ਨਵੀਂ ਦਿੱਲੀ:ਪਿਛਲੇ 24 ਘੰਟਿਆਂ ਦੌਰਾਨ ਭਾਰਤ 'ਚ ਕੋਵਿਡ -19 ਦੇ 46,164 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਕੋਵਿਡ -19 ਕਾਰਨ ਹੋਈਆਂ ਮੌਤਾਂ ਦੀ ਗਿਣਤੀ ਵਿੱਚ 607 ਦਾ ਵਾਧਾ ਹੋਇਆ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਮੁਤਾਬਕ ਵੀਰਵਾਰ ਨੂੰ ਮੌਤਾਂ ਦੀ ਕੁੱਲ ਗਿਣਤੀ 4,36,365 ਹੋ ਗਈ ਹੈ।
ਦੇਸ਼ 'ਚ ਕੋਰੋਨਾ ਪੌਜ਼ੀਟਿਵ ਕੁੱਲ ਮਾਮਲੇ 3,25,58,530 ਹੋ ਗਏ ਹਨ, ਜਿਸ 'ਚ 3,33,725 ਐਕਟਿਵ ਮਾਮਲੇ ਸ਼ਾਮਲ ਹਨ। ਪਿਛਲੇ 31 ਦਿਨਾਂ ਤੋਂ ਰੋਜ਼ਾਨਾ ਪੌਜ਼ੀਟਿਵ ਦਰ ਤਿੰਨ ਫੀਸਦੀ ਤੋਂ ਘੱਟ ਹੈ ਤੇ ਮੌਜੂਦਾ ਸਮੇਂ 'ਚ ਇਹ 2.58 ਫੀਸਦ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਐਕਟਿਵ ਮਾਮਲੇ ਕੁੱਲ ਮਾਮਲਿਆਂ ਦਾ 1.03 ਫੀਸਦੀ ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ, ਜਦੋਂ ਕਿ ਰਾਸ਼ਟਰੀ ਕੋਵਿਡ-19 ਦੇ ਇਲਾਜ ਅਧੀਨ ਦਰ 97.63 ਫੀਸਦ ਹੈ। ਬੀਤੇ 24 ਘੰਟਿਆਂ ਵਿੱਚ 34,159 ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 3,17,88,440 ਹੋ ਗਈ ਹੈ।