ਚੰਡੀਗੜ੍ਹ: ਭਾਰਤੀ ਪੁਰਸ਼ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ ਹੈ। ਭਾਰਤੀ ਟੀਮ ਨੇ 41 ਸਾਲ ਬਾਅਦ ਓਲੰਪਿਕ ਚ ਤਗਮਾ ਹਾਸਿਲ ਕੀਤਾ ਹੈ। ਭਾਰਤ ਨੇ ਜਰਮਨੀ ਨੂੰ ਮੈਚ ’ਚ 5-4 ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਪੂਰੇ ਭਾਰਤ ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ। ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਹਰ ਪਾਸੇ ਤੋਂ ਵਧਾਈਆਂ ਮਿਲ ਰਹੀਆਂ ਹਨ
ਇਹ ਵੀ ਪੜੋ: ਸੀਐੱਮ ਕੈਪਟਨ ਨੇ ਖਿਡਾਰੀਆਂ ਨੂੰ ਦਿੱਤੀਆਂ ਵਧਾਈਆਂ ਤੇ ਕੀਤਾ ਇਹ ਵੱਡਾ ਐਲਾਨ...
ਦੱਸ ਦਈਏ ਕਿ ਭਾਰਤੀ ਕ੍ਰਿਕਟਰ ਸਚਿਨ ਤੇਂਦੂਲਕਰ ਭਾਰਤ ਦੇ ਲਈ ਕਾਂਸੇ ਦਾ ਤਗਮਾ ਜਿੱਤਣ ’ਤੇ ਹਾਕੀ ਦੀ ਪੂਰੀ ਟੀਮ ਨੂੰ ਵਧਾਈਆਂ। ਪੂਰੇ ਭਾਰਤ ਨੂੰ ਟੀਮ ’ਤੇ ਮਾਣ ਹੈ।
ਭਾਰਤ ਦੇ ਸਾਬਕਾ ਭਾਰਤੀ ਕ੍ਰਿਕਟਰ ਵੀਰੇਂਦਰ ਸਹਿਵਾਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਾਰਤੀ ਹਾਕੀ ਟੀਮ ਦੇ ਲਈ ਇਤਿਹਾਸਿਕ ਦਿਨ। 40 ਸਾਲ ਬਾਅਦ ਹਾਕੀ ਚ ਪਹਿਲਾ ਓਲੰਪਿਕ ਤਗਮਾ ਮਜਾ ਆ ਗਿਆ।
ਭਾਰਤੀ ਬੱਲੇਬਾਜ ਸ਼੍ਰੇਅਸ ਅਈਅਰ ਨੇ ਟਵੀਟ ਕਰਦੇ ਹੋਏ ਕਿਹਾ ਭਾਰਤ ਦੇ ਇਤਿਹਾਸ ਚ ਸ਼ਾਨਦਾਰ ਉਪਲੱਬਧੀ। ਕੀ ਸ਼ਾਨਦਾਰ ਟੀਮ ਹੈ। ਵਧਾਈ ਹੋ ਮੁੰਡਿਓ।