ਮੁੰਬਈ: ਮੌਸਮ ਵਿਭਾਗ (Meteorological Department) ਨੇ ਭਵਿੱਖਬਾਣੀ ਕੀਤੀ ਹੈ ਕਿ 'ਗੁਲਾਬ' ਤੋਂ ਬਾਅਦ ਅਰਬ ਸਾਗਰ (Arabian Sea) 'ਚ ਘੱਟ ਹਵਾ ਦਾ ਦਬਾਅ ਵਾਲਾ ਖੇਤਰ ਚੱਕਰਵਾਤੀ ਤੂਫ਼ਾਨ 'ਚ ਬਦਲਣ ਦੀ ਸੰਭਾਵਨਾ ਹੈ। ਜਿਸ ਦਾ ਪ੍ਰਭਾਵ ਮਹਾਰਾਸ਼ਟਰ 'ਤੇ ਪੈ ਸਕਦਾ ਹੈ। ਇਹ ਤੂਫਾਨ ਓਮਾਨ ਦੇ ਤੱਟ ਤੋਂ ਉੱਠਿਆ ਹੈ ਅਤੇ ਇਸ ਨੂੰ 'ਸ਼ਾਹੀਨ' ਦਾ ਨਾਂ ਦਿੱਤਾ ਗਿਆ ਹੈ।ਮੌਸਮ ਵਿਭਾਗ ਅਰਬ ਸਾਗਰ 'ਚ ਬਣ ਰਹੇ ਇਸ ਚੱਕਰਵਾਤ 'ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
ਮੌਸਮ ਵਿਭਾਗ ਅਨੁਸਾਰ ਇਸ ਚੱਕਰਵਾਤ ਦੇ ਮੱਦੇਨਜ਼ਰ ਅਗਲੇ ਦੋ-ਤਿੰਨ ਦਿਨ ਬਹੁਤ ਮਹੱਤਵਪੂਰਨ ਹੋਣ ਜਾ ਰਹੇ ਹਨ। ਜਦਕਿ ਚੱਕਰਵਾਤ ਭਾਰਤ ਦੇ ਪੱਛਮੀ ਤੱਟ 'ਤੇ ਨਹੀਂ ਟਕਰੇਗਾ। ਇਸ ਲਈ ਇਸਦਾ ਸਿੱਧਾ ਅਸਰ ਮਹਾਰਾਸ਼ਟਰ 'ਤੇ ਨਹੀਂ ਪਵੇਗਾ।
ਇਹ ਚੱਕਰਵਾਤ 30 ਸਤੰਬਰ ਤਕ ਅਰਬ ਸਾਗਰ ਤੋਂ ਉੱਠ ਕੇ 1 ਅਕਤੂਬਰ ਨੂੰ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟਾਂ ਤੋਂ ਮੁੰਬਈ ਵੱਲ ਵਧਣ ਦੀ ਸੰਭਾਵਨਾ ਹੈ। ਚੱਕਰਵਾਤ ਦੇ ਕਾਰਨ ਮੌਸਮ ਵਿਭਾਗ ਨੇ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟਵਰਤੀ ਖੇਤਰਾਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਕਿਉਂਕਿ ਇਹ ਤੱਟਵਰਤੀ ਖੇਤਰਾਂ ਵਿੱਚੋਂ ਲੰਘੇਗਾ।
ਇਸ ਦੇ ਨਾਲ ਹੀ, ਚੱਕਰਵਾਤ ਗੁਲਾਬ ਦੇ ਪ੍ਰਭਾਵ ਕਾਰਨ ਮੱਧ ਮਹਾਰਾਸ਼ਟਰ ਵਿੱਚ ਭਾਰੀ ਬਾਰਸ਼ ਦੇ ਮੱਦੇਨਜ਼ਰ ਆਈਐਮਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਇੱਕ ਗੰਭੀਰ ਮਾਮਲਾ ਹੈ ਅਤੇ ਮੌਸਮ ਪ੍ਰਣਾਲੀ ਇੱਕ ਹੋਰ ਚੱਕਰਵਾਤੀ ਤੂਫਾਨ ਨੂੰ ਜਨਮ ਦੇ ਸਕਦੀ ਹੈ।