ਰੁਦਰਪੁਰ (ਉਤਰਾਖੰਡ) :ਊਧਮ ਸਿੰਘ ਨਗਰ ਦੇ ਪੁਲਭੱਟਾ ਇਲਾਕੇ 'ਚ ਚੱਲ ਰਹੇ ਗੈਰ-ਕਾਨੂੰਨੀ ਮਦਰੱਸੇ ਖਿਲਾਫ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਮਦਰੱਸੇ ਤੋਂ 24 ਬੱਚਿਆਂ ਨੂੰ ਰਿਹਾਅ ਕੀਤਾ ਗਿਆ ਹੈ। ਇਨ੍ਹਾਂ ਬੱਚਿਆਂ ਨੂੰ ਬੰਦ ਕਮਰੇ ਵਿੱਚ ਕੈਦ ਕੀਤਾ ਗਿਆ ਸੀ। ਬਚਾਏ ਗਏ ਇਨ੍ਹਾਂ ਬੱਚਿਆਂ ਵਿੱਚ 22 ਲੜਕੀਆਂ ਹਨ। ਪੁਲਿਸ ਨੇ ਮੌਕੇ ਤੋਂ ਇੱਕ ਔਰਤ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮਦਰੱਸੇ ਨੂੰ ਜ਼ਬਤ ਕਰਦੇ ਹੋਏ ਮਦਰੱਸੇ ਦੇ ਡਾਇਰੈਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮਦਰੱਸਾ ਸੰਚਾਲਕ ਦਾ ਪਤੀ ਫਰਾਰ ਹੈ।
ਨਜਾਇਜ਼ ਮਦਰੱਸੇ 'ਚੋਂ 24 ਬੱਚੇ ਛੁਡਵਾਏ :ਊਧਮ ਸਿੰਘ ਨਗਰ ਜ਼ਿਲ੍ਹੇ ਦੇ ਪੁਲਭੱਟਾ ਥਾਣਾ ਖੇਤਰ 'ਚ ਚੱਲ ਰਹੇ ਗੈਰ-ਕਾਨੂੰਨੀ ਮਦਰੱਸਿਆਂ 'ਤੇ ਪੁਲਿਸ ਪ੍ਰਸ਼ਾਸਨ ਭਾਰੀ ਪੈ ਗਿਆ ਹੈ। ਵੈਰੀਫਿਕੇਸ਼ਨ ਦੌਰਾਨ ਪੁਲਸ ਟੀਮ ਨੇ ਇਕ ਕਮਰੇ 'ਚੋਂ 24 ਨਾਬਾਲਗ ਬੱਚਿਆਂ ਨੂੰ ਛੁਡਵਾਇਆ। ਦਰਅਸਲ, ਪੁਲਿਸ ਹੈੱਡਕੁਆਰਟਰ ਤੋਂ ਮਿਲੀਆਂ ਹਦਾਇਤਾਂ ਅਤੇ ਸ਼ਿਕਾਇਤਾਂ 'ਤੇ ਪੁਲਭੱਟਾ ਥਾਣਾ ਖੇਤਰ ਦੇ ਵਾਰਡ ਨੰਬਰ 18 ਚਾਰਬੀਘਾ ਬਾਬੂ ਗੋਟੀਆ ਸਿਰੌਲੀਕਲਾ 'ਚ ਬਾਹਰੀ ਲੋਕਾਂ ਦੀ ਵੈਰੀਫਿਕੇਸ਼ਨ ਦੀ ਮੁਹਿੰਮ ਚਲਾਈ ਗਈ ਸੀ। ਸਥਾਨਕ ਲੋਕਾਂ ਵੱਲੋਂ ਦੱਸਿਆ ਗਿਆ ਕਿ ਵਾਰਡ ਨੰਬਰ 18 ਚਾਰਬੀਘਾ ਸਿਰੋਲੀਕਲਾ ਬਾਬੂ ਗੋਟੀਆ ਇਲਾਕੇ ਵਿੱਚ ਇਰਸ਼ਾਦ ਦੇ ਘਰ ਨਾਜਾਇਜ਼ ਤੌਰ ’ਤੇ ਮਦਰੱਸਾ ਬਣਿਆ ਹੋਇਆ ਹੈ। ਇਹ ਮਦਰੱਸਾ ਬਿਨਾਂ ਇਜਾਜ਼ਤ ਤੋਂ ਚਲਾਇਆ ਜਾ ਰਿਹਾ ਸੀ।