ਚੰਡੀਗੜ੍ਹ :ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ ਅੰਡਰਗਰੈਜੂਏਟ 2023 (CUET UG 2023) ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੀਯੂਈਟੀ ਵੱਲੋਂ ਰਜਿਸਟ੍ਰੇਸ਼ਨ ਲਿੰਕ ਵੀ ਜਾਰੀ ਕੀਤਾ ਗਿਆ ਹੈ। ਜੋ ਵਿਦਿਆਰਥੀ CUET UG 2023 ਪ੍ਰੀਖਿਆ ਲਈ ਰਜਿਸਟਰ ਕਰਨਾ ਚਾਹੁੰਦੇ ਹਨ, ਉਹ 12 ਮਾਰਚ, 2023 ਤੱਕ ਅਧਿਕਾਰਤ ਵੈੱਬਸਾਈਟ - cuet.samarth.ac.in 'ਤੇ ਜਾ ਕੇ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ।
CUET UG 2023 ਦੀ ਰਜਿਸਟ੍ਰੇਸ਼ਨ ਦੇ ਸਬੰਧ ਵਿੱਚ, UGC ਦੇ ਚੇਅਰਮੈਨ ਐਮ ਜਗਦੀਸ਼ ਕੁਮਾਰ ਨੇ ਕੱਲ੍ਹ ਐਲਾਨ ਕੀਤਾ ਸੀ ਕਿ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ 9 ਫਰਵਰੀ ਦੀ ਰਾਤ ਤੋਂ ਸ਼ੁਰੂ ਹੋਵੇਗੀ, ਜਿਸ ਲਈ ਵਿਦਿਆਰਥੀ 12 ਮਾਰਚ, 2023 ਤੱਕ ਆਨਲਾਈਨ ਅਪਲਾਈ ਕਰ ਸਕਣਗੇ।
ਇਹ ਵੀ ਪੜ੍ਹੋ :CBSE Admit Card 2023 Out: CBSE ਕਲਾਸ 10ਵੀਂ 12ਵੀਂ ਦਾ ਐਡਮਿਟ ਕਾਰਡ ਜਾਰੀ, ਇਸ ਤਰ੍ਹਾਂ ਕਰੋ ਡਾਊਨਲੋਡ
12 ਮਾਰਚ ਤਕ ਕਰੋ ਅਪਲਾਈ :CUET UG 2023 ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਆਖਰੀ ਮਿਤੀ 12 ਮਾਰਚ ਤੈਅ ਕੀਤੀ ਗਈ ਹੈ। ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਿਦਿਆਰਥੀ ਅਧਿਕਾਰਤ ਵੈੱਬਸਾਈਟ cuet.samarth.ac.in ਉਤੇ ਜਾ ਕੇ ਆਨਲਾਈਨ ਅਰਜ਼ੀ ਫਾਰਮ ਭਰ ਸਕਦੇ ਹਨ। ਬਿਨੈ-ਪੱਤਰ ਪ੍ਰਕਿਰਿਆ ਅਧੀਨ ਉਮੀਦਵਾਰਾਂ ਲਈ ਵੱਧ ਤੋਂ ਵੱਧ 3 ਵਿਸ਼ਿਆਂ ਲਈ 750 ਰੁਪਏ, 7 ਵਿਸ਼ਿਆਂ ਲਈ 1500 ਰੁਪਏ ਅਤੇ 10 ਵਿਸ਼ਿਆਂ ਲਈ 1750 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ। OBC (NCL), EWS, SC, ST, ਦਿਵਯਾਂਗ ਅਤੇ ਹੋਰ ਉਮੀਦਵਾਰਾਂ ਲਈ ਫੀਸ ਉਤੇ ਛੋਟ ਹੈ।
ਇਸ ਤੋਂ ਇਲਾਵਾ, ਕਈ ਰਿਪੋਰਟਾਂ ਦੇ ਅਨੁਸਾਰ, ਵਿਦਿਆਰਥੀਆਂ ਲਈ ਅਰਜ਼ੀ ਸੁਧਾਰ ਵਿੰਡੋ 15 ਮਾਰਚ ਤੋਂ 19 ਮਾਰਚ, 2023 ਤੱਕ ਉਪਲਬਧ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਯੂਜੀਸੀ ਚੇਅਰਮੈਨ ਨੇ ਪਹਿਲਾਂ ਕਿਹਾ ਸੀ ਕਿ CUET ਪ੍ਰੀਖਿਆ ਦੇ ਪੈਟਰਨ ਅਤੇ ਵਿਸ਼ੇ ਦੇ ਵਿਕਲਪਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ ਅਤੇ ਪ੍ਰੀਖਿਆ ਕੇਂਦਰਾਂ ਦੀ ਗਿਣਤੀ 450 ਤੋਂ ਵਧਾ ਕੇ 1000 ਦੇ ਕਰੀਬ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ :Parliament Budget Session 2023 : PM ਮੋਦੀ ਦਾ ਅੱਜ ਰਾਜ ਸਭਾ ਵਿੱਚ ਸੰਬੋਧਨ
CUET UG 2023 ਲਈ ਇੰਝ ਭਰੋ ਅਰਜ਼ੀ ਫਾਰਮ :ਵਿਦਿਆਰਥੀ ਪਹਿਲਾਂ CUET UG cuet.samarth.ac.in ਦੀ ਅਧਿਕਾਰਤ ਸਾਈਟ 'ਤੇ ਲੌਗਇਨ ਕਰਨ। ਇਸ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ। ਹੁਣ ਇੱਥੇ ਲੌਗਇਨ ਵੇਰਵੇ ਦਰਜ ਕਰੋ ਅਤੇ ਆਪਣੀ ਰਜਿਸਟ੍ਰੇਸ਼ਨ ਕਰੋ। ਇਸ ਤੋਂ ਬਾਅਦ ਅਰਜ਼ੀ ਫਾਰਮ ਭਰਨਾ ਸ਼ੁਰੂ ਕਰੋ ਅਤੇ ਅਰਜ਼ੀ ਦੀ ਫੀਸ ਦਾ ਭੁਗਤਾਨ ਕਰੋ ਅਤੇ ਸਬਮਿਟ ਬਟਨ 'ਤੇ ਕਲਿੱਕ ਕਰੋ। ਤੁਹਾਡੀ ਰਜਿਸਟ੍ਰੇਸ਼ਨ ਇਸ ਤਰ੍ਹਾਂ ਮੁਕੰਮਲ ਹੋਵੇਗੀ।