ਪੰਜਾਬ

punjab

ETV Bharat / bharat

CRPF Personnel shoots self: ਜੰਮੂ-ਕਸ਼ਮੀਰ ਦੇ ਰਾਮਬਨ 'ਚ CRPF ਜਵਾਨ ਨੇ ਕੀਤੀ ਖੁਦਕੁਸ਼ੀ - ਸੀਆਰਪੀਐਫ

ਜੰਮੂ-ਕਸ਼ਮੀਰ ਦੇ ਰਾਮਬਨ 'ਚ ਡਿਊਟੀ ਦੌਰਾਨ ਸੁਰੱਖਿਆ ਬਲ ਦੇ ਜਵਾਨ ਨੇ ਖੁਦਕੁਸ਼ੀ ਕਰ ਲਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।

CRPF Personnel shoots self
CRPF Personnel shoots self

By ETV Bharat Punjabi Team

Published : Sep 3, 2023, 5:05 PM IST

ਜੰਮੂ-ਕਸ਼ਮੀਰ/ਰਾਮਬਨ:ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਸੀਆਰਪੀਐਫ ਦੇ ਇੱਕ ਜਵਾਨ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਮਿਲਣ ਦੀ ਕੋਈ ਖ਼ਬਰ ਨਹੀਂ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਘਟਨਾ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਜਾਣਕਾਰੀ ਮੁਤਾਬਿਕਇਸ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਬਨਿਹਾਲ ਵਿਖੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈਆਂ ਲਈ ਐਸਡੀਐਚ ਬਨਿਹਾਲ ਭੇਜ ਦਿੱਤਾ ਗਿਆ ਹੈ। ਬਨਿਹਾਲ 'ਚ CRPF ਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਦੱਸਿਆ ਜਾਂਦਾ ਹੈ ਕਿ ਬੀਤੀ ਰਾਤ ਟਰੈਵਲ ਡਿਊਟੀ 'ਤੇ ਤਾਇਨਾਤ ਸੀਆਰਪੀਐਫ ਦੀ ਚੌਥੀ ਬਟਾਲੀਅਨ ਦੀ ਚਾਰਲੀ ਕੰਪਨੀ ਦੇ ਸਿਪਾਹੀ ਬਸ਼ਿਤ ਨਰਾਇਣ ਯਾਦਵ ਨੇ ਖੁਦਕੁਸ਼ੀ ਕਰ ਲਈ। ਉਹ ਮੂਲ ਰੂਪ ਵਿੱਚ ਬਿਹਾਰ ਦੇ ਪਿੰਡ ਚੱਕੀ ਬ੍ਰਾਹਨ ਪੁਰਾਣ ਦਾ ਵਸਨੀਕ ਸੀ। ਉਸ ਨੇ ਰਾਮਬਨ ਜ਼ਿਲੇ ਦੇ ਬਨਿਹਾਲ ਨੇੜੇ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ 'ਤੇ ਨਵਯੁਗ ਸੁਰੰਗ ਨੇੜੇ ਖੁਦਕੁਸ਼ੀ ਕਰ ਲਈ।

ਪਿਛਲੇ ਸਾਲ ਮਈ 'ਚ ਰਾਮਬਨ ਜ਼ਿਲੇ 'ਚ ਫੌਜ ਦੇ ਇਕ ਜਵਾਨ ਨੇ ਖੁਦਕੁਸ਼ੀ ਕਰ ਲਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਫੌਜੀ ਦੀ ਪਛਾਣ ਰਵੀ ਕੁਮਾਰ (25) ਵਾਸੀ ਹਰਿਆਣਾ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਮੁਤਾਬਕ ਜਵਾਨ ਸ਼ੁੱਕਰਵਾਰ ਸ਼ਾਮ ਬਨਿਹਾਲ 'ਚ ਨੀਲ ਟਾਪ ਪੋਸਟ 'ਤੇ ਗਾਰਡ ਡਿਊਟੀ 'ਤੇ ਸੀ। ਇਸ ਦੌਰਾਨ ਉਸ ਨੇ ਖੁਦਕੁਸ਼ੀ ਕਰ ਲਈ। ਅਧਿਕਾਰੀ ਦੇ ਅਨੁਸਾਰ, ਮੈਡੀਕਲ-ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਜਵਾਨ ਦੀ ਮ੍ਰਿਤਕ ਦੇਹ ਨੂੰ ਉਸਦੀ ਯੂਨਿਟ ਭੇਜ ਦਿੱਤਾ ਗਿਆ। ਜਿੱਥੋਂ ਜਲਦੀ ਹੀ ਇਸ ਨੂੰ ਅੰਤਿਮ ਸੰਸਕਾਰ ਲਈ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।

ABOUT THE AUTHOR

...view details