਿਤ ਹੈ। ਲੈਂਡਫਾਲ ਦੀ ਪ੍ਰਕਿਰਿਆ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਹੈ। ਇਸ ਦਾ ਪ੍ਰਭਾਵ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਦੇ ਦੀਘਾ ਅਤੇ ਸ਼ੰਕਰਪੁਰ ਵਿੱਚ ਵੇਖੇ ਗਏ ਹਨ।
12:24 May 26
ਓਡੀਸ਼ਾ 'ਚ ਦਰਖ਼ਤ ਦੇ ਡਿੱਗਣ ਨਾਲ 2 ਜਾਣਿਆ ਦੀ ਮੌਤ
ਅਨੰਦਪੁਰ ਅਤੇ ਬਾਲਾਸੌਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਯਾਸ ਚੱਕਰਵਾਤ ਦੇ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਪੂਰਨਚੰਦਰ ਨਾਇਕ ਵਜੋਂ ਹੋਈ ਹੈ, ਜੋ ਕਿ ਕੇਂਦੂਜਾਰ ਜ਼ਿਲ੍ਹੇ ਦੇ ਪਿੰਡ ਪੰਚੂਪਲਾ ਦਾ ਰਹਿਣ ਵਾਲਾ ਹੈ। ਦੱਸ ਦੇਈਏ ਕਿ ਜਦੋਂ ਉਹ ਮੰਦਰ ਤੋਂ ਪਰਤ ਰਿਹਾ ਸੀ, ਤੇਜ਼ ਹਵਾ ਦੇ ਕਾਰਨ ਸੜਕ ਉੱਤੇ ਦਰੱਖਤ ਦੀ ਇੱਕ ਵੱਡੀ ਟਹਿਣੀ ਉਸਦੇ ਸਿਰ ਉੱਤੇ ਡਿੱਗ ਗਈ। ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸੇ ਬਾਲਾਸੌਰ ਸ਼ਹਿਰ ਦੀ ਰੇਲਵੇ ਕਲੋਨੀ ਵਿੱਚ ਇੱਕ ਵਿਅਕਤੀ ਦੀ ਦਰੱਖਤ ਡਿੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਾਸਕਰ ਗੰਜ ਖੇਤਰ ਦੀ ਮੰਟੂ ਜੇਨਾ ਵਜੋਂ ਹੋਈ ਹੈ।
11:06 May 26
ਓਡੀਸ਼ਾ ਦੇ ਹਾਲਤ 'ਤੇ ਜਾਣਕਾਰੀ ਦਿੰਦੇ ਹੋਏ ਅਧਿਕਾਰੀ
ਪਿਛਲੇ 24 ਘੰਟਿਆਂ ਵਿੱਚ ਮਾਯੂਰਭੰਜ ਜ਼ਿਲ੍ਹੇ ਵਿੱਚ ਸਭ ਤੋਂ ਵੱਧ 304 ਮਿਲੀਮੀਟਰ ਮੀਟਰ ਮੀਂਹ ਦਰਜ ਕੀਤੀ ਗਿਆ। ਇਸੇ ਤਰ੍ਹਾਂ ਭਦਰਕ ਵਿੱਚ 288 ਮਿਲੀਮੀਟਰ ਕੇਂਦਰਪਾੜਾ ਵਿੱਚ 275 ਮਿਲੀਮੀਟਰ ਅਤੇ ਜਗਤਸਿੰਘਪੁਰ ਵਿੱਚ 271 ਮਿਲੀਮੀਟਰ ਮੀਂਹ ਪਿਆ।
10:31 May 26
ਮਯੂਰਭੰਜ ਜ਼ਿਲ੍ਹੇ ਵਿੱਚ ਹਵਾ ਦੀ ਗਤੀ 100-110 ਕਿਲੋਮੀਟਰ ਪ੍ਰਤੀ ਘੰਟਾ ਹੋਣ ਦੀ ਉਮੀਦ
ਓਡੀਸ਼ਾ ਸਪਲ ਰਿਲੀਫ ਕਮਿਸ਼ਨਰ ਪੀ ਕੇ ਜੇਨਾ ਨੇ ਕਿਹਾ ਕਿ ਮਯੂਰਭੰਜ ਜ਼ਿਲ੍ਹੇ ਵਿੱਚ ਹਵਾ ਦੀ ਗਤੀ 100-110 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਉਮੀਦ ਹੈ। ਉਸ ਤੋਂ ਬਾਅਦ, ਇਹ ਹੌਲੀ-ਹੌਲੀ ਹੋ ਜਾਵੇਗਾ।
10:15 May 26
ਲੈਂਡਫਾਲ ਪ੍ਰਕਿਰਿਆ 3-4 ਘੰਟੇ ਤੱਕ ਰਹੇਗੀ ਜਾਰੀ: ਪੀ ਕੇ ਜੇਨਾ
ਓਡੀਸ਼ਾ ਸਪਲ ਰਿਲੀਫ ਕਮਿਸ਼ਨਰ ਪੀ ਕੇ ਜੇਨਾ ਨੇ ਕਿਹਾ ਕਿ ਲੈਂਡਫਾਲ ਪ੍ਰਕਿਰਿਆ ਕਰੀਬ 9 ਵਜੇ ਸ਼ੁਰੂ ਹੋਈ ਅਤੇ ਉਮੀਦ ਕੀਤੀ ਜਾਂਦੀ ਹੈ ਕਿ 3-4 ਘੰਟੇ ਤੱਕ ਜਾਰੀ ਰਹੇਗੀ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਦੁਪਹਿਰ 1 ਵਜੇ ਤੱਕ, ਚੱਕਰਵਾਤ ਦਾ ਪੂਛ ਅੰਤ ਵੀ ਪੂਰੀ ਤਰ੍ਹਾਂ ਲੈਂਡਮਾਸ ਵੱਲ ਵਧ ਜਾਵੇਗਾ। ਇਹ ਧਾਮਰਾ ਅਤੇ ਬਾਲਾਸੌਰ ਦੇ ਵਿਚਕਾਰ ਲੈਂਡਫਾਲ ਬਣ ਰਿਹਾ ਹੈ।
10:15 May 26
ਅਸਰ ਦਿਖਣ ਲੱਗਾ ਤੂਫਾਨ ਯਾਸ ਦਾ, ਬੰਗਾਲ ਓਡੀਸ਼ਾ 'ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ
09:35 May 26
ਸਮੁੰਦਰ ਦਾ ਪਾਣੀ ਬੀਚ ਦ ਨਾਲ ਦੇ ਰਿਹਾਇਸ਼ੀ ਖੇਤਰਾਂ 'ਚ ਹੋਇਆ ਦਾਖਲ
ਪੱਛਮੀ ਬੰਗਾਲ: ਸਮੁੰਦਰ ਦਾ ਪਾਣੀ ਪੂਰਬੀ ਮਿਦਨਾਪੁਰ ਦੇ ਨਿਉ ਦਿਘਾ ਸਮੁੰਦਰ ਬੀਚ ਦੇ ਨਾਲ ਰਿਹਾਇਸ਼ੀ ਖੇਤਰਾਂ ਵਿਚ ਦਾਖਲ ਹੋਇਆ। ਬਹੁਤ ਗੰਭੀਰ ਚੱਕਰਵਾਤੀ ਤੂਫਾਨ ਯਾਸ ਬਾਲਾਸੌਰ (ਓਡੀਸ਼ਾ) ਦੇ ਲਗਭਗ 50 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿਚ ਕੇਂਦਰਿਤ ਹੈ। ਆਈਐਮਡੀ ਦਾ ਕਹਿਣਾ ਹੈ ਕਿ ਲੈਂਡਫਾਲ ਪ੍ਰਕਿਰਿਆ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਹੋ ਗਈ ਹੈ।
09:18 May 26
ਲੈਂਡਫਾਲ ਪ੍ਰਕਿਰਿਆ ਸਵੇਰੇ 9 ਵਜੇ ਦੇ ਕਰੀਬ ਸ਼ੁਰੂ
ਇੰਡੀਆ ਮੌਸਮ ਵਿਗਿਆਨ ਵਿਭਾਗ ਨੇ ਕਿਹਾ ਕਿ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਯਾਸ ਬਾਲਾਸੌਰ (ਓਡੀਸ਼ਾ) ਦੇ ਲਗਭਗ 50 ਕਿਲੋਮੀਟਰ ਦੱਖਣ-ਦੱਖਣ-ਪੂਰਬ ਵਿੱਚ ਕੇਂਦਰਿਤ ਹੈ। ਲੈਂਡਫਾਲ ਪ੍ਰਕਿਰਿਆ ਸਵੇਰੇ 9 ਵਜੇ ਦੇ ਕਰੀਬ ਸ਼ੁਰੂ ਹੋਈ ਹੈ।
09:18 May 26
ਭਦਰਕ ਵਿੱਚ ਭਾਰੀ ਮੀਂਹ
ਓਡੀਸ਼ਾ ਦੇ ਭਦਰਕ ਜ਼ਿਲ੍ਹੇ ਦੇ ਧਾਮਰਾ ਵਿੱਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਰਿਹਾ ਹੈ। ਗੰਭੀਰ ਚੱਕਰਵਾਤ ਤੂਫਾਨ ਅੱਜ ਦੁਪਹਿਰ ਤੱਕ 130-140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਦੇ ਨਾਲ ਲੈਂਡਫਾਲ ਹੋਣ ਦੀ ਉਮੀਦ ਹੈ।
08:12 May 26
ਸਾਈਕਲੋਨ ਯਾਸ ਪ੍ਰਭਾਵਿਤ ਲੋਕਾਂ ਲਈ ਭਾਰਤੀ ਨੇਵੀ ਨੇ ਮੁਹੱਈਆ ਕਰਵਾਈ ਰਾਹਤ ਸਮੱਗਰੀ
ਸਾਈਕਲੋਨ ਯਾਸ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਭਾਰਤੀ ਨੇਵੀ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ। ਖੁਰਦਾ ਵਿਖੇ ਆਈ.ਐੱਨ.ਐੱਸ. ਚਿਲਕਾ ਨੇ ਸੂਬਾ ਸਰਕਾਰ ਦੀਆਂ ਏਜੰਸੀਆਂ ਦੇ ਨਾਲ ਨਜ਼ਦੀਕੀ ਪੂਰਬੀ ਨੇਵੀ ਕਮਾਂਡ, ਵਿਸ਼ਾਖਾਪਟਨਮ ਦੇ ਸਹਿਯੋਗ ਨਾਲ ਨੇਪਰੇ ਚੜ ਕੇ ਕਾਰਵਾਈਆਂ ਦਾ ਤਾਲਮੇਲ ਕਰਨ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹਨ।
07:01 May 26
ਯਾਸ ਓਡੀਸ਼ਾ ਦੇ ਧਾਮਰਾ ਤੋਂ 60 ਕਿਲੋਮੀਟਰ ਦੂਰ
ਯਾਸ ਓਡੀਸ਼ਾ ਦੇ ਧਾਮਰਾ ਤੋਂ 60 ਕਿਲੋਮੀਟਰ ਦੂਰ ਹੈ। ਚੱਕਰਵਾਤ ਤੂਫਾਨ ਯਾਸ ਦੀ ਗਤੀ 12 ਕਿਲੋਮੀਟਰ ਪ੍ਰਤੀ ਘੰਟਾ ਦੇ ਆਲੇ ਦੁਆਲੇ ਹੈ। ਹਵਾ ਦੀ ਗਤੀ ਕਰੀਬ 130 ਕਿਲੋਮੀਟਰ ਪ੍ਰਤੀ ਘੰਟਾ ਹੈ। ਐਸਆਰਸੀ ਦਾ ਕਹਿਣਾ ਹੈ ਕਿ ਬਾਸੂਦੇਵਪੁਰ-ਬਹਨਗਾ ਖੇਤਰ ਦੇ ਆਲੇ ਦੁਆਲੇ ਲੈਂਡਫਾਲ।
06:47 May 26
ਚੱਕਰਵਾਤ ਤੂਫਾਨ ਯਾਸ
ਚੰਡੀਗੜ੍ਹ: ਬੰਗਾਲ ਦੀ ਖਾੜੀ ਤੋਂ ਉੱਠਿਆ ਚੱਕਰਵਾਤ ਤੂਫਾਨ ਯਾਸ ਮੰਗਲਵਾਰ ਨੂੰ ਬੇਹੱਦ ਗੰਭੀਰ ਤੂਫਾਨ ਵਿੱਚ ਤਬਦੀਲ ਹੋ ਗਿਆ। ਮੋਸਮ ਵਿਭਾਗ ਦੇ ਮੁਤਾਬਕ ਚੱਕਰਵਾਤ ਤੂਫਾਨ ਯਾਸ ਅੱਜ ਯਾਨੀ ਬੁੱਧਵਾਰ ਨੂੰ ਓਡੀਸ਼ਾ ਦੇ ਭਦਰਕ ਜ਼ਿਲ੍ਹੇ ਦੇ ਧਾਮਰਾ ਬੰਦਰਗਾਹ ਅਤੇ ਬਾਲਾਸੇਰ ਦੇ ਵਿੱਚ 185 ਕਿਲੋਮੀਟਰ ਪ੍ਰਤੀਘੰਟਾ ਦੀ ਰਫ਼ਤਾਰ ਨਾਲ ਦਸਤਕ ਦੇ ਸਕਦਾ ਹੈ। ਇਸ ਦੇ ਬੰਗਾਲ ਤੋਂ ਲੰਘਣ ਦੀ ਵੀ ਉਮੀਦ ਹੈ। ਦੋਨੋਂ ਸੂਬੇ ਹਾਈ ਅਲਰਟ ਉੱਤੇ ਹਨ। ਚੱਕਰਵਾਤ ਦੀ ਗੰਭੀਰਤਾਂ ਨੂੰ ਦੇਖਦੇ ਹੋਏ ਕੋਲਕਾਤਾ ਏਅਰਪੋਰਟ ਤੋਂ ਸਾਰੀ ਓਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਯਾਸ 185 ਕਿ.ਮੀ. ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਦੇ ਨਾਲ ਉੱਤਰ ਓਡੀਸ਼ਾ ਤੱਟ ਤੋਂ ਸਵੇਰੇ 5.30 ਤੋਂ ਸਵੇਰੇ 11.30 ਵਜੇ ਦੇ ਵਿਚਕਾਰ ਟੱਕਰਾ ਸਕਦਾ ਹੈ। ਇਸ ਤੋਂ ਬਾਅਦ ਇਹ ਇੱਥੇ ਦੇ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਓਡੀਸ਼ਾ ਵਿੱਚ ਤਕਰੀਬਨ 14 ਲੱਖ ਲੋਕਾਂ ਅਤੇ ਬੰਗਾਲ ਵਿੱਚ 5 ਲੱਖ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਸੁਰੱਖਿਅਤ ਸਥਾਨਾਂ 'ਤੇ ਪਹੁੰਚਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਸਮਾਜਿਕ ਦੂਰੀ ਬਣਾਈ ਰੱਖਦਿਆਂ ਉਨ੍ਹਾਂ ਨੂੰ ਰਿਹਾਇਸ਼ ਪ੍ਰਦਾਨ ਕਰਨਾ ਚੁਣੌਤੀ ਹੈ।
ਬੰਗਾਲ ਵਿੱਚ ਪੱਛਮੀ ਮਿਦਨਾਪੁਰ, ਉੱਤਰੀ ਅਤੇ ਦੱਖਣੀ 24 ਪਰਗਣਾ ਜ਼ਿਲ੍ਹਿਆਂ ਅਤੇ ਰਾਜ ਦੀ ਰਾਜਧਾਨੀ ਕੋਲਕਾਤਾ ਵਿੱਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾ ਚੱਲਣ ਦੀ ਉਮੀਦ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਐਲਾਨ ਕੀਤਾ ਹੈ ਕਿ ਉਹ ਅੱਜ ਰਾਤ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨਗੇ। ਸਕੱਤਰੇਤ ਰਾਜਪਾਲ ਜਗਦੀਪ ਧਨਖੜ ਨੇ ਸ਼ਾਮ ਨੂੰ ਸਕੱਤਰੇਤ ਦਾ ਦੌਰਾ ਕੀਤਾ।