ਹੈਦਰਾਬਾਦ:ਅਕਸਰ ਹੀ ਜਾਨਵਰਾਂ ਨੂੰ ਵੀ ਆਪਣੀ ਭੁੱਖ ਤੇ ਪਿਆਸ ਲਈ ਬਹੁਤ ਸਾਰੇ ਯਤਨ ਕਰਨੇੇ ਪੈਂਦੇ ਹਨ। ਅਜਿਹਾ ਹੀ ਇੱਕ ਵੀਡਿਓ ਸ਼ੋਸਲ ਮੀਡਿਆ ਤੇ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਾਂ ਪਾਣੀ ਦੀ ਟੂਟੀ ਖੋਲ੍ਹ ਕੇ ਪਾਣੀ ਪੀਦਾ ਦਿਖਾਈ ਦੇ ਰਿਹਾ ਹੈ ਤੇ ਸ਼ੋਸਲ ਮੀਡਿਆ ਤੇ ਇਸ ਨੂੰ ਬਹੁਤ ਜ਼ਿਆਦਾ ਪਸੰਦ ਤੇ ਸੇਅਰ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਸ ਵੀਡਿਓ ਵਿੱਚ ਇੱਕ ਉੱਡਦਾ ਹੋਇਆ ਆਉਂਂਦਾ ਹੈ ਤੇ ਇੱਕ ਟੂਟੀ ਦੇ ਕੋਲ ਪਹੁੰਚਦਾ ਹੈ,ਸਾਇਦ ਇਸਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੋਵੇ। ਟੂਟੀ ਤੇ ਬੈੈਠ ਕੇ ਕਾਂ ਇਧਰ ਉਧਰ ਦੇਖਦਾ ਹੈ। ਫਿਰ ਆਪਣੀ ਚੁੰਝ ਨਾਲ ਪਾਣੀ ਵਾਲੀ ਟੂਟੀ ਨੂੰ ਖੋਲ੍ਹ ਕੇ ਪਾਣੀ ਪੀਣ ਲੱਗ ਜਾਂਦਾ ਹੈ। ਇਸ ਬਾਅਦ ਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਹੈ ਤੇ ਇਸਦਾ ਹੈਰਾਨੀਜਨਕ ਨਜ਼ਾਰਾ ਦੇਖਣ ਵਾਲਾ ਸੀ।