ਚੇੱਨਈ:ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਚੇਨਈ ਅਤੇ ਇਸ ਦੇ ਆਸ-ਪਾਸ ਦੇ ਜ਼ਿਲਿਆਂ 'ਚ ਸੋਮਵਾਰ ਨੂੰ ਭਾਰੀ ਬਾਰਿਸ਼ ਜਾਰੀ ਰਹੀ। ਇਹ ਤੂਫਾਨ 5 ਦਸੰਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਤੱਕ ਪਹੁੰਚਣ ਦੀ ਸੰਭਾਵਨਾ ਹੈ। ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ ਭਰ ਗਿਆ। ਨਗਰ ਨਿਗਮ ਦੇ ਕਰਮਚਾਰੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਜਮ੍ਹਾਂ ਹੋਏ ਪਾਣੀ ਨੂੰ ਕੱਢਣ ਲਈ ਯਤਨਸ਼ੀਲ ਹਨ। ਤੇਜ਼ ਹਵਾਵਾਂ ਦੇ ਨਾਲ-ਨਾਲ ਤੇਜ਼ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਬਿਜਲੀ ਗੁੱਲ ਹੋ ਗਈ ਅਤੇ ਇੰਟਰਨੈੱਟ ਸੇਵਾ ਠੱਪ ਹੋ ਗਈ।
Cyclonic storm Migjom in Tamil Nadu: ਚੱਕਰਵਾਤੀ ਤੂਫ਼ਾਨ ਮਿਚੌਂਗ ਦੇ ਪ੍ਰਭਾਵ ਕਾਰਨ ਚੇੱਨਈ ਤੇ ਆਸ-ਪਾਸ ਦੇ ਜ਼ਿਲ੍ਹਿਆਂ ਵਿੱਚ ਪਿਆ ਭਾਰੀ ਮੀਂਹ - Cyclone Michong news
Cyclone Michaung Wreaks Havoc in Chennai: ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਤਾਮਿਲਨਾਡੂ 'ਚ ਸਥਿਤੀ ਬਹੁਤ ਖਰਾਬ ਹੈ। ਸਰਕਾਰ ਨੇ ਕਿਹਾ ਹੈ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਇਸ ਦੇ ਨਾਲ ਹੀ ਮਛੇਰਿਆਂ ਨੂੰ ਵੀ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
Published : Dec 4, 2023, 8:27 PM IST
ਸੂਤਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਚੇਨਈ ਹਵਾਈ ਅੱਡੇ ਦਾ ਸੰਚਾਲਨ ਸਵੇਰੇ 9:40 ਤੋਂ 11:40 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਨਵੇਅ ਅਤੇ ਟਾਰਮੈਕ ਵੀ ਬੰਦ ਹਨ। ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਚੇਨਈ ਅਤੇ ਆਲੇ-ਦੁਆਲੇ ਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲਿਆਂ 'ਚ ਐਤਵਾਰ ਦੇਰ ਰਾਤ ਤੋਂ ਭਾਰੀ ਬਾਰਿਸ਼ ਜਾਰੀ ਹੈ।
- MOUNT MERAPI VOLCANO: ਸੁਮਾਤਰਾ ਦੇ ਟਾਪੂ 'ਤੇ ਫਟਿਆ ਜਵਾਲਾਮੁਖੀ, ਪਰਬਤਰੋਹੀ ਹੋਏ ਲਾਪਤਾ
- 760 flights canceled in germany: ਭਾਰੀ ਬਰਫਬਾਰੀ ਕਾਰਨ ਮਿਊਨਿਖ ਹਵਾਈ ਅੱਡੇ ਤੋਂ 760 ਉਡਾਣਾਂ ਰੱਦ, ਲੋਕਾਂ ਨੂੰ ਕੀਤੀ ਅਹਿਮ ਅਪੀਲ
- NEW DISEASE IN CHINA: ਚੀਨ 'ਚ ਨਵੀਂ ਬੀਮਾਰੀ ਕਾਰਨ ਹਫੜਾ-ਦਫੜੀ, ਕੋਵਿਡ ਵਰਗੀ ਹੋ ਸਕਦੀ ਹੈ ਸਥਿਤੀ !
ਸੂਤਰਾਂ ਨੇ ਦੱਸਿਆ ਕਿ ਲਗਾਤਾਰ ਮੀਂਹ ਕਾਰਨ ਚੇਨਈ ਹਵਾਈ ਅੱਡੇ ਦਾ ਸੰਚਾਲਨ ਸਵੇਰੇ 9:40 ਤੋਂ 11:40 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਅਤੇ ਹਵਾਈ ਅੱਡੇ ਤੋਂ ਆਉਣ-ਜਾਣ ਵਾਲੀਆਂ ਲਗਭਗ 70 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਨਵੇਅ ਅਤੇ ਟਾਰਮੈਕ ਵੀ ਬੰਦ ਹਨ। ਚੱਕਰਵਾਤੀ ਤੂਫਾਨ 'ਮਿਚੌਂਗ' ਦੇ ਪ੍ਰਭਾਵ ਕਾਰਨ ਚੇੱਨਈ ਅਤੇ ਆਲੇ-ਦੁਆਲੇ ਦੇ ਚੇਂਗਲਪੇਟ, ਕਾਂਚੀਪੁਰਮ ਅਤੇ ਤਿਰੂਵੱਲੁਰ ਜ਼ਿਲਿਆਂ 'ਚ ਐਤਵਾਰ ਦੇਰ ਰਾਤ ਤੋਂ ਭਾਰੀ ਬਾਰਿਸ਼ ਜਾਰੀ ਹੈ।