ਬਿਹਾਰ/ਗੋਪਾਲਗੰਜ: ਬਿਹਾਰ ਦੇ ਗੋਪਾਲਗੰਜ ਤੋਂ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਮਾਮਲਾ ਥਾਵੇ ਥਾਣਾ ਖੇਤਰ ਦੇ ਸਿਹੋਰਵਾ ਪਿੰਡ ਦਾ ਹੈ। 25 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ ਹੈ। ਨੌਜਵਾਨ ਦੀ ਲਾਸ਼ ਗੋਪਾਲਗੰਜ ਅਤੇ ਸੀਵਾਨ ਜ਼ਿਲ੍ਹੇ ਦੀ ਸਰਹੱਦ 'ਤੇ ਸਥਿਤ ਗਿਆਨੀ ਮੋੜ ਨੇੜੇ ਸੜਕ ਕਿਨਾਰੇ ਮਿਲੀ। ਪੁਲਿਸ ਦਾ ਮੰਨਣਾ ਹੈ ਕਿ ਨੌਜਵਾਨ ਦੀ ਮੌਤ ਮੋਮੋਜ ਖਾਣ ਨਾਲ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਮੋਮੋਜ ਨੇ ਲਈ ਨੌਜਵਾਨ ਦੀ ਜਾਨ!:ਦੂਜੇ ਪਾਸੇ ਮ੍ਰਿਤਕ ਦੇ ਪਿਤਾ ਨੇ ਜ਼ਹਿਰ ਖਵਾ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਹਾਲਾਂਕਿ ਥਾਵੇ ਥਾਣਾ ਮੁਖੀ ਨੇ ਦੋਸਤਾਂ ਨਾਲ ਸ਼ਰਤਾਂ ਦੇ ਆਧਾਰ 'ਤੇ 150 ਮੋਮੋ ਖਾਣ ਨਾਲ ਮੌਤ ਹੋਣ ਦੀ ਗੱਲ ਕਹੀ ਹੈ। ਮ੍ਰਿਤਕ ਦੀ ਪਛਾਣ ਵਿਪਨ ਕੁਮਾਰ (25) ਪੁੱਤਰ ਵਿਸ਼ੁਨ ਮਾਂਝੀ ਵਾਸੀ ਪਿੰਡ ਸਿਹੋਰਵਾ ਵਜੋਂ ਹੋਈ ਹੈ।
ਪਿਤਾ ਨੇ ਜਤਾਇਆ ਕਤਲ ਦਾ ਖਦਸ਼ਾ :ਦਰਅਸਲ ਘਟਨਾ ਦੇ ਸੰਦਰਭ 'ਚ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਪਨ ਕੁਮਾਰ ਪੇਸ਼ੇ ਤੋਂ ਮੋਬਾਈਲ ਰਿਪੇਅਰਿੰਗ ਦਾ ਕੰਮ ਕਰਦਾ ਸੀ। ਉਨ੍ਹਾਂ ਦੀ ਇਕ ਦੁਕਾਨ ਸੀਵਾਨ ਜ਼ਿਲ੍ਹੇ ਦੇ ਬਧਰੀਆ ਥਾਣਾ ਖੇਤਰ ਦੇ ਗਿਆਨੀ ਮੋੜ ਨੇੜੇ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਦੁਕਾਨ 'ਤੇ ਕੰਮ ਕਰ ਰਿਹਾ ਸੀ। ਮ੍ਰਿਤਕ ਦੇ ਪਿਤਾ ਵਿਸ਼ੁਨ ਮਾਂਝੀ ਨੇ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਉਸ ਨੂੰ ਦੁਕਾਨ ਤੋਂ ਬੁਲਾ ਕੇ ਆਪਣੇ ਨਾਲ ਲੈ ਗਏ ਸਨ ਪਰ ਮੇਰਾ ਲੜਕਾ ਫਿਰ ਨਹੀਂ ਆਇਆ।