ਨਵੀਂ ਦਿੱਲੀ: ਭਾਰਤ 'ਚ ਇੱਕ ਦਿਨ ਦੇ ਅੰਦਰ ਕੋਵਿਡ-19 ਦੇ ਮੀਰਜ਼ਾਂ ਦੇ 41,195 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 3,20,77,706 ਹੋ ਗਈ ਹੈ। ਜਦੋਂ ਕਿ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵੱਧ ਕੇ 3,87,987 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਵੀਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਦੇ ਕਾਰਨ 490 ਲੋਕਾਂ ਦੀ ਮੌਤ ਹੋਈ ਹੈ। ਹੋਰ 490 ਮੌਤਾਂ ਨਾਲ ਕੋਰੋਨਾ ਕਾਰਨ ਜਾਨ ਗੁਆਉਣ ਵਾਲੇ ਮ੍ਰਿਤਕਾਂ ਦੀ ਗਿਣਤੀ ਵੱਧ ਕੇ 4,29,669 ਹੋ ਗਈ ਹੈ। ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਕੁੱਲ ਮਾਮਲਿਆਂ ਦਾ 1.21 ਫੀਸਦ ਹੈ। ਜਦੋਂ ਕਿ ਕੋਵਿਡ-19 ਤੋਂ ਠੀਕ ਹੋਣ ਵਾਲਿਆਂ ਦੀ ਦਰ 97.45 ਫੀਸਦ ਹੈ।
ਸਿਹਤ ਮੰਤਰਾਲੇ ਨੇ ਦੱਸਿਆ ਕਿ ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਿੱਚ 1,636 ਮਾਮਲੇ ਵੱਧ ਗਏ ਹਨ।
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਮੁਤਾਬਕ ਭਾਰਤ 'ਚ ਬੁੱਧਵਾਰ ਨੂੰ ਕੋਵਿਡ-19 ਦੇ ਲਈ 21,24,953 ਸੈਂਪਲਾਂ ਦੀ ਜਾਂਚ ਕੀਤੀ ਗਈ ਸੀ। ਇਸ ਦੇ ਨਾਲ ਹੀ ਹੁਣ ਤੱਕ ਕੁੱਲ 48,73,70,196 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।
ਦੇਸ਼ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਪਿਛਲੇ ਸਾਲ 7 ਅਗਸਤ ਨੂੰ 20 ਲੱਖ 23 ਅਗਸਤ ਨੂੰ 30 ਲੱਖ ਅਤੇ 5 ਸਤੰਬਰ ਨੂੰ 40 ਲੱਖ ਤੋਂ ਪਾਰ ਹੋ ਗਈ ਸੀ। ਇਸ ਦੇ ਨਾਲ ਹੀ ਕੋਰੋਨਾ ਦੇ ਕੁੱਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਨੂੰ ਪਾਰ ਕਰ ਗਏ ਹਨ। ਦੇਸ਼ ਵਿੱਚ 19 ਦਸੰਬਰ ਨੂੰ ਇਹ ਕੇਸ ਇੱਕ ਕਰੋੜ, 4 ਮਈ ਨੂੰ ਦੋ ਕਰੋੜ ਅਤੇ 23 ਜੂਨ ਨੂੰ ਇਹ ਕੇਸ ਤਿੰਨ ਕਰੋੜ ਨੂੰ ਪਾਰ ਕਰ ਗਏ ਸਨ।
ਇਹ ਵੀ ਪੜ੍ਹੋ :ਚੰਗੇ ਫਾਇਦੇ ਲਈ ਸੰਭਾਲ ਕੇ ਕਰੋ, ਸੇਬ ਦੇ ਸਿਰਕੇ ਦਾ ਇਸਤੇਮਾਲ