ਅੰਮ੍ਰਿਤਸਰ: ਕ੍ਰਿਕੇਟਰ ਹਰਭਜਨ ਸਿੰਘ (Cricketer Harbhajan Singh reach Amritsar) ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Golden Temple) ਨਤਮਸਤਕ (Bhajji pay obeisance with family at Harmandir Sahib) ਹੋਣ ਲਈ ਪੁੱਜੇ। ਉਨ੍ਹਾਂ ਇਥੇ ਗੁਰੂ ਘਰ ਚ ਨਤਮਸਤਕ ਹੋ ਕੇ ਵਾਹਿਗੁਰੂ ਦਾ ਆਸ਼ੀਰਵਾਦ ਲਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਸਮਝਦਾ ਆਪਣਿਆਂ ਨੂੰ ਮਹਾਰਾਜ ਨੇ ਆਪਣੇ ਚਰਨਾਂ ਚ ਮੈਨੂੰ ਬੁਲਾਇਆ ਜਦੋਂ ਬਲਾਵਾਂ ਆਉਂਦਾ ਹੈ ਤਾਂ ਦਰਸ਼ਨ ਉਦੋਂ ਹੁੰਦੇ ਅੱਜ ਵਾਹਿਗੁਰੂ ਨੇ ਮੈਨੂੰ ਬੁਲਾਵਾ ਭੇਜਿਆ ਮੈਂ ਦਰਸ਼ਨ ਕਰਨ ਪਰਿਵਾਰ ਸਮੇਤ ਪੁੱਜਾ। ਉਨ੍ਹਾਂ ਕਿਹਾ ਮੈਂ ਅੰਮ੍ਰਿਤਸਰ ਕਈ ਸਾਲਾਂ ਤੋਂ ਆਉਂਦਾ ਹਾਂ ਤੇ ਅੱਜ ਵਾਹਿਗੁਰੂ ਨੇ ਮੈਨੂੰ ਆਪਣੇ ਦਰਸ਼ਨ ਕਰਨ ਦਾ ਪਰਿਵਾਰ ਸਣੇ ਮੌਕਾ ਦਿੱਤਾ ਮੈਂ ਬਹੁਤ ਸ਼ੁਕਰਗੁਜ਼ਾਰ ਹੈ ਉਨ੍ਹਾਂ ਕਿਹਾ ਕਿ ਜ਼ਿੰਦਗੀ ’ਚ ਮਹਾਰਾਜ ਨੇ ਹਰ ਇੱਕ ਬੁਲੰਦੀ ਤੇ ਪੁਹੰਚਾਇਆ ਜਿਸ ਜਗ੍ਹਾ ’ਤੇ ਕਦੇ ਸੋਚ ਵੀ ਨਹੀਂ ਸਕਦਾ ਸੀ।
ਕ੍ਰਿਕੇਟਰ ਭੱਜੀ ਹਰਮੰਦਰ ਸਾਹਿਬ ਨਤਮਸਤਕ ਕੋਰੋਨਾ ਹਾਲਾਤ (Third wave corona) ’ਤੇ ਬੋਲਦੇ ਹੋਏ ਹਰਭਜਨ ਸਿੰਘ (Cricketer on Corona) ਨੇ ਕਿਹਾ ਕਿ ਲੋਕਾਂ ਨੂੰ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ (Bhajji appeal to follow COVID guidelines) ਦੀ ਪਾਲਣਾ ਕਰਨੀ ਚਾਹੀਦੀ ਹੈ। ਭੱਜੀ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਉਹ ਸਕੂਨ ਮਿਲਦਾ ਹੈ, ਜਿਹੜਾ ਕਿਤੇ ਵੀ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੇ ਉਨ੍ਹਾਂ ਨੂੰ ਅਜਿਹਾ ਮਾਣ ਬਖ਼ਸ਼ਿਆ ਕਿ ਉਹ ਕਦੇ ਸੋਚ ਵੀ ਨਹੀਂ ਸਕਦੇ ਸੀ ਤੇ ਉਹ ਬੁਲੰਦੀਆਂ ’ਤੇ ਪੁੱਜੇ ਪਰ ਇਸ ਤੇ ਬਾਵਜੂਦ ਵੀ ਜਦੋਂ ਉਹ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਆਉਂਦੇ ਹਨ ਤਾਂ ਅਲੌਕਿਕ ਅਹਿਸਾਸ ਆਉਂਦਾ ਹੈ।
ਹਰਭਜਨ ਸਿੰਘ ਨੇ ਇਥੇ ਪਹਿਲਾਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਉਹ ਆਮ ਸ਼ਰਧਾਲੂਆਂ ਵਾਂਗ ਕਤਾਰ ਵਿੱਚ ਲੱਗ ਕੇ ਮੱਥਾ ਟੇਕਣ ਪੁੱਜੇ ਤੇ ਇਸ ਦੌਰਾਨ ਉਨ੍ਹਾਂ ਦੀ ਪਤਨੀ ਤੇ ਬੱਚਾ ਵੀ ਸੀ ਤੇ ਨਾਲ ਹੀ ਹੋਰ ਸਬੰਧੀ ਵੀ ਮੌਜੂਦ ਸੀ। ਮੱਥਾ ਟੇਕਣ ਉਪਰੰਤ ਉਨ੍ਹਾਂ ਕਤਾਰ ਵਿੱਚ ਹੀ ਲਗ ਕੇ ਕੜ੍ਹਾਹ ਪ੍ਰਸਾਦ ਲਿਆ। ਇਸ ਉਪਰੰਤ ਉਨ੍ਹਾਂ ਪ੍ਰਕਰਮਾ ਕੀਤੀ ਤੇ ਬਾਅਦ ਵਿੱਚ ਮੀਡੀਆ ਦੇ ਰੂਬਰੂ ਹੋਏ।
ਇਹ ਵੀ ਪੜ੍ਹੋ :ਸਿਆਸੀ ਹਿੱਤਾਂ ਲਈ ਪੰਥ ਦਾ ਨਾਂ ਨਾ ਵਰਤਣ ਬਾਦਲ:ਸੰਧਵਾਂ