ਨਵੀਂ ਦਿੱਲੀ: ਭਾਰਤ ਨੇ ਕੋਰੋਨਾ ਮਹਾਮਾਰੀ (Corona epidemic) ਦੇ ਖਿਲਾਫ ਲੜਾਈ ਵਿਚ ਨਵਾਂ ਮੁਕਾਮ ਹਾਸਿਲ ਕੀਤਾ ਹੈ। ਭਾਰਤ ਨੇ ਵੀਰਵਾਰ ਨੂੰ 100 ਕਰੋੜ ਟੀਕੇ ਦੀ ਖੁਰਾਕ ਦਾ ਇਤਿਹਾਸਕ ਅੰਕੜਾ ਪਾਰ ਕਰ ਲਿਆ। ਕੋਵਿਡ ਦੇ ਖਿਲਾਫ ਇਹ ਉਪਲਬੱਧੀ 9 ਮਹੀਨੇ ਵਿਚ ਮਿਲੀ। 100 ਕਰੋੜ ਟੀਕੇ (100 crore vaccines) ਦੀ ਖੁਰਾਕ ਦਾ ਅੰਕੜਾ ਪਾਰ ਕਰਨ 'ਤੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ। ਇਸ ਮੌਕੇ ਕੇਂਦਰ ਸਰਕਾਰ ਕਈ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਆਰ.ਐੱਮ.ਐੱਲ. ਹਸਪਤਾਲ ਵਿਚ ਆਯੋਜਿਤ ਖਾਸ ਪ੍ਰੋਗਰਾਮ ਵਿਚ ਸ਼ਾਮਲ ਹੋਣ ਪਹੁੰਚੇ ਹਨ। ਇਥੇ ਉਹ ਸਿਹਤ ਮੁਲਾਜ਼ਮਾਂ ਨਾਲ ਗੱਲਬਾਤ ਕਰਨਗੇ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਉਪਲਬਧੀ 'ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ, ਵਧਾਈ ਹੋਵੇ ਭਾਰਤ। ਦੂਰਦਰਸ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦਾ ਇਹ ਫਲ ਹੈ।
100 ਕਰੋੜ ਟੀਕਾਕਰਨ ਦੀ ਉਪਲਬਧੀ ਹਰ ਭਾਰਤੀ ਦੀ ਉਪਲਬਧੀ- ਪੀਐਮ ਮੋਦੀ
ਭਾਰਤ ਨੇ ਅੱਜ ਕੋਰੋਨਾ ਵੈਕਸੀਨ (corona vaccine) ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੁਕਾਮ ਹਾਸਲ ਕਰਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਇਸ ਮੌਕੇ ਪੀਐਮ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕੀਤਾ ਤੇ ਕਿਹਾ, "ਅੱਜ ਭਾਰਤ ਵਿੱਚ ਕੋਵਿਡ-19 ਵਿਰੁੱਧ 'ਸੁਰੱਖਿਆ ਕਵਚ' ਵਜੋਂ 100 ਕਰੋੜ ਟੀਕੇ ਪੂਰੇ ਹੋ ਗਏ ਹਨ। ਇਹ ਉਪਲਬਧੀ ਹਰ ਭਾਰਤੀ ਦੀ ਹੈ। ਮੈਂ ਟੀਕਾ ਨਿਰਮਾਤਾਵਾਂ, ਸਿਹਤ ਮੁਲਾਜ਼ਮਾਂ ਅਤੇ ਇਸ ਟੀਕਾਕਰਣ ਪ੍ਰੋਗਰਾਮ ਵਿੱਚ ਸ਼ਾਮਲ ਹੋਰ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ। "
ਟੀਕਾਕਰਨ ਉਪਲਬਧੀ ਨੇ ਵਿਸ਼ਵ ਨੂੰ ਨਵੇਂ ਭਾਰਤ ਦੀ ਸਮਰੱਥਾ ਨਾਲ ਮੁੜ ਤੋਂ ਕਰਵਾਇਆ ਜਾਣੂ-ਅਮਿਤ ਸ਼ਾਹ
ਭਾਰਤ ਨੇ ਅੱਜ ਕੋਰੋਨਾ ਵੈਕਸੀਨ (corona vaccine) ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੁਕਾਮ ਹਾਸਲ ਕਰਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕਰਕੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, ""ਪੀਐਮ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ 100 ਕਰੋੜ ਕੋਵਿਡ -19 ਟੀਕਾਕਰਨ ਦੀ ਉਪਲਬਧੀ ਨੇ ਵਿਸ਼ਵ ਨੂੰ ਨਵੇਂ ਭਾਰਤ ਦੀ ਅਥਾਹ ਸਮਰੱਥਾ ਨਾਲ ਮੁੜ ਤੋਂ ਜਾਣੂ ਕਰਵਾਇਆ ਹੈ।"
ਭਾਰਤ ਨੇ ਰਚਿਆ ਇਤਿਹਾਸ- ਪੀਐਮ ਮੋਦੀ
ਭਾਰਤ ਨੇ ਅੱਜ ਕੋਰੋਨਾ ਵੈਕਸੀਨ (corona vaccine) ਦੀਆਂ 100 ਕਰੋੜ (100 crore vaccinations) ਖੁਰਾਕਾਂ ਦੇਣ ਦਾ ਮੁਕਾਮ ਹਾਸਲ ਕਰਕੇ ਨਵਾਂ ਇਤਿਹਾਸ ਬਣਾਇਆ ਹੈ। ਇਸ ਮੌਕੇ ਪੀਐਮ ਮੋਦੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ 'ਚ ਕਿਹਾ, " ਭਾਰਤ ਨੇ ਇਤਿਹਾਸ ਲਿਖਿਆ ਹੈ। ਅਸੀਂ ਭਾਰਤੀ ਵਿਗਿਆਨ, ਉੱਦਮ ਅਤੇ 130 ਕਰੋੜ ਭਾਰਤੀਆਂ ਦੀ ਸਮੂਹਿਕ ਭਾਵਨਾ ਦੀ ਜਿੱਤ ਵੇਖ ਰਹੇ ਹਾਂ।ਭਾਰਤ ਨੂੰ 100 ਕਰੋੜ ਟੀਕੇ ਲਗਾਉਣ 'ਤੇ ਵਧਾਈ। ਸਾਡੇ ਡਾਕਟਰਾਂ, ਨਰਸਾਂ ਅਤੇ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਇਸ ਪ੍ਰਾਪਤੀ ਨੂੰ ਪ੍ਰਾਪਤ ਕਰਨ ਲਈ ਕੰਮ ਕੀਤਾ। "#ਵੈਕਸੀਨ ਸੈਂਚੁਰੀ,#Vaccine Century
16 ਜਨਵਰੀ ਨੂੰ ਸ਼ੁਰੂ ਹੋਈ ਸੀ ਟੀਕਾਕਰਣ ਮੁਹਿੰਮ
ਦੁਨੀਆ ਵਿਚ ਦੇਸ਼ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਣ (Corona vaccination) ਮੁਹਿੰਮ ਜਨਵਰੀ 2021 ਵਿਚ ਸ਼ੁਰੂ ਹੋਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ 16 ਜਨਵਰੀ, 2021 ਨੂੰ ਰਾਸ਼ਟਰੀ ਕੋਵਿਡ-19 ਵੈਕਸੀਨੇਸ਼ਨ (National Covid-19 vaccination) ਮੁਹਿੰਮ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ ਸੀ। ਸਰਕਾਰ ਨੇ ਆਕਸਫੋਰਡ ਐਸਟ੍ਰਾਜੇਨੇਕਾ (Oxford AstraZeneca) ਵਲੋਂ ਵਿਕਸਿਤ ਸੀਰਮ ਇੰਸਟੀਚਿਊਟ ਆਫ ਇੰਡੀਆ (Institute of India) ਦੀ ਵੈਕਸੀਨ ਕੋਵੀਸ਼ੀਲਡ (Vaccine Covishield) ਅਤੇ ਭਾਰਤ ਬਾਇਓਟੈੱਕ (Bharat Biotech) ਦੀ ਕੋਵੈਕਸੀਨ ਦੀ ਐਮਰਜੈਂਸੀ (Emergency for use covacin) ਵਰਤੋਂ ਨੂੰ ਮਨਜ਼ੂਰੀ ਦਿੱਤੀ ਸੀ।
ਵੈਕਸੀਨੇਸ਼ਨ ਦੌਰਾਨ ਦੇਸ਼ ਵਿਚ ਕਈ ਰਿਕਾਰਡ ਵੀ ਬਣੇ। 18 ਸਤੰਬਰ ਨੂੰ ਪੂਰੇ ਦੇਸ਼ ਵਿਚ ਵੈਕਸੀਨ ਦੇ 2.5 ਕਰੋੜ ਡੋਜ਼ ਲਗਾਏ ਗਏ ਸਨ। ਟੀਕਾ ਦੇਣ ਲਈ ਪੂਰੇ ਦੇਸ਼ ਵਿਚ 52,088 ਕੇਂਦਰ ਬਣਾਏ ਗਏ ਹਨ। ਜਿਨ੍ਹਾਂ ਵਿਚੋਂ 50,056 ਸਰਕਾਰੀ ਕੇਂਦਰ ਹਨ, ਜਿੱਥੇ ਮੁਫਤ ਟੀਕਾ ਦਿੱਤਾ ਜਾ ਰਿਹਾ ਹੈ। ਜਦੋਂ ਕਿ 2,032 ਪ੍ਰਾਈਵੇਟ ਹਨ।
ਜਾਣੋ, ਭਾਰਤ ਵਿੱਚ ਟੀਕਾਕਰਣ ਦੀ ਕੀ ਹੈ ਸਥਿਤੀ
14 ਅਕਤੂਬਰ ਤੱਕ ਭਾਰਤ ਵਿੱਚ ਲਗਭਗ 97 ਕਰੋੜ ਲੋਕਾਂ ਨੂੰ ਕੋਵਿਡ -19 (Covid-19 vaccination) ਦਾ ਟੀਕਾ ਲਗਾਇਆ ਜਾ ਚੁੱਕਾ ਹੈ। ਜਿਸ ਵਿੱਚ 18 ਸਾਲ ਤੋਂ ਵੱਧ ਉਮਰ ਦੇ ਲਗਭਗ 700 ਮਿਲੀਅਨ ਲੋਕਾਂ ਨੇ ਟੀਕੇ ਦੀ ਪਹਿਲੀ ਖੁਰਾਕ ਲਈ ਹੈ। ਦੋਵਾਂ ਖੁਰਾਕਾਂ ਨੂੰ ਲੈ ਕੇ ਲਗਭਗ 28 ਕਰੋੜ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਅਗਸਤ 2021 ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ ਦੇਸ਼ ਦੇ 1.6 ਕਰੋੜ ਲੋਕ ਦੂਜੀ ਖੁਰਾਕ ਲੈਣਾ ਭੁੱਲ ਗਏ ਜਾਂ ਕਿਸੇ ਕਾਰਨ ਕਰਕੇ ਇਸਨੂੰ ਨਹੀਂ ਲੈ ਸਕੇ। ਇਸ ਦੌਰਾਨ ਦੇਸ਼ ਵਿੱਚ ਕਈ ਰਿਕਾਰਡ ਵੀ ਬਣੇ। 18 ਸਤੰਬਰ ਨੂੰ ਦੇਸ਼ ਭਰ ਵਿੱਚ ਟੀਕੇ ਦੀਆਂ 25 ਮਿਲੀਅਨ ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਸੀ। ਟੀਕੇ ਦੇਣ ਲਈ ਦੇਸ਼ ਭਰ ਵਿੱਚ 52,088 ਕੇਂਦਰ ਸਥਾਪਤ ਕੀਤੇ ਗਏ ਹਨ। ਜਿਨ੍ਹਾਂ ਵਿੱਚੋਂ 50,056 ਸਰਕਾਰੀ ਕੇਂਦਰ ਹਨ, ਜਿੱਥੇ ਮੁਫਤ ਟੀਕਾ ਲਗਾਇਆ ਜਾ ਰਿਹਾ ਹੈ। ਜਦੋਂ ਕਿ 2,032 ਪ੍ਰਾਈਵੇਟ ਹਨ।
ਇਹ ਵੀ ਪੜ੍ਹੋ-ਕਰੂਜ਼ ਡਰੱਗ ਕੇਸ: ਜ਼ੇਲ੍ਹ ’ਚ ਬੰਦ ਬੇਟੇ ਨੂੰ ਮਿਲਣ ਪਹੁੰਚੇ ਸ਼ਾਹਰੁਖ਼ ਖ਼ਾਨ