ਪੰਜਾਬ

punjab

ETV Bharat / bharat

J&K: ਅੱਤਵਾਦੀਆਂ ਨੇ ਛੁੱਟੀ 'ਤੇ ਗਏ CRPF ਦੇ ਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ

ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ (SHOPIAN JAMMU KASHMIR) 'ਚ ਛੁੱਟੀ 'ਤੇ ਗਏ CRPF ਦੇ ਜਵਾਨ ਨੂੰ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ। ਸੀਆਰਪੀਐਫ ਜਵਾਨ ਦੀ ਪਛਾਣ ਮੁਖਤਾਰ ਅਹਿਮਦ ਦੋਹੀ ਵਜੋਂ ਹੋਈ ਹੈ।

ਅੱਤਵਾਦੀਆਂ ਨੇ ਛੁੱਟੀ 'ਤੇ ਗਏ CRPF ਦੇ ਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਅੱਤਵਾਦੀਆਂ ਨੇ ਛੁੱਟੀ 'ਤੇ ਗਏ CRPF ਦੇ ਜਵਾਨ ਦੀ ਗੋਲੀ ਮਾਰ ਕੇ ਕੀਤੀ ਹੱਤਿਆ

By

Published : Mar 12, 2022, 10:43 PM IST

ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ (SHOPIAN JAMMU KASHMIR) 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੇ ਇਕ ਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, "ਸ਼ਾਮ ਕਰੀਬ 7.35 ਵਜੇ, ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਚੈਕ ਛੋਟੇਪੋਰਾ ਖੇਤਰ ਵਿੱਚ ਸੀ.ਆਰ.ਪੀ.ਐਫ਼ ਜਵਾਨ ਮੁਖਤਾਰ ਅਹਿਮਦ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ।" ਮੁਖਤਾਰ ਉਸ ਸਮੇਂ ਆਪਣੇ ਘਰ ਹੀ ਸੀ।

ਉਨ੍ਹਾਂ ਦੱਸਿਆ ਕਿ ਗੰਭੀਰ ਰੂਪ 'ਚ ਜ਼ਖਮੀ ਹੋਏ ਮੁਖਤਾਰ ਅਹਿਮਦ ਨੂੰ ਸ਼ੋਪੀਆਂ (SHOPIAN) ਦੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀ.ਆਰ.ਪੀ.ਐਫ਼ ਜਵਾਨ ਛੁੱਟੀ 'ਤੇ ਸੀ ਅਤੇ ਆਪਣੇ ਘਰ ਆਇਆ ਹੋਇਆ ਸੀ। ਉਨ੍ਹਾਂ ਕਿਹਾ ਕਿ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਹੈ।

ਇਹ ਪੜੋ:-ਸਿੱਖ ਫੌਜੀਆਂ ਲਈ ਤਿਆਰ ਹੋਇਆ ਹੈਲਮੇਟ, ਕੀ ਕਬੂਲ ਕਰਨਗੇ ਸਿੱਖ

ABOUT THE AUTHOR

...view details