ਗੋਰਖਪੁਰ/ਉੱਤਰ ਪ੍ਰਦੇਸ਼:ਜ਼ਿਲੇ ਦੇ ਹਰਪੁਰ ਬੁਢਤ ਥਾਣਾ ਖੇਤਰ 'ਚ ਮੰਗਲਵਾਰ ਰਾਤ ਨੂੰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਸਾਰੀ ਰਾਤ ਲਾਸ਼ ਕੋਲ ਹੀ ਸੁੱਤਾ ਰਿਹਾ। ਉਹ ਸਾਰੀ ਰਾਤ ਆਪਣੀ ਪਤਨੀ ਦੇ ਮੂੰਹ ਉੱਤੇ ਹੱਥ ਫੇਰਦੇ ਹੋਏ ਰੋਂਦਾ ਰਿਹਾ। ਸਵੇਰੇ ਜਦੋਂ ਸਹੁਰੇ ਨੂੰ ਆਪਣੀ ਨੂੰਹ ਦੇ ਕਤਲ ਦੀ ਭਨਕ ਲੱਗੀ, ਤਾਂ ਉਸ ਨੇ ਆਪਣੇ ਬੇਟੇ ਨੂੰ ਦਰਵਾਜ਼ੇ ਤੋਂ ਬੁਲਾਇਆ, ਇਸ 'ਤੇ ਬੇਟੇ ਨੇ ਪਿਓ ਨੂੰ ਝਿੜਕ ਕੇ ਭਜਾ ਦਿੱਤਾ। ਇਸ 'ਤੇ ਪਿਤਾ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਕਮਰੇ 'ਚ ਪਹੁੰਚੀ, ਤਾਂ ਉਥੇ ਦਾ ਨਜ਼ਾਰਾ ਦੇਖ ਕੇ ਸਾਰੇ ਦੰਗ ਰਹਿ ਗਏ। ਬੈੱਡ 'ਤੇ ਇਕ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਪਈ ਸੀ ਅਤੇ ਉਸ ਦਾ ਪਤੀ ਉਸ ਦੇ ਕੋਲ ਹੀ ਸੁੱਤਾ ਪਿਆ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਪਿਆਂ ਨੇ ਮੁਲਜ਼ਮ ਖ਼ਿਲਾਫ਼ ਦਾਜ ਕਾਰਨ ਤੰਗ ਕਰਦੇ ਹੋਏ ਕੁੜੀ ਦਾ ਕਤਲ ਕਰਨ ਸਬੰਧੀ ਕੇਸ ਦਰਜ ਕਰਵਾਇਆ ਹੈ। (Gorakhpur News)
ਪਤੀ-ਪਤਨੀ ਦਾ ਚੱਲ ਰਿਹਾ ਸੀ ਝਗੜਾ : ਜਾਣਕਾਰੀ ਅਨੁਸਾਰ ਮੁਲਜ਼ਮ ਅਨਿਲ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਕੰਮ ਕਰਦਾ ਹੈ। ਉਸ ਦੀ ਪਤਨੀ ਪ੍ਰਿਅੰਕਾ ਘਰ ਰਹਿੰਦੀ ਸੀ। ਅਨਿਲ ਮੰਗਲਵਾਰ ਨੂੰ ਹੀ ਘਰ ਪਰਤਿਆ ਸੀ। ਦੇਰ ਸ਼ਾਮ ਤੋਂ ਉਸ ਦੀ ਆਪਣੀ ਪਤਨੀ ਪ੍ਰਿਅੰਕਾ ਨਾਲ ਲੜਾਈ ਚੱਲ ਰਹੀ ਸੀ। ਫਿਰ ਦੋਵੇਂ ਆਪਣੇ ਕਮਰੇ ਵਿਚ ਚਲੇ ਗਏ। ਜਦੋਂ ਕਾਫੀ ਦੇਰ ਤੱਕ ਦੋਵੇਂ ਕਮਰੇ ਤੋਂ ਬਾਹਰ ਨਹੀਂ ਆਏ, ਤਾਂ ਪਿਤਾ ਮੁੰਨੀਲਾਲ ਨੇ ਅਨਿਲ ਨੂੰ ਖਾਣਾ ਖਾਣ ਲਈ ਬੁਲਾਇਆ। ਅਨਿਲ ਨੇ ਡਾਂਟ ਕੇ ਮੁੰਨੀਲਾਲ ਨੂੰ ਵਾਪਸ ਭੇਜ ਦਿੱਤਾ। ਇਸ ਤੋਂ ਬਾਅਦ ਮੁੰਨੀਲਾਲ ਆਪਣੇ ਕਮਰੇ 'ਚ ਵਾਪਸ ਆ ਗਿਆ, ਪਰ ਜਦੋਂ ਸਵੇਰ ਹੋਈ ਅਤੇ ਘਰ 'ਚ ਉਸ ਦੀ ਨੂੰਹ ਦੀ ਆਵਾਜ਼ ਨਹੀਂ ਆਈ, ਤਾਂ ਮੁੰਨੀਲਾਲ ਨੂੰ ਸ਼ੱਕ ਹੋਇਆ ਅਤੇ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ, ਕਤਲ ਹੋਣਾ ਦਾ ਖੁਲਾਸਾ ਹੋਇਆ। ਅਨਿਲ ਆਪਣੀ ਮ੍ਰਿਤਕ ਪਤਨੀ ਪ੍ਰਿਅੰਕਾ ਨਾਲ ਸੁੱਤਾ ਪਾਇਆ ਗਿਆ। ਪ੍ਰਿਅੰਕਾ ਦੀ ਗਰਦਨ 'ਤੇ ਸੱਟ ਦੇ ਨਿਸ਼ਾਨ ਪਾਏ ਗਏ ਹਨ। ਉਸ ਦੇ ਚਿਹਰੇ 'ਤੇ ਵੀ ਜ਼ਖ਼ਮ ਦੇ ਨਿਸ਼ਾਨ ਪਾਏ ਗਏ ਹਨ।