ਨਵੀਂ ਦਿੱਲੀ: ਅੰਨਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਚੇਨਈ ਕਸਟਮਜ਼ ਨੇ ਦੁਬਈ ਤੋਂ ਆਏ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜੋ 420 ਗ੍ਰਾਮ ਸੋਨੇ ਦੀ ਤਸਕਰੀ ਕਰ ਰਹੇ ਸਨ। ਇਸ ਮਾਮਲੇ ਬਾਰੇ, ਦਿੱਲੀ ਕਸਟਮ ਦੇ ਬੁਲਾਰੇ ਨੇ ਦੱਸਿਆ ਕਿ ਕਸਟਮ ਨੂੰ ਇਨ੍ਹਾਂ ਦੋਵਾਂ ਯਾਤਰੀਆਂ 'ਤੇ ਉਸ ਵੇਲੇ ਸ਼ੱਕ ਹੋਇਆ ਜਦੋਂ ਇਹ ਲੋਕ ਗ੍ਰੀਨ ਚੈਨਲ ਪਾਰ ਕਰ ਰਹੇ ਸਨ, ਜਿਸ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਸ਼ੱਕ ਦੇ ਅਧਾਰ ‘ਤੇ ਉਨ੍ਹਾਂ ਦੀ ਜਾਂਚ ਕੀਤੀ।
ਰੈਕਟਮ 'ਚ ਲੁਕਾ ਕੇ ਲਿਆ ਰਹੇ ਸੀ 22 ਲੱਖ ਰੁਪਏ ਦਾ ਸੋਨਾ, ਦੁਬਈ ਤੋਂ ਆਏ 2 ਯਾਤਰੀ ਗ੍ਰਿਫਤਾਰ - ਚੇਨਈ ਕਸਟਮਜ਼
ਚੇਨਈ ਕਸਟਮਜ਼ ਨੇ ਦੁਬਈ ਤੋਂ ਦੋ ਯਾਤਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਮੁਲਜ਼ਮ 420 ਗ੍ਰਾਮ ਸੋਨਾ ਦੀ ਤਸਕਰੀ ਕਰ ਰਹੇ ਸਨ।
ਰੈਕਟਮ 'ਚ ਲੁਕਾਕੇ ਲਿਆ ਰਹੇ ਸੀ 22 ਲੱਖ ਰੁਪਏ ਦਾ ਸੋਨਾ
ਜਾਂਚ ਦੌਰਾਨ ਸੋਨੇ ਦੇ ਪੇਸਟ ਦੇ 6 ਛੋਟੇ ਬੰਡਲ ਮਿਲੇ, ਜੋ ਉਨ੍ਹਾਂ ਨੇ ਆਪਣੇ ਰੈਕਟਮ ਵਿੱਚ ਛੁਪਾਇਆ ਸੀ। ਸੋਨੇ ਦੀ ਪੇਸਟ ਤੋਂ ਸੋਨਾ ਕੱਡਣ ਤੋਂ ਬਾਅਦ ਕਸਟਮ ਅਧਿਕਾਰੀਆਂ ਨੇ ਕੁੱਲ 420 ਗ੍ਰਾਮ ਸੋਨਾ ਬਰਾਮਦ ਕੀਤਾ। ਜਿਸ ਦੀ ਕੀਮਤ 22 ਲੱਖ ਰੁਪਏ ਦੱਸੀ ਜਾ ਰਹੀ ਹੈ।
ਫਿਲਹਾਲ ਕਸਟਮ ਅਧਿਕਾਰੀਆਂ ਨੇ ਕਸਟਮ ਐਕਟ ਦੀ ਧਾਰਾ 110 ਤਹਿਤ ਦੋਵਾਂ ਯਾਤਰੀਆਂ ਕੋਲੋਂ ਬਰਾਮਦ ਕੀਤਾ ਸੋਨਾ ਜ਼ਬਤ ਕਰ ਲਿਆ ਹੈ। ਇਸ ਦੇ ਨਾਲ ਹੀ ਦੋਵਾਂ ਯਾਤਰੀਆਂ ਨੂੰ ਧਾਰਾ 104 ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।