ਪੀਐਸਐਲਵੀ-ਸੀ 51 /ਐਮਾਜੋਨੀਆ-1 ਮਿਸ਼ਨ ਨੂੰ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਹਰਿਕੋਟਾ ਦੇ ਸੰਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਦੇ ਲਈ ਕਾਉਂਟਡਾਉਨ ਸ਼ੁਰੂ ਹੋ ਗਿਆ ਹੈ। ਇਸ ਰਾਕੇਟ ਰਾਹੀਂ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਉਪਗ੍ਰਹਿ ਦੇ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ਵਿੱਚ ਭੇਜੇ ਜਾਣਗੇ। ਇਸ ਰਾਕੇਟ ਨੂੰ ਚੇਨਈ ਤੋਂ ਲਗਭਗ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।
ਪੀਐਸਐਲਵੀ-ਸੀ 51 ਦਾ ਕਾਉਂਟਡਾਉਨ ਸ਼ੁਰੂ, ਅੱਜ ਹੋਵੇਗਾ ਲਾਂਚ - ਐਮਾਜ਼ੋਨੀਆ-1 ਉਪਗ੍ਰਹਿ
ਪੀਐਸਐਲਵੀ-ਸੀ 51 /ਐਮਾਜੋਨੀਆ-1 ਮਿਸ਼ਨ ਨੂੰ ਆਂਧਰਾ ਪ੍ਰਦੇਸ਼ ਵਿੱਚ ਸ੍ਰੀ ਹਰਿਕੋਟਾ ਦੇ ਸੰਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕਰਨ ਦੇ ਲਈ ਪੁੱਠੀ ਗਿਣਤੀ ਅੱਜ ਸ਼ੁਰੂ ਹੋ ਗਈ ਹੈ। ਇਸ ਰਾਕੇਟ ਰਾਹੀਂ ਬ੍ਰਾਜ਼ੀਲ ਦੇ ਐਮਾਜ਼ੋਨੀਆ-1 ਉਪਗ੍ਰਹਿ ਦੇ ਨਾਲ 18 ਹੋਰ ਉਪਗ੍ਰਹਿ ਵੀ ਪੁਲਾੜ ਵਿੱਚ ਭੇਜੇ ਜਾਣਗੇ। ਇਸ ਰਾਕੇਟ ਨੂੰ ਚੇਨਈ ਤੋਂ ਲਗਭਗ 100 ਕਿਲੋਮੀਟਰ ਦੂਰ ਸ੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ।
![ਪੀਐਸਐਲਵੀ-ਸੀ 51 ਦਾ ਕਾਉਂਟਡਾਉਨ ਸ਼ੁਰੂ, ਅੱਜ ਹੋਵੇਗਾ ਲਾਂਚ ਪੀਐਸਐਲਵੀ-ਸੀ 51 ਦਾ ਕਾਉਂਟਡਾਉਨ ਸ਼ੁਰੂ](https://etvbharatimages.akamaized.net/etvbharat/prod-images/768-512-10808142-thumbnail-3x2-pslv.jpg)
ਇਸ ਰਾਕੇਟ ਅੱਜ ਸਵੇਰੇ 10 ਵਜ ਕੇ 24 ਮਿੰਟ 'ਤੇ ਮੌਸਮ ਦੇ ਹਲਾਤਾਂ ਦੇ ਆਧਾਰ 'ਤੇ ਕੀਤਾ ਜਾਵੇਗਾ। ਕਾਉਂਟਡਾਉਨ ਸਵੇਰੇ 8.45 ਵਜੇ ਸ਼ੁਰੂ ਹੋਇਆ। ਪੀਐਸਐਲਵੀ (ਪੋਲਰ ਸੈਟੇਲਾਈਟ ਲਾਂਚ ਵਹੀਕਲ) ਸੀ 51 / ਐਮਾਜ਼ੋਨੀਆ-1 ਇਸਰੋ ਦੀ ਵਪਾਰਕ ਬਾਂਹ ਨਿਸਪੇਸ ਇੰਡੀਆ ਲਿਮਟਿਡ (ਐਨਐਸਆਈਐਲ) ਦਾ ਪਹਿਲਾ ਸਮਰਪਿਤ ਵਪਾਰਕ ਮਿਸ਼ਨ ਹੈ।
ਅਮੇਜ਼ੋਨੀਆ-1 ਬਾਰੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਪਗ੍ਰਹਿ ਅਮੇਜ਼ਨ ਖੇਤਰ ਵਿੱਚ ਜੰਗਲਾਂ ਦੀ ਕਟਾਈ ਅਤੇ ਬ੍ਰਾਜ਼ੀਲ ਦੇ ਖਿੱਤੇ ਵਿੱਚ ਵੰਨ-ਸੁਵੰਨੇ ਖੇਤੀਬਾੜੀ ਦੇ ਵਿਸ਼ਲੇਸ਼ਣ ਦੇ ਲਈ ਉਪਯੋਗਕਰਤਾਵਾਂ ਨੂੰ ਰਿਮੋਟ ਸੈਂਸਿੰਗ ਡਾਟਾ ਮੁਹੱਈਆ ਕਰਵਾਏਗਾ ਅਤੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਬਣਾਏਗਾ।