ਨਵੀਂ ਦਿੱਲੀ :ਉੱਤਰੀ ਜ਼ਿਲੇ ਦੇ ਸਾਈਬਰ ਪੁਲਸ ਸਟੇਸ਼ਨ ਨੇ ਇੰਸਟਾਗ੍ਰਾਮ 'ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਦੋਸਤ ਦੀ ਭੈਣ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਇਤਰਾਜ਼ਯੋਗ ਮੈਸੇਜ ਅਤੇ ਅਸ਼ਲੀਲ ਫੋਟੋਆਂ ਭੇਜਣ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਇਕ 19 ਸਾਲਾ ਵਿਦਿਆਰਥਣ ਨੂੰ ਗ੍ਰਿਫਤਾਰ ਕੀਤਾ ਹੈ। ਲੜਕੇ ਨਾਲ ਦੋਸਤੀ ਤੋੜਨ ਤੋਂ ਬਾਅਦ ਵਿਦਿਆਰਥਣ ਆਪਣੀ ਬੇਇਜ਼ਤੀ ਦਾ ਬਦਲਾ ਲੈਣ ਲਈ ਅਜਿਹਾ ਕਰ ਰਹੀ ਸੀ। ਮੁਲਜ਼ਮ ਬੀਏ ਦੀ ਵਿਦਿਆਰਥਣ ਹੈ ਅਤੇ ਲੰਬੇ ਸਮੇਂ ਤੋਂ ਸਾਈਬਰ ਅਪਰਾਧ ਕਰ ਰਹੀ ਸੀ।
ਵਿਦਿਆਰਥਣ ਨੇ ਪੁਲਿਸ ਨੂੰ ਦੱਸਿਆ ਕਿ ਉਹ ਬੀ.ਏ ਦੀ ਵਿਦਿਆਰਥਣ ਹੈ ਅਤੇ ਸ਼ਿਕਾਇਤਕਰਤਾ ਲੜਕੀ ਦੇ ਭਰਾ ਤੋਂ ਬਦਲਾ ਲੈਣਾ ਚਾਹੁੰਦੀ ਸੀ, ਜਿਸਨੇ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ। ਕੁੜੀ ਦਾ ਭਰਾ ਉਸਦਾ ਦੋਸਤ ਸੀ। ਭੈਣ ਕਰਕੇ ਲੜਕੇ ਨਾਲ ਉਸਦੀ ਦੋਸਤੀ ਟੁੱਟ ਗਈ, ਜਿਸ ਕਾਰਨ ਉਹ ਪਰੇਸ਼ਾਨ ਸੀ। ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਵਿਦਿਆਰਥਣ ਤੋਂ ਇੰਸਟਾਗ੍ਰਾਮ 'ਤੇ ਫਰਜ਼ੀ ਪ੍ਰੋਫਾਈਲ ਬਣਾਉਣ ਅਤੇ ਅਸ਼ਲੀਲ ਮੈਸੇਜ ਭੇਜਣ ਲਈ ਵਰਤੇ ਗਏ ਮੋਬਾਇਲ ਫੋਨ, ਸਿਮ ਕਾਰਡ, ਅਸ਼ਲੀਲ ਮੈਸੇਜ ਅਤੇ ਇਤਰਾਜ਼ਯੋਗ ਸਬੂਤ ਬਰਾਮਦ ਕਰਕੇ ਲੜਕੀ ਨੂੰ ਗ੍ਰਿਫਤਾਰ ਕਰ ਲਿਆ ਹੈ।