ਨਾਲੰਦਾ:ਬਿਹਾਰ ਦੇ ਨਾਲੰਦਾ ਵਿੱਚ ਇੱਕ ਔਰਤ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਹੈ, ਕਿਉਂ ਕਿ ਉਸਦੇ ਭਾਣਜੇ ਨੇ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕੀਤਾ ਹੈ। ਦਰਅਸਲ, ਇਲਜਾਮ ਇਹ ਹਨ ਕਿ ਔਰਤ ਨੂੰ ਅਸ਼ਲੀਲ ਵੀਡੀਓ ਬਣਾ ਕੇ ਇਹ ਲੜਕਾ ਤੰਗ ਪਰੇਸ਼ਾਨ ਕਰ ਰਿਹਾ ਸੀ। ਸਗੇ ਭਾਣਜੇ ਦੀ ਕਰਤੂਤ ਦੀ ਸਤਾਈ ਔਰਤ ਨੇ ਖੁਦਕੁਸ਼ੀ ਕਰ ਲਈ ਹੈ। ਲੜਕਾ ਉਸਨੂੰ ਇੱਕ ਸਾਲ ਤੋਂ ਬਲੈਕਮੇਲ ਕਰ ਰਿਹਾ ਸੀ। ਉਹ ਕਹਿੰਦਾ ਸੀ ਕਿ ਜਿਵੇਂ ਉਹ ਕਹਿ ਰਿਹਾ ਹੈ, ਉਸਦੀ ਮਾਸੀ ਉਸੇ ਤਰ੍ਹਾਂ ਕਰੇ। ਲੜਕੇ ਨੇ ਧਮਕੀ ਦਿੱਤੀ ਕਿ ਜੇਕਰ ਉਹ ਕਹੇ ਅਨੁਸਾਰ ਨਹੀਂ ਕਰੇਗੀ ਤਾਂ ਉਸਦੀ ਅਸ਼ਲੀਲ ਵੀਡੀਓ ਵਾਇਰਲ ਕਰ ਦੇਵੇਗਾ। ਭਾਣਜੇ ਦੇ ਇਸ ਮਾਨਸਿਕ ਤੇ ਸਰੀਰਕ ਤਸ਼ੱਦਦ ਤੋਂ ਤੰਗ ਆ ਕੇ 28 ਸਾਲ ਦੀ ਔਰਤ ਨੇ ਖੁਦਕੁਸ਼ੀ ਕਰ ਲਈ। ਇਹ ਪੂਰਾ ਮਾਮਲਾ ਬਿਹਾਰ ਥਾਣਾ ਖੇਤਰ ਦਾ ਹੈ।
ਇੱਦਾਂ ਹੋਇਆ ਖੁਲਾਸਾ : ਦਰਅਸਲ ਔਰਤ ਦਾ 10 ਸਾਲ ਪਹਿਲਾਂ ਵਿਆਹ ਹੋਇਆ ਸੀ। ਇਸ ਦੌਰਾਨ ਉਸਦੇ 19 ਸਾਲ ਦੇ ਭਾਣਜੇ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾ ਲਈ। ਮੁਲਜ਼ਮ ਨੇ ਉਕਤ ਵੀਡੀਓ ਦਿਖਾ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਔਰਤ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਵੀ ਦੱਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਮਝਾਇਆ। ਫਿਰ ਉਹ ਮੰਨ ਗਿਆ ਅਤੇ ਹਰਿਆਣਾ ਦੇ ਬੱਲਬਗੜ੍ਹ ਚਲਾ ਗਿਆ। ਪਰ ਜਦੋਂ ਲੜਕਾ ਤਿੰਨ ਦਿਨ ਪਹਿਲਾਂ ਆਪਣੇ ਨਾਨਕੇ ਆਇਆ ਤਾਂ ਉਸ ਨੇ ਫਿਰ ਤੋਂ ਉਹੀ ਹਰਕਤ ਕਰਨੀ ਸ਼ੁਰੂ ਕਰ ਦਿੱਤੀ।