ਗੋਆ: ਚੱਕਰਵਰਤੀ ਤੂਫਾਨ ਤੌਕਤੇ ਦੇ ਚਲਦੇ ਪਣਜੀ 'ਚ ਤੇਜ਼ ਹਵਾਵਾਂ ਚਲ ਰਹੀਆਂ ਹਨ।
LIVE: ਤੌਕਤੇ ਤੂਫਾਨ ਨਾਲ ਹੁਣ ਤੱਕ 8 ਮੌਤਾਂ, ਮੁੰਬਈ 'ਚ ਭਾਰੀ ਮੀਂਹ - ਤੱਟਵਰਤੀ ਇਲਾਕਿਆਂ ਵਿੱਚ ਤਬਾਹੀ
13:00 May 17
ਪਣਜੀ 'ਚ ਤੇਜ਼ ਹਵਾਵਾਂ
13:00 May 17
ਹਾਈ ਅਲਰਟ ਜਾਰੀ
ਠਾਕਰੇ ਨੇ ਸ਼ਾਹ ਨੂੰ ਦੱਸਿਆ, ਸਮੁੱਚੇ ਤੱਟੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਨੂੰ ਹਾਈ ਅਲਰਟ ਉੱਤੇ ਰੱਖਿਆ ਗਿਆ ਹੈ। ਸੋਮਵਾਰ ਦੀ ਸਵੇਰੇ ਚੱਕਰਵਾਰਤ ਦੇ ਰਾਏਗੜ੍ਹ, ਮੁੰਬਈ ਦੇ ਕਿਨਾਰੇ ਅਤੇ ਫਿਰ ਠਾਣੇ, ਪਾਲਘਰ ਤੋਂ ਲੰਘਣ ਦੀ ਸੰਭਾਵਨਾ ਹੈ। ਜਿਸ ਨੂੰ ਸਮੂਹਿਕ ਤੌਰ 'ਤੇ ਮੁੰਬਈ ਮੈਟਰੋਪੋਲੀਟਨ ਖੇਤਰ ਵਜੋਂ ਜਾਣਿਆ ਜਾਂਦਾ ਹੈ।
12:57 May 17
ਤੌਕਤੇ ਤੂਫਾਨ ਕਾਰਨ ਰੁੱਖ ਡਿਗਣ ਕਾਰਨ ਇੱਕ ਦੀ ਮੌਤ ਇੱਕ ਫੱਟੜ
ਸੂਰਤ: ਕਾਮਰਾਜ ਤਾਲੁਕਾ ਦੇ ਪਿੰਡ ਮਕਾਨਾ 'ਚ ਚੱਕਰਵਾਰਤ ਕਾਰਨ ਇੱਕ ਵਿਅਕਤੀ ਉੱਤੇ ਰੁੱਖ ਡਿੱਗਣ ਨਾਲ ਮੌਤ ਹੋ ਗਈ ਹੈ ਅਤੇ ਇਕ ਜ਼ਖਮੀ ਹੋ ਗਿਆ।
12:57 May 17
ਬਾਂਦਰਾ-ਵਰਲੀ ਸੀ ਲਿੰਕ ਵਿੱਚ ਆਵਾਜਾਈ ਬੰਦ
ਬ੍ਰਹਿਮੰਬਾਈ ਮਿਉਂਸਪਲ ਕਾਰਪੋਰੇਸ਼ਨ ਦੇ ਅਨੁਸਾਰ ਮੁੰਬਈ ਵਿੱਚ ਬਾਂਦਰਾ-ਵਰਲੀ ਸੀ ਲਿੰਕ ਅਗਲੇ ਅਪਡੇਟ ਤੱਕ ਆਵਾਜਾਈ ਲਈ ਬੰਦ ਰਹੇਗਾ.
12:54 May 17
ਮੁੰਬਈ 'ਚ ਤੇਜ਼ ਹਵਾਵਾਂ
ਮਹਾਂਰਾਸ਼ਟਰ: ਚੱਕਰਵਾਰਤ ਤੌਕਤੇ ਦੇ ਮਧੇਨਜ਼ਰ ਮੁੰਬਈ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚਲ ਰਹੀਆਂ ਹਨ।
12:51 May 17
ਭਾਰਤੀ ਹਵਾ ਸੈਨਾ ਚੱਕਰਵਰਤੀ ਤੂਫਾਨ ਵਿੱਚ ਕਰ ਰਹੀ ਮਦਦ
ਭਾਰਤੀ ਹਵਾ ਸੈਨਾ ਨੇ ਕੋਲਕਾਤਾ ਤੋਂ ਅਹਿਮਦਾਬਾਦ ਤੱਕ 167 ਬਲਾਂ ਅਤੇ ਐਨਡੀਆਰਐਫ ਦੇ 16.5 ਟਨ ਭਾਰ ਦੇ ਵਾਹਨ ਦੇ ਲਈ 2 ਸੀ 130 ਜੇ ਅਤੇ ਇੱਕ ਏਐਨ-32 ਵਿਮਾਨ ਤੈਨਾਤ ਕੀਤਾ ਗਿਆ ਹੈ।
12:51 May 17
ਮੁੰਬਈ 'ਚ ਪਿਆ ਭਾਰੀ ਮੀਂਹ
ਮੁੰਬਈ ਵਿੱਚ ਭਾਰੀ ਮੀਂਹ ਪਿਆ ਤੇ ਤੇਜ਼ ਹਵਾਵਾਂ ਵੀ ਚਲਾਈਆਂ। ਹਵਾ ਦੇ ਚੱਲਣ ਨਾਲ ਕਈ ਰੁੱਖ ਡਿੱਗ ਗਏ ਹਨ।
09:37 May 17
ਚੱਕਰਵਰਤੀ ਤੂਫਾਨ ਤੌਕਤੇ ਦੇ ਵਿੱਚ ਗੁਜਰਾਤ 'ਚ ਆਇਆ 4.8 ਤੀਵਰਤਾ ਵਾਲਾ ਭੁਚਾਲ
ਚੱਕਰਵਰਤੀ ਤੂਫਾਨ ਤੌਕਤੇ ਦੇ ਵਿੱਚ ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ ਸਵੇਰੇ 3.37 ਵਜੇ 4.8 ਤੀਵਰਤਾ ਵਾਲੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
09:32 May 17
ਚੱਕਰਵਰਤੀ ਤੂਫਾਨ ਤੌਕਤੇ ਨਾਲ ਮੁਬੰਈ 'ਚ ਭਾਰੀ ਮੀਂਹ ਦੀ ਸੰਭਾਵਨਾ
ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਚੱਕਰਵਾਤ ਤੌਕਤੇ ਨਾਲ ਤੇਜ਼ ਹਵਾਵਾਂ ਚਲ ਰਹੀਆਂ ਹਨ। ਹਵਾਵਾਂ ਦੇ ਨਾਲ ਕਈ ਰੁੱਖ ਡਿੱਗ ਗਏ ਹਨ। ਮੁੰਬਈ ਦੇ ਇਲਾਵਾ ਉੱਤਰੀ ਕੌਕਣ, ਠਾਣੇ ਅਤੇ ਪਾਲਘਰ ਦੇ ਹਿਸਿਆਂ ਵਿੱਚ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ।
09:25 May 17
ਗੁਜਰਾਤ ਵੱਲ ਵਧ ਰਿਹਾ ਚੱਕਰਵਰਤੀ ਤੂਫਾਨ ਤੌਕਤੇ, ਮੁੰਬਈ 'ਚ ਭਾਰੀ ਮੀਂਹ
ਅਹਿਮਦਾਬਾਦ: ਚੱਕਰਵਾਤੀ ਤੂਫਾਨ ਤੌਕਤੇ ਲੰਘੀ ਦਿਨੀ ਕੇਰਲ, ਕਰਨਾਟਕ, ਗੋਆ ਦੇ ਤੱਟਵਰਤੀ ਇਲਾਕਿਆਂ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਉੱਤਰ ਵਿੱਚ ਗੁਜਰਾਤ ਵੱਲ ਵਧ ਰਿਹਾ ਹੈ। ਇਸ ਵਿਚਾਲੇ ਮਹਾਰਾਸ਼ਟਰ ਦੇ ਤਟਵਰਤੀ ਇਲਾਕਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕਾ ਮੀਂਹ ਪੈ ਰਿਹਾ ਹੈ। ਸੁਮੰਦਰੀ ਵਿੱਚ ਉੱਚੀਆਂ ਲਹਿਰਾਂ ਉਠ ਰਹੀਆਂ।
ਚੱਕਰਵਰਤ ਦੇ ਕਾਰਨ ਹੋਈ ਘਟਨਾਵਾਂ ਨੂੰ ਚਪੇਟ ਵਿੱਚ ਆ ਕੇ 6 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਸੈਕੜੇ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਚੱਕਰਵਰਤੀ ਤੂਫਾਨ ਨਾਲ ਬਿਜਲੀ ਦੇ ਖੰਬੇ ਅਤੇ ਰੁੱਖ ਜੜੋ ਉਖੜ ਗਏ ਹਨ। ਲੋਕ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਸਥਾਨ ਉੱਤੇ ਜਾਣਾ ਪਿਆ।
ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਬਹੁਤ ਗੰਭੀਰ ਚੱਕਰਵਰਤੀ ਤੂਫਾਨ ਤੌਫਤੇ ਹੋਰ ਤੇਜ਼ ਹੋ ਸਕਦਾ ਹੈ ਅਤੇ ਅੱਜ ਸ਼ਾਮ ਤੱਕ ਇਹ ਗੁਜਰਾਤ ਤੱਟ ਪਹੁੰਚ ਸਕਦਾ ਹੈ।
ਆਈਐਮਡੀ ਨੇ ਕਿਹਾ ਕਿ ਇਹ ਮੰਗਲਵਾਰ ਤੜਕੇ ਤੱਕ ਪੋਰਬੰਦਰ ਅਤੇ ਭਾਵਨਗਰ ਜ਼ਿਲ੍ਹੇ ਵਿੱਚ ਮਹੁਵਾ ਦੇ ਵਿੱਚ ਸੂਬੇ ਦੇ ਤੱਟ ਨੂੰ ਪਾਰ ਕਰ ਸਕਦਾ ਹੈ। ਮੋਸਮ ਵਿਭਾਗ ਦੇ ਪੂਰਵਾਅਨੁਮਾਨ ਮੁਤਾਬਕ ਅੱਜ ਤੋਂ ਅਗਲੇ ਦੋ ਦਿਨਾਂ ਤੱਕ ਮੱਧ ਪ੍ਰਦੇਸ਼ ਦੇ ਪੱਛਮੀ ਹਿਸਿਆਂ ਵਿੱਚ ਕੀਤੇ ਕੀਤੇ ਗਰਜ ਦੇ ਨਾਲ ਮੀਂਹ ਅਤੇ 45-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀ ਹੈ।