ਪੰਜਾਬ

punjab

ETV Bharat / bharat

Mob Lynching In Bihar: ਰੋਹਤਾਸ 'ਚ ਕਤਲ ਕਰਕੇ ਭੱਜ ਰਹੇ ਅਪਰਾਧੀਆਂ ਨੂੰ ਪਿੰਡ ਵਾਲਿਆਂ ਨੇ ਫੜਿਆ, 2 ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ, ਤੀਜੇ ਦੀ ਹਾਲਤ ਗੰਭੀਰ - ਦੋ ਹਮਲਾਵਰ ਮੌਬ ਲਿੰਚਿੰਗ ਦਾ ਸ਼ਿਕਾਰ

ਬਿਹਾਰ ਦੇ ਰੋਹਤਾਸ 'ਚ ਪਿੰਡ ਵਾਸੀਆਂ ਨੇ ਕਤਲ ਕਰਨ ਤੋਂ ਬਾਅਦ ਭੱਜ ਰਹੇ ਤਿੰਨ ਮੁਲਜ਼ਮਾਂ ਨੂੰ ਫੜ ਲਿਆ ਅਤੇ ਉਨ੍ਹਾਂ 'ਚੋਂ ਦੋ ਨੂੰ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਫਿਲਹਾਲ ਪੁਲਿਸ ਵੱਲੋਂ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। (criminals beaten to death by villagers in Rohtas )

CRIME TWO CRIMINALS BEATEN TO DEATH BY VILLAGERS IN ROHTAS WHILE RUNNING AWAY AFTER MURDER
Mob Lynching In Bihar: ਪਿੰਡ ਵਾਸੀਆਂ ਨੇ ਕਤਲ ਕਰਨ ਮਗਰੋਂ ਭੱਜੇ ਹਮਲਾਵਰ ਫੜ੍ਹੇ, ਦੋ ਦਾ ਕੁੱਟਮਾਰ ਦੌਰਾਨ ਕਤਲ,ਤੀਜੇ ਦੀ ਹਾਲਤ ਗੰਭੀਰ

By ETV Bharat Punjabi Team

Published : Nov 15, 2023, 10:38 PM IST

ਰੋਹਤਾਸ: ਬੁੱਧਵਾਰ ਨੂੰ ਤਿੰਨ (Rohtas CRIME ) ਅਪਰਾਧੀਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਸ਼ਿਵੋਬਾਹਰ ਪੰਚਾਇਤ ਦੇ ਸਾਬਕਾ ਪ੍ਰਧਾਨ ਉਮੀਦਵਾਰ ਵਿਜੇਂਦਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ (Jender Singh was shot dead) ਕਰ ਦਿੱਤਾ। ਕਤਲ ਤੋਂ ਬਾਅਦ ਤਿੰਨੇ ਮੁਲਜ਼ਮ ਭੱਜਣ ਲੱਗੇ ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੜ ਲਿਆ। ਇਸ ਤੋਂ ਬਾਅਦ ਭੀੜ ਨੇ ਤਿੰਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ।

ਰੋਹਤਾਸ 'ਚ ਦੋ ਅਪਰਾਧੀਆਂ ਦੀ ਕੁੱਟਮਾਰ: ਕੁੱਟਮਾਰ ਕਾਰਨ ਦੋ ਮੁਲਜ਼ਮਾਂ ਦੀ ਮੌਕੇ 'ਤੇ ਹੀ (Two accused died on the spot) ਮੌਤ ਹੋ ਗਈ ਜਦਕਿ ਤੀਜੇ ਅਪਰਾਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਦਾ ਬਿਕਰਮਗੰਜ ਸਬ-ਡਿਵੀਜ਼ਨਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਸੂਰਿਆਪੁਰਾ ਥਾਣਾ ਖੇਤਰ ਦੀ ਹੈ, ਜਿੱਥੇ ਸ਼ਿਵੋਬਹਾਰ ਪੰਚਾਇਤ ਦੇ ਸਾਬਕਾ ਪ੍ਰਧਾਨ ਵਿਜੇਂਦਰ ਸਿੰਘ ਨੂੰ ਕਲਿਆਣੀ ਪਿੰਡ ਨੇੜੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ।

ਪਿੰਡ ਵਾਸੀਆਂ ਨੇ ਕਤਲ ਕਰਕੇ ਭੱਜਣ ਵਾਲੇ ਤਿੰਨ ਅਪਰਾਧੀ ਫੜੇ: ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਉਮੀਦਵਾਰ ਦਾ ਕਤਲ (Former Sarpanch Candidate Murdered) ਕਰਨ ਲਈ ਤਿੰਨ ਹਮਲਾਵਰ ਬਾਈਕ 'ਤੇ ਆਏ ਸਨ। ਮੁਲਜ਼ਮ ਦਿਨ ਦਿਹਾੜੇ ਵਿਜੇਂਦਰ ਸਿੰਘ ਦਾ ਕਤਲ ਕਰਕੇ ਭੱਜ ਰਹੇ ਸਨ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਬਦਮਾਸ਼ਾਂ ਨੂੰ ਪਿੰਡ ਵਾਸੀਆਂ ਨੇ ਫਰਾਰ ਹੁੰਦੇ ਹੋਏ ਦਬੋਚ ਲਿਆ। ਤਿੰਨ ਵਿੱਚੋਂ ਦੋ ਹਮਲਾਵਰ ਮੌਬ ਲਿੰਚਿੰਗ (Two attackers are victims of mob lynching) ਦਾ ਸ਼ਿਕਾਰ ਹੋਏ।

ਇੱਕ ਦੀ ਹਾਲਤ ਨਾਜ਼ੁਕ : ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਹੈ । ਰੋਹਤਾਸ ਦੇ ਐੱਸਪੀ ਵਿਨੀਤ ਕੁਮਾਰ ਨੇ ਦੱਸਿਆ, "ਸਵੇਰੇ 10 ਵਜੇ ਦੇ ਕਰੀਬ ਵਿਜੇਂਦਰ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ। ਮੌਕੇ 'ਤੇ ਭੀੜ ਵੱਲੋਂ ਕੁਝ ਮੁਲਜ਼ਮਾਂ ਨੂੰ ਫੜ੍ਹ ਕੇ ਕਤਲ ਕਰਨ ਦੀ ਵੀ ਸੂਚਨਾ ਹੈ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਸੀਨੀਅਰ ਅਧਿਕਾਰੀ ਪਹੁੰਚ ਰਹੇ ਹਨ ਅਤੇ ਸਥਿਤੀ ਨਿਗਰਾਨੀ ਕੀਤੀ ਜਾ ਰਹੀ ਹੈ।"

ABOUT THE AUTHOR

...view details